ਭਾਖੜਾ ਨਹਿਰ ’ਤੇ ਧਸੀਆਂ ਸਲੈਬਾਂ ਦੀ ਮੁਰੰਮਤ
ਪੱਤਰ ਪ੍ਰੇਰਕ
ਘਨੌਲੀ, 16 ਜੁਲਾਈ
ਬੀਬੀਐੱਮਬੀ ਨੇ ਭਾਖੜਾ ਨਹਿਰ ਦਾ ਪਾਣੀ ਘਟਾਉਣ ਉਪਰੰਤ ਘਨੌਲੀ ਤੋਂ ਲੈ ਕੇ ਗਾਜ਼ੀਪੁਰ ਤੱਕ 3 ਥਾਵਾਂ ਤੋਂ ਨੰਗਲ ਹਾਈਡਲ ਚੈਨਲ ਦੇ ਨਾਮ ਨਾਲ ਜਾਣੀ ਜਾਂਦੀ ਭਾਖੜਾ ਨਹਿਰ ਦੀਆਂ ਬੈਠੀਆਂ ਸਲੈਬਾਂ ਦੀਮੁਰੰਮਤ ਕਰਵਾ ਦਿੱਤੀ ਗਈ ਹੈ। ਸਲੈਬਾਂ ਪਾਉਣ ਦੇ ਚੱਲ ਰਹੇ ਕੰਮ ਦੀ ਦੇਖਰੇਖ ਬੀਬੀਐੱਮਬੀ ਦੇ ਐਕਸੀਅਨ ਹਰਜੋਤ ਸਿੰਘ ਵਾਲੀਆ, ਐੱਸਡੀਓ ਕੋਟਲਾ ਡਵੀਜ਼ਨ ਸਤਿੰਦਰ ਸਿੰਘ, ਐੱਸਡੀਓ ਸੀਸ਼ ਕੁਮਾਰ ਨੰਗਲ ਡੈਮ ਸਬ ਡਵੀਜ਼ਨ ਅਤੇ ਇੰਜੀਨੀਅਰ ਰਾਜ ਕੁਮਾਰ ਏਐੱਸਡੀਓ ਸਬ ਡਵੀਜ਼ਨ ਗੇਟ ਐਂਡ ਗੀਅਰਿੰਗ ਵੱਲੋਂ ਮੌਕੇ ’ਤੇ ਖੜ੍ਹ ਕੇ ਕਰਵਾਈ ਜਾ ਰਹੀ ਹੈ। ਬੀਬੀਐੱਮਬੀ ਵਿਭਾਗ ਵੱਲੋਂ ਆਪਣੇ ਵਿਭਾਗੀ ਗੋਤਾਖੋਰਾਂ ਦੀ ਮਦਦ ਨਾਲ ਥੈਲਿਆਂ ਦੀ ਵਿਸ਼ੇਸ਼ ਦੀਵਾਰ ਰਾਹੀਂ ਪ੍ਰਭਾਵਿਤ ਥਾਵਾਂ ਤੋਂ ਪਾਣੀ ਦਾ ਵਹਾਅ ਰੋਕ ਕੇ ਮਜ਼ਦੂਰਾਂ ਰਾਹੀਂ ਨਵੀਆਂ ਸਲੈਬਾਂ ਦੀ ਉਸਾਰੀ ਕੀਤੀ ਜਾ ਰਹੀ ਹੈ। ਐਕਸੀਅਨ ਹਰਜੋਤ ਸਿੰਘ ਵਾਲੀਆ ਤੇ ਐੱਸਡੀਓ ਸਤਿੰਦਰ ਸਿੰਘ ਨੇ ਦੱਸਿਆ ਕਿ ਆਲੋਵਾਲ, ਭਰਤਗੜ੍ਹ ਅਤੇ ਗਾਜ਼ੀਪੁਰ ਵਿਖੇ ਨੁਕਸਾਨੀਆਂ ਸਲੈਬਾਂ ਦੀ ਜਗ੍ਹਾ ਨਵੀਆਂ ਸਲੈਬਾਂ ਪਾਉਣ ਦਾ ਕੰਮ ਪਾਣੀ ਦੇ ਲੈਵਲ ਤੋਂ ਉੱਪਰ ਤੱਕ ਨਬਿੇੜ ਲਿਆ ਗਿਆ ਹੈ ਅਤੇ ਇੱਕ ਦੋ ਦਨਿਾਂ ਦੇ ਅੰਦਰ ਤਿੰਨੋਂ ਹੀ ਥਾਵਾਂ ’ਤੇ 100 ਫੀਸਦੀ ਕੰਮ ਮੁਕੰਮਲ ਕਰ ਲਿਆ ਜਾਵੇਗਾ।