ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਗਣਤੰਤਰ ਦਿਵਸ: ਦਿੱਲੀ ਵਿੱਚ ਸਖ਼ਤ ਸੁਰੱਖਿਆ ਪ੍ਰਬੰਧ

08:49 AM Jan 21, 2024 IST
ਨਵੀਂ ਦਿੱਲੀ ਦੇ ਕਰਤਵਯ ਪੱਥ ’ਤੇ ਤਾਇਨਾਤ ਸੁਰੱਖਿਆ ਮੁਲਾਜ਼ਮ। -ਫੋਟੋ: ਏਐੱਨਆਈ

ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 20 ਜਨਵਰੀ
ਦਿੱਲੀ ’ਚ ਗਣਤੰਤਰ ਦਿਵਸ ਸਮਾਗਮ ਦੇ ਮੱਦੇਨਜ਼ਰ ਸੁਰੱਖਿਆ ਦੇ ਸਖ਼ਤ ਬੰਦੋਬਸਤ ਕੀਤੇ ਗਏ ਹਨ। ਇੰਡੀਆ ਗੇਟ ਸਮੇਤ ਗਣਤੰਤਰ ਦਿਵਸ ਸਮਾਗਮ ਦੇ ਖੇਤਰ ਵਾਲੇ ਇਲਾਕਿਆਂ ਵਿੱਚ ਚੌਕਸੀ ਵਧਾ ਦਿੱਤੀ ਗਈ ਹੈ। ਸੁੰਘਣ ਵਾਲੇ ਕੁੱਤੇ ਤੇ ਬੰਬ ਰੋਧਕ ਦਸਤੇ ਤਾਇਨਾਤ ਕੀਤੇ ਗਏ ਹਨ। ਇਸ ਦੌਰਾਨ ਧਾਰਾ 144 ਲਾਉਣ ਦਾ ਫੈਸਲਾ ਵੀ ਕੀਤਾ ਗਿਆ ਹੈ।
ਦਿੱਲੀ ਪੁਲੀਸ ਨੇ ਗਣਤੰਤਰ ਦਿਵਸ ਦੇ ਜਸ਼ਨ ਦੇ ਮੱਦੇਨਜ਼ਰ ਰਾਸ਼ਟਰੀ ਰਾਜਧਾਨੀ ਵਿੱਚ ਡਰੋਨ, ਪੈਰਾਗਲਾਈਡਰ, ਪੈਰਾਮੋਟਰ, ਹੈਂਗ ਗਲਾਈਡਰ, ਮਾਨਵ ਰਹਿਤ ਏਰੀਅਲ ਵਾਹਨ (ਯੂਏਵੀ), ਅਤੇ ਮਾਨਵ ਰਹਿਤ ਏਅਰਕ੍ਰਾਫਟ ਸਿਸਟਮ (ਯੂਏਐਸ) ਸਮੇਤ ਉਪ-ਰਵਾਇਤੀ ਏਰੀਅਲ ਪਲੇਟਫਾਰਮਾਂ ਦੀ ਉਡਾਣ ’ਤੇ ਪਾਬੰਦੀ ਲਗਾ ਦਿੱਤੀ ਹੈ।
ਦਿੱਲੀ ਪੁਲੀਸ ਦੇ ਇੱਕ ਅਧਿਕਾਰਤ ਬਿਆਨ ਵਿੱਚ ਕਿਹਾ ਗਿਆ ਹੈ ਕਿ ਕੁਝ ਅਪਰਾਧਿਕ ਜਾਂ ਸਮਾਜ ਵਿਰੋਧੀ ਅਨਸਰ ਏਰੀਅਲ ਪਲੇਟਫਾਰਮਾਂ ਜਿਵੇਂ ਕਿ ਪੈਰਾ-ਗਲਾਈਡਰ ਦੀ ਵਰਤੋਂ ਕਰਕੇ ਆਮ ਲੋਕਾਂ ਦੀ ਸੁਰੱਖਿਆ ਲਈ ਖਤਰਾ ਪੈਦਾ ਕਰ ਸਕਦੇ ਹਨ। ਹੈਂਗ ਗਲਾਈਡਰ, ਮਾਨਵ ਰਹਿਤ ਏਰੀਅਲ ਵਾਹਨ, ਮਾਨਵ ਰਹਿਤ ਏਅਰਕ੍ਰਾਫਟ ਸਿਸਟ, ਮਾਈਕ੍ਰੋ-ਲਾਈਟ ਏਅਰਕ੍ਰਾਫਟ, ਰਿਮੋਟਲੀ ਪਾਇਲਟ ਏਅਰਕ੍ਰਾਫਟ, ਗਰਮ ਹਵਾ ਦੇ ਗੁਬਾਰੇ, ਛੋਟੇ ਆਕਾਰ ਦੇ ਏਅਰਕ੍ਰਾਫਟ, ਕਵਾਡਕਾਪਟਰ ਜਾਂ ਹਵਾਈ ਜਹਾਜ਼ ਤੋਂ ਪੈਰਾ-ਜੰਪਿੰਗ ਆਦਿ ਉਪਰ ਪਾਬੰਦੀ ਰਹੇਗੀ। ਦਿੱਲੀ ਦੇ ਪੁਲੀਸ ਕਮਿਸ਼ਨਰ ਸੰਜੈ ਅਰੋੜਾ ਨੇ ਕਿਹਾ ਕਿ ਏਰੀਅਲ ਪਲੇਟਫਾਰਮਾਂ ਦੀ ਉਡਾਣ ’ਤੇ ਪਾਬੰਦੀ ਲਗਾ ਦਿੱਤੀ ਹੈ। ਇਹ ਹੁਕਮ 15 ਫਰਵਰੀ 2024 ਤੱਕ ਲਾਗੂ ਰਹੇਗਾ। ਇਸ ਤੋਂ ਇਲਾਵਾ ਕੇਂਦਰੀ ਉਦਯੋਗਿਕ ਸੁਰੱਖਿਆ ਬਲ ਮੈਟਰੋ ਸਟੇਸ਼ਨਾਂ ’ਤੇ ਯਾਤਰੀਆਂ ਲਈ ਸੁਰੱਖਿਆ ਜਾਂਚ ਵਧਾਏਗਾ।
ਇਸ ਦੌਰਾਨ ਅਤਿਵਾਦ ਵਿਰੋਧੀ ਬਲ ਕੌਮੀ ਸੁਰੱਖਿਆ ਗਾਰਡ (ਐੱਨਐੱਸਜੀ) ਨੇ ਗਣਤੰਤਰ ਦਿਵਸ ਦੀਆਂ ਸੁਰੱਖਿਆ ਤਿਆਰੀਆਂ ਦੇ ਹਿੱਸੇ ਵਜੋਂ ਰਸਾਇਣਕ, ਜੈਵਿਕ, ਰੇਡੀਓਲੌਜੀਕਲ, ਪ੍ਰਮਾਣੂ ਅਤੇ ਵਿਸਫੋਟਕ (ਸੀਬੀਆਰਐੱਨਈ) ਹਮਲਿਆਂ ਦਾ ਮੁਕਾਬਲਾ ਕਰਨ ਲਈ ਕੌਮੀ ਰਾਜਧਾਨੀ ਵਿੱਚ ਬਹੁ-ਏਜੰਸੀ ਅਭਿਆਸ ਕੀਤਾ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਐੱਨਐੱਸਜੀ ਤੋਂ ਇਲਾਵਾ, ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (ਐਨਡੀਆਰਐਫ), ਦਿੱਲੀ ਪੁਲੀਸ, ਫੌਜ, ਰੱਖਿਆ ਖੋਜ ਅਤੇ ਵਿਕਾਸ ਸੰਗਠਨ, ਪਰਮਾਣੂ ਊਰਜਾ ਵਿਭਾਗ, ਰਾਜ ਆਫ਼ਤ ਪ੍ਰਬੰਧਨ ਅਥਾਰਟੀਜ਼ ਅਤੇ ਹੋਰ ਐਮਰਜੈਂਸੀ ਸੇਵਾਵਾਂ ਦੀਆਂ ਵਿਸ਼ੇਸ਼ ਟੀਮਾਂ ਨੇ ਵੀ ਅਭਿਆਸ ਵਿੱਚ ਹਿੱਸਾ ਲਿਆ। ਅਭਿਆਸ ਦੀ ਯੋਜਨਾ ਰਾਸ਼ਟਰੀ ਆਫ਼ਤ ਪ੍ਰਬੰਧਨ ਅਥਾਰਟੀ (ਐਨਡੀਐਮਏ) ਵੱਲੋਂ ਬਣਾਈ ਗਈ ਸੀ। ਅਧਿਕਾਰੀ ਨੇ ਕਿਹਾ, ‘‘ਇਹ ਅਭਿਆਸ ਰੇਡੀਓਲੌਜੀਕਲ ਜਾਂ ਹੋਰ ਕਿਸਮ ਦੇ ਹਮਲਿਆਂ ਦੇ ਜਵਾਬ ਵਿੱਚ ਸੰਯੁਕਤ ਬਲਾਂ ਅਤੇ ਏਜੰਸੀਆਂ ਵੱਲੋਂ ਇਕਜੁੱਟ ਹੋ ਕੇ ਜਵਾਬ ਦੇਣ ਦਾ ਹਿੱਸਾ ਸੀ। ਇਸ ਨੂੰ ਸੀਬੀਆਰਐੱਨਈ ਹਮਲੇ ਵਜੋਂ ਵੀ ਜਾਣਿਆ ਜਾਂਦਾ ਹੈ।’’

Advertisement

Advertisement