For the best experience, open
https://m.punjabitribuneonline.com
on your mobile browser.
Advertisement

‘ਕੁਲੈਕਟਿਵ ਨਿਊਜ਼ਰੂਮ’ ਦੀ ਸ਼ੁਰੂਆਤ ਨਾਲ ਬੀਬੀਸੀ ਇੰਡੀਆ ਦਾ ਪੁਨਰਗਠਨ ਮੁਕੰਮਲ

07:00 AM Apr 11, 2024 IST
‘ਕੁਲੈਕਟਿਵ ਨਿਊਜ਼ਰੂਮ’ ਦੀ ਸ਼ੁਰੂਆਤ ਨਾਲ ਬੀਬੀਸੀ ਇੰਡੀਆ ਦਾ ਪੁਨਰਗਠਨ ਮੁਕੰਮਲ
Advertisement

ਲੰਡਨ, 10 ਅਪਰੈਲ
ਭਾਰਤ ਦੇ ਸਿੱਧੇ ਵਿਦੇਸ਼ੀ ਨਿਵੇਸ਼ (ਐੱਫਡੀਆਈ) ਨਿਯਮਾਂ ਦੇ ਪਾਲਣ ਲਈ ਬ੍ਰਿਟੇਨ ਦੀ ਮੀਡੀਆ ਕੰਪਨੀ ਬ੍ਰਿਟਿਸ਼ ਬ੍ਰਾਡਕਾਸਟਿੰਗ ਕਾਰਪੋਰੇਸ਼ਨ (ਬੀਬੀਸੀ) ਦਾ ਪੁਨਰਗਠਨ ਇਕ ਆਜ਼ਾਦ ਕੰਪਨੀ ‘ਕੁਲੈਕਟਿਵ ਨਿਊਜ਼ਰੂਮ’ ਦੀ ਸ਼ੁਰੂਆਤ ਨਾਲ ਪੂਰਾ ਹੋ ਗਿਆ ਹੈ। ਬੀਬੀਸੀ ਉਸ ਦੀ ਪਹਿਲੀ ਗਾਹਕ ਹੈ। ਭਾਰਤੀ ਮਾਲਕੀ ਵਾਲੀ ‘ਕੁਲੈਕਟਿਵ ਨਿਊਜ਼ਰੂਮ’ ਨੇ ਭਾਸ਼ਾ ਆਧਾਰਿਤ ਸਮੱਗਰੀ ਉਪਲੱਬਧ ਕਰਾਉਣਾ ਜਾਰੀ ਰੱਖਣ ਲਈ ਬੀਬੀਸੀ ਵਰਲਡ ਸਰਵਿਸ ਇੰਡੀਆ ਦੀ ਥਾਂ ਲਈ ਹੈ। ਪੁਨਰਗਠਨ ਤਹਿਤ ਪ੍ਰਸਾਰਣਕਰਤਾ ਲੰਡਨ ਹੈੱਡਕੁਆਰਟਰ ਵਾਲੇ ਆਪਣੇ ਅੰਗਰੇਜ਼ੀ ਭਾਸ਼ਾ ਦੇ ਡਿਜੀਟਲ, ਟੈਲੀਵਿਜ਼ਨ ਅਤੇ ਰੇਡੀਓ ਆਊਟਲੈੱਟਾਂ ਲਈ ਭਾਰਤ ’ਚ ਖ਼ਬਰਾਂ ਇਕੱਤਰ ਕਰਨ ਵਾਲੀ ਟੀਮ ਨੂੰ ਬਣਾਈ ਰੱਖੇਗਾ। ਬੀਬੀਸੀ ਨਿਊਜ਼ ਲਈ ਛੇ ਭਾਰਤੀ ਭਾਸ਼ਾਵਾਂ ਹਿੰਦੀ, ਪੰਜਾਬੀ, ਮਰਾਠੀ, ਗੁਜਰਾਤੀ, ਤਾਮਿਲ ਅਤੇ ਤੇਲਗੂ ਲਈ ਪੱਤਰਕਾਰੀ ਅਤੇ ਪ੍ਰਕਾਸ਼ਨ ਵੀ ਕਰੇਗਾ। ਇਹ ਕਦਮ ਕਥਿਤ ਐੱਫਡੀਆਈ ਉਲੰਘਣਾ ਦੇ ਮਾਮਲੇ ’ਚ ਪਿਛਲੇ ਸਾਲ ਫਰਵਰੀ ’ਚ ਭਾਰਤ ’ਚ ਐੱਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਅਤੇ ਟੈਕਸ ਅਧਿਕਾਰੀਆਂ ਵੱਲੋਂ ਬੀਬੀਸੀ ਦੇ ਦਫ਼ਤਰਾਂ ’ਤੇ ਤਲਾਸ਼ੀ ਮੁਹਿੰਮ ਦੇ ਕਰੀਬ ਇਕ ਸਾਲ ਬਾਅਦ ਚੁੱਕਿਆ ਗਿਆ ਹੈ। ਕੁਲੈਕਟਿਵ ਨਿਊਜ਼ਰੂਮ ਦੀ ਸੀਈਓ ਰੂਪਾ ਝਾਅ ਨੇ ਕਿਹਾ ਕਿ ਉਹ ਆਪਣੇ ਪਹਿਲੇ ਗਾਹਕ ਬੀਬੀਸੀ ਲਈ ਪ੍ਰੋਗਰਾਮ ਅਤੇ ਕੰਟੈਂਟ ਤਿਆਰ ਕਰਨਗੇ ਪਰ ਉਹ ਹੋਰ ਨਿਊਜ਼ ਪ੍ਰੋਵਾਈਡਰਾਂ ਨਾਲ ਕੰਮ ਕਰਨ ਲਈ ਵੀ ਤਿਆਰ ਹਨ। ਕੁਲੈਕਟਿਵ ਨਿਊਜ਼ਰੂਮ ਦੇ ਡਾਇਰੈਕਟਰਾਂ ’ਚ ਮੁਕੇਸ਼ ਸ਼ਰਮਾ, ਸੰਜੈ ਮਜੂਮਦਾਰ ਅਤੇ ਸਾਰਾ ਹਸਨ ਸ਼ਾਮਲ ਹਨ। -ਪੀਟੀਆਈ

Advertisement

Advertisement
Author Image

joginder kumar

View all posts

Advertisement
Advertisement
×