ਰੌਂਤਾ ਦੀ ਵੱਡੀ ਢਾਬ ’ਚ ਛੱਪੜ ਦਾ ਨਵੀਨੀਕਰਨ ਸ਼ੁਰੂ
ਰਾਜਵਿੰਦਰ ਰੌਂਤਾ
ਨਿਹਾਲ ਸਿੰਘ ਵਾਲਾ, 12 ਅਕਤੂਬਰ
ਪਿਛਲੇ ਸਮੇਂ ਵਿੱਚ ਪਿੰਡ ਰੌਂਤਾ ਦੇ ਇਤਿਹਾਸਕ ਪਿਛੋਕੜ ਵਾਲੀ ਪੁਰਾਤਨ ਢਾਬ (ਛੱਪੜ) ਲਈ ਆਈ ਪੈਂਤੀ ਲੱਖ ਰੁਪਏ ਦੀ ਗਰਾਂਟ ਨਾਲ ਛੱਪੜ ਦੇ ਨਵੀਨੀਕਰਨ ਦਾ ਕੰਮ ਸ਼ੁਰੂ ਹੋ ਚੁੱਕਾ ਹੈ। ਲੋਕਾਂ ਨੂੰ ਗੰਦਗੀ ਤੋਂ ਰਾਹਤ ਮਿਲੇਗੀ। ਆਪ ਪਾਰਟੀ ਆਗੂ ਹਰਮੇਲ ਸਿੰਘ ਲੱਭੀ ਨੇ ਦੱਸਿਆ ਕਿ ਹਲਕਾ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਦੇ ਯਤਨਾਂ ਨਾਲ ਸ਼ੁਰੂ ਇਸ ਪ੍ਰਾਜੈਕਟ ਤਹਿਤ ਛੱਪੜ ਦਾ ਪਾਣੀ ਕੱਢ ਦਿੱਤਾ ਗਿਆ ਹੈ ਅਤੇ ਸੀਵਰੇਜ ਲਈ ਪਾਈਪ ਪਾਈ ਜਾ ਰਹੀ ਹੈ। ਛੱਪੜ ਵਿੱਚ ਪਾਣੀ ਸਾਫ਼ ਹੋਣ ਲਈ ਖੂਹ, ਝੀਲ ਤੇ ਾਰਕ ਬਣਾਈ ਜਾਵੇਗੀ ਅਤੇ ਗੁਰਦੁਆਰਾ ਬਾਬਾ ਲਛਮਣ ਦਾਸ ਦੇ ਨਾਲ ਸਰੋਵਰ ਵੀ ਬਣਾਇਆ ਜਾਵੇਗਾ। ਛੱਪੜ ’ਚੋਂ ਆਉਂਦੀ ਭੈੜੀ ਬਦਬੂ ਕਾਰਨ ਸਕੂਲੀ ਬੱਚੇ, ਹਸਪਤਾਲ ਤੇ ਬੱਸ ਅੱਡੇ ਆਉਣ ਜਾਣ ਵਾਲੇ ਲੋਕਾਂ ਅਤੇ ਰਾਹਗੀਰਾਂ ਨੂੰ ਲੰਘਣਾ ਮੁਸ਼ਕਲ ਸੀ। ਮੀਂਹ ਦਾ ਪਾਣੀ ਘਰਾਂ ਵਿੱਚ ਵੜ ਜਾਂਦਾ ਸੀ ਅਤੇ ਰੋਗ ਫੈਲਦੇ ਸਨ।
ਹਰਮੇਲ ਸਿੰਘ ਲੱਭੀ ਤੇ ਪਤਵੰਤਿਆਂ ਨੇ ਦੇਸ਼ ਵਿਦੇਸ਼ ’ਚ ਵਸਦੇ ਪਿੰਡ ਵਾਸੀਆਂ ਤੋਂ ਮੰਗ ਕੀਤੀ ਕਿ ਰਾਜਨੀਤੀ ਤੋਂ ਉੱਪਰ ਉੱਠ ਕੇ ਵੱਡੀ ਢਾਬ ਨੂੰ ਗੁਰੂ ਕੀ ਢਾਬ ਬਣਾਉਣ ਲਈ ਸਹਿਯੋਗ ਦੇਣ। ਇਸ ਮੌਕੇ ਦਰਸ਼ਨ ਸਿੰਘ ਪ੍ਰਧਾਨ, ਰੇਸ਼ਮ ਸਿੰਘ ਤੂਰ, ਅਜਮੇਰ ਸਿੰਘ ਰਾਇਕਾ, ਨੀਲਾ ਰਾਏ, ਕੌਰਾ ਭੁੱਲਰ, ਪਿੰਦਾ ਦਿਓਲ, ਰਾਣਾ ਭੁੱਲਰ, ਅਮਨਾ, ਰੁਪਿੰਦਰ ਮੱਲ੍ਹੀ ਆਦਿ ਮੌਜੂਦ ਸਨ।