ਵਿਸ਼ਵ ਪੰਜਾਬੀ ਕਾਂਗਰਸ ਲਾਹੌਰ ਦਾ ਪੁਨਰਗਠਨ
06:25 AM Feb 05, 2025 IST
Advertisement
ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 4 ਫਰਵਰੀ
ਵਿਸ਼ਵ ਪੰਜਾਬੀ ਕਾਂਗਰਸ, ਜਿਸ ਦਾ ਮੁੱਖ ਦਫ਼ਤਰ ਲਾਹੌਰ ਵਿੱਚ ਸਥਿਤ ਹੈ, ਦਾ ਅੱਜ ਪੁਨਰਗਠਨ ਕੀਤਾ ਗਿਆ। ਪਾਕਿਸਤਾਨ ਦੇ ਸਾਬਕਾ ਕੇਂਦਰੀ ਮੰਤਰੀ ਫ਼ਖ਼ਰ ਜ਼ਮਾਨ ਇਸ ਦੇ ਮੁੜ ਚੇਅਰਮੈਨ ਚੁਣੇ ਗਏ, ਜਦੋਂਕਿ ਡਾ. ਸੁਗਰਾ ਸਦਫ਼ ਨੂੰ ਪ੍ਰਧਾਨ ਬਣਾਇਆ ਗਿਆ ਹੈ। ਚੇਅਰਮੈਨ ਫ਼ਖ਼ਰ ਜ਼ਮਾਨ ਵੱਲੋਂ ਵਿਸ਼ਵ ਪੰਜਾਬੀ ਕਾਂਗਰਸ ਦੇ ਭਾਰਤੀ ਚੈਪਟਰ ਦਾ ਵੀ ਪੁਨਰਗਠਨ ਕੀਤਾ ਗਿਆ ਹੈ। ਇਸ ਵਿੱਚ ਡਾ. ਦੀਪਕ ਮਨਮੋਹਨ ਸਿੰਘ ਨੂੰ ਮੁੜ ਭਾਰਤੀ ਚੈਪਟਰ ਦਾ ਪ੍ਰਧਾਨ ਬਣਾਇਆ ਗਿਆ ਹੈ। ਪੰਜਾਬੀ ਲੇਖਕ ਅਤੇ ਕਵੀ ਸਹਿਜਪ੍ਰੀਤ ਸਿੰਘ ਮਾਂਗਟ ਨੂੰ ਸੰਸਥਾ ਦਾ ਸਕੱਤਰ ਜਨਰਲ ਬਣਾਇਆ ਗਿਆ ਹੈ।
Advertisement
Advertisement
Advertisement