For the best experience, open
https://m.punjabitribuneonline.com
on your mobile browser.
Advertisement

ਲਾਓਸ ਦੇ ਸਾਈਬਰ ਘੁਟਾਲਾ ਕੇਂਦਰਾਂ ਤੋਂ 47 ਭਾਰਤੀਆਂ ਨੂੰ ਬਚਾਇਆ

04:13 PM Aug 31, 2024 IST
ਲਾਓਸ ਦੇ ਸਾਈਬਰ ਘੁਟਾਲਾ ਕੇਂਦਰਾਂ ਤੋਂ 47 ਭਾਰਤੀਆਂ ਨੂੰ ਬਚਾਇਆ
ਫੋਟੋ ਇੰਡੀਆ ਇਨ ਲਾਓਸ ‘ਐਕਸ’
Advertisement

ਲਾਓਸ, 31 ਅਗਸਤ

ਲਾਓਸ ਵਿੱਚ ਭਾਰਤੀ ਦੂਤਾਵਾਸ ਵੱਲੋਂ ਸਾਈਬਰ ਘੁਟਾਲਾ ਕੇਂਦਰਾਂ ਵਿੱਚ ਫਸੇ 47 ਭਾਰਤੀ ਨਾਗਰਿਕਾਂ ਨੂੰ ਬਚਾਇਆ ਗਿਆ ਹੈ। ਦੂਤਾਵਾਸ ਨੇ ਦੱਸਿਆ ਕਿ ਗੋਲਡਨ ਟ੍ਰਾਈਐਂਗਲ ਵਿੱਚ ਗੈਰ-ਕਾਨੂੰਨੀ ਗਤੀਵਿਧੀਆਂ ’ਤੇ ਕਾਰਵਾਈ ਕਰਨ ਤੋਂ ਬਾਅਦ ਲਾਓਸ ਅਧਿਕਾਰੀਆਂ ਦੁਆਰਾ 29 ਵਿਅਕਤੀਆਂ ਨੂੰ ਦੂਤਾਵਾਸ ਨੂੰ ਸੌਂਪਿਆ ਗਿਆ ਸੀ। ਇਸ ਉਪਰੰਤ 18 ਹੋਰ ਵਿਅਕਤੀਆਂ ਨੇ ਮਦਦ ਮੰਗਦਿਆਂ ਸਿੱਧੇ ਦੂਤਾਵਾਸ ਕੋਲ ਪਹੁੰਚ ਕੀਤੀ। ‘ਐਕਸ’ ’ਤੇ ਇੱਕ ਪੋਸਟ ਵਿੱਚ ਦੂਤਾਵਾਸ ਨੇ ਦੱਸਿਆ ਕਿ ਅਧਿਕਾਰੀਆਂ ਨੇ ਭਾਰਤੀਆਂ ਦੀ ਮਦਦ ਲਈ ਸਥਾਨਕ ਅਧਿਕਾਰੀਆਂ ਨਾਲ ਤਾਲਮੇਲ ਕੀਤਾ ਅਤੇ ਉਨ੍ਹਾਂ ਨੂੰ ਵਿਏਨਟਿਏਨ ਲਿਆਂਦਾ ਗਿਆ।

Advertisement

ਫੋਟੋ ਇੰਡੀਆ ਇਨ ਲਾਓਸ ’ਐਕਸ‘

ਹੁਣ ਤੱਕ 30 ਵਿਅਕਤੀ ਭਾਰਤ ਪੁੱਜ ਚੁੱਕੇ ਹਨ, ਜਦੋਂ ਕਿ ਬਾਕੀ 17 ਆਪਣੇ ਯਾਤਰਾ ਪ੍ਰਬੰਧਾਂ ਦੀ ਉਡੀਕ ਕਰ ਰਹੇ ਹਨ। ਦੂਤਾਵਾਸ ਨੇ ਲਾਓਸ ਦੇ ਅਧਿਕਾਰੀਆਂ ਦਾ ਉਨ੍ਹਾਂ ਦੇ ਸਹਿਯੋਗ ਲਈ ਧੰਨਵਾਦ ਵੀ ਕੀਤਾ ਅਤੇ ਉਨ੍ਹਾਂ ਨੂੰ ਅਜਿਹੇ ਘੁਟਾਲਿਆਂ ਵਿੱਚ ਭਾਰਤੀ ਨਾਗਰਿਕਾਂ ਨੂੰ ਲੁਭਾਉਣ ਲਈ ਜ਼ਿੰਮੇਵਾਰ ਵਿਅਕੀਤਆਂ ਵਿਰੁੱਧ ਕਾਰਵਾਈ ਕਰਨ ਦੀ ਅਪੀਲ ਕੀਤੀ।

ਲਾਓਸ ਵਿੱਚ 635 ਭਾਰਤੀਆਂ ਨੂੰ ਅਜਿਹੀਆਂ ਸਥਿਤੀਆਂ ਤੋਂ ਬਚਾਇਆ ਗਿਆ ਹੈ, ਜੋ ਕਿ ਸੁਰੱਖਿਅਤ ਰੂਪ ਨਾਲ ਭਾਰਤ ਪਰਤ ਆਏ ਹਨ। ਦੂਤਾਵਾਸ ਨੇ ਲਾਓਸ ਵਿੱਚ ਨੌਕਰੀ ਦੀ ਪੇਸ਼ਕਸ਼ 'ਤੇ ਵਿਚਾਰ ਕਰ ਰਹੇ ਭਾਰਤੀਆਂ ਨੂੰ ਧੋਖਾਧੜੀ ਵਾਲੀਆਂ ਸਕੀਮਾਂ ਦਾ ਸ਼ਿਕਾਰ ਹੋਣ ਤੋਂ ਬਚਣ ਲਈ ਬਹੁਤ ਜ਼ਿਆਦਾ ਚੌਕਸ ਰਹਿਣ ਦੀ ਸਲਾਹ ਦਿੰਦੇ ਹੋਏ ਕਈ ਚੇਤਾਵਨੀਆਂ ਜਾਰੀ ਕੀਤੀਆਂ ਹਨ। -ਆਈਏਐੱਨਐੱਸ

ਇਸ ਰਿਪੋਰਟ ਵਿਚ ਜਾਣੋ ਕਿੰਝ ਭਾਰਤੀ ਨੌਜਵਾਨ ਇਸ ਧੋਖਾਧੜੀ ਦਾ ਸ਼ਿਕਾਰ ਹੁੰਦੇ ਹਨ

ਲਾਓਸ ਵਿੱਚ ਸਾਈਬਰ ਘੁਟਾਲਾ ਕੇਂਦਰਾਂ ਤੋਂ 14 ਹੋਰ ਭਾਰਤੀਆਂ ਨੂੰ ਬਚਾਇਆ

Advertisement
Author Image

Puneet Sharma

View all posts

Advertisement