For the best experience, open
https://m.punjabitribuneonline.com
on your mobile browser.
Advertisement

ਸੈਕਟਰ-22 ’ਚ ਵੈਂਡਰਾਂ ਦੇ ਆਰਜ਼ੀ ਢਾਂਚੇ ਹਟਾਏ

06:37 AM Sep 19, 2024 IST
ਸੈਕਟਰ 22 ’ਚ ਵੈਂਡਰਾਂ ਦੇ ਆਰਜ਼ੀ ਢਾਂਚੇ ਹਟਾਏ
Advertisement

ਖੇਤਰੀ ਪ੍ਰਤੀਨਿਧ
ਚੰਡੀਗੜ੍ਹ, 18 ਸਤੰਬਰ
ਚੰਡੀਗੜ੍ਹ ਨਗਰ ਨਿਗਮ ਦੇ ਐਨਫੋਰਸਮੈਂਟ ਵਿੰਗ ਦੀ ਟੀਮ ਨੇ ਬੁੱਧਵਾਰ ਨੂੰ ਕਾਰਵਾਈ ਕਰਦਿਆਂ ਇੱਥੋਂ ਦੇ ਸੈਕਟਰ-22 ’ਚ ਸਥਿਤ ਸ਼ਾਸਤਰੀ ਮਾਰਕੀਟ ਨੇੜੇ ਵੈਂਡਿੰਗ ਜ਼ੋਨ ਦੇ ਵਿਕਰੇਤਾਵਾਂ ਵੱਲੋਂ ਆਪਣੀਆਂ ਥਾਵਾਂ ’ਤੇ ਬਣਾਏ ਢਾਂਚਿਆਂ ਨੂੰ ਹਟਾ ਦਿੱਤਾ। ਟੀਮ ਜੀਸੀਬੀ ਸਣੇ ਜਿਵੇਂ ਹੀ ਇੱਥੇ ਕਾਰਵਾਈ ਕਰਨ ਲਈ ਪੁੱਜੀ ਤਾਂ ਵੈਂਡਿੰਗ ਜ਼ੋਨ ਦੇ ਦੁਕਾਨਦਾਰਾਂ ਨੂੰ ਭਾਜੜਾ ਪੈ ਗਈਆਂ। ਉਨ੍ਹਾਂ ਨਿਗਮ ਦੀ ਇਸ ਕਾਰਵਾਈ ਦਾ ਵਿਰੋਧ ਕੀਤਾ ਪਰ ਨਿਗਮ ਦੀ ਟੀਮ ਨਾਲ ਪੁਲੀਸ ਦੀ ਸੁਰੱਖਿਆ ਮੌਜੂਦ ਹੋਣ ਕਰ ਕੇ ਉਨ੍ਹਾਂ ਦੀ ਇੱਕ ਨਾ ਚੱਲੀ। ਐਨਫੋਰਸਮੈਂਟ ਵਿੰਗ ਦੇ ਇੰਸਪੈਕਟਰ ਡੀਪੀ ਸਿੰਘ ਨੇ ਦੱਸਿਆ ਕਿ ਇੱਥੇ ਵੈਂਡਰਾਂ ਵੱਲੋਂ ਆਪਣੀਆਂ ਅਲਾਟ ਥਾਵਾਂ ’ਤੇ ਆਰਜ਼ੀ ਸ਼ੈੱਡ ਬਣਾਉਣ ਦੀਆਂ ਸ਼ਿਕਾਇਤਾਂ ਮਿਲੀਆਂ ਸਨ ਜਿਨ੍ਹਾਂ ਨੂੰ ਅੱਜ ਹਟਾ ਦਿੱਤਾ ਹੈ।

Advertisement

Advertisement
Advertisement
Author Image

Advertisement