ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਘਰੋਂ ਵੋਟ ਪੁਆ ਕੇ ਬਕਸੇ ਵਿੱਚ ਪਰਚੀ ਪਾਉਣ ਦੀ ਪਿਰਤ ਯਾਦ ਕਰਵਾਈ

10:40 AM May 28, 2024 IST
ਅਹਿਮਦਗੜ੍ਹ ਵਿੱਚ ਇੱਕ ਦਿਵਿਆਂਗ ਜੋੜੇ ਨੂੰ ਘਰੋਂ ਵੋਟ ਪਾਉਣ ਦੀ ਸਹੂਲਤ ਪ੍ਰਦਾਨ ਕਰਦੇ ਹੋਏ ਅਧਿਕਾਰੀ।

ਮਹੇਸ਼ ਸ਼ਰਮਾ
ਮੰਡੀ ਅਹਿਮਦਗੜ੍ਹ, 27 ਮਈ
ਸਥਾਨਕ ਸ਼ਹਿਰ ਤੇ ਲਾਗਲੇ ਪਿੰਡਾਂ ਦੇ 85 ਸਾਲ ਤੋਂ ਵੱਧ ਉਮਰ ਅਤੇ ਦਿਵਿਆਂਗ ਵੋਟਰਾਂ ਲਈ ਪ੍ਰਸ਼ਾਸਨ ਨੇ ਘਰੋਂ ਵੋਟ ਪਾਉਣ ਲਈ ਕੱਚੇ ਬੂਥ ਲਗਾ ਕੇ ਉਨ੍ਹਾਂ ਦਿਨਾਂ ਦੀ ਯਾਦ ਤਾਜ਼ਾ ਕਰਵਾ ਦਿੱਤੀ ਹੈ ਜਦੋਂ ਪਰਚੀ ਨਾਲ ਵੋਟ ਪੇਟੀ ਵਿੱਚ ਪੈਂਦੀ ਸੀ। ਵਿਧਾਨ ਸਭਾ ਹਲਕਾ ਅਮਰਗੜ੍ਹ ਅਧੀਨ ਪੈਂਦੇ ਇਸ ਖੇਤਰ ਦੇ 78 ਵੋਟਰਾਂ ਨੂੰ ਜਿੱਥੇ ਇਹ ਚਾਅ ਸੀ ਕਿ ਉਨ੍ਹਾਂ ਹਲਕਾ ਫਤਿਹਗੜ੍ਹ ਸਾਹਿਬ ਦੇ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨ ਲਈ ਆਪਣਾ ਕੰਮ ਸਭ ਤੋਂ ਪਹਿਲਾਂ ਕੀਤਾ ਹੈ ਉੱਥੇ ਉਨ੍ਹਾਂ ਨੂੰ ਇਹ ਵੀ ਤਸੱਲੀ ਹੋਈ ਕਿ ਘਰ ਬੈਠੇ ਬਿਨਾਂ ਕਿਸੇ ਭੈਅ ਜਾਂ ਲਾਲਚ ਦੇ ਆਪਣਾ ਵੋਟ ਪਾਉਣ ਦਾ ਅਧਿਕਾਰ ਵਰਤ ਲਿਆ। ਜ਼ਿਲ੍ਹਾ ਚੋਣ ਅਧਿਕਾਰੀ ਡਾ. ਪੱਲਵੀ ਦੀ ਰਹਿਨੁਮਾਈ ਹੇਠ ਆਈ ਟੀਮ ਦੇ ਸੰਚਾਲਕ ਸਹਾਇਕ ਖੁਰਾਕ ਸਪਲਾਈ ਅਫ਼ਸਰ ਰਾਜਨ ਗੁਪਤਾ ਨੇ ਦੱਸਿਆ ਕਿ ਉਨ੍ਹਾਂ ਨੂੰ ਕੁੱਲ ਪਚਵੰਜਾ ਬਜ਼ੁਰਗਾਂ ਅਤੇ 23 ਦਿਵਿਆਂਗ ਵੋਟਰਾਂ ਦੇ ਬੈਲਟ ਪੇਪਰ ਮਿਲੇ ਸਨ ਜਿਨ੍ਹਾਂ ਨੂੰ ਪ੍ਰਾਪਤ ਕਰਨ ਤੋਂ ਬਾਅਦ ਬੀ ਐੱਲ ਓ ਨੂੰ ਨਾਲ ਲੈ ਕੇ ਵੋਟਰਾਂ ਦੀ ਸਹੂਲਤ ਮੁਤਾਬਿਕ ਉਨ੍ਹਾਂ ਦੇ ਘਰਾਂ ਤੋਂ ਵੋਟਾਂ ਪੁਆਈਆਂ ਜਾ ਰਹੀਆਂ ਹਨ। ਗ੍ਰੀਨ ਐਵਨਿਊ ਦੇ ਸ਼ਿਵ ਕੁਮਾਰ ਨਾਰਦ ਨੇ ਕਿਹਾ ਕਿ ਅੱਜ ਜਦੋਂ ਰਾਜਨ ਗੁਪਤਾ ਦੀ ਅਗਵਾਈ ਵਾਲੀ ਟੀਮ ਨੇ ਉਨ੍ਹਾਂ ਦੇ ਘਰ ਆ ਕੇ ਵੋਟਾਂ ਪਾਉਣ ਵਾਲਾ ਕੈਬਿਨ ਸਥਾਪਿਤ ਕਰ ਦਿੱਤਾ ਅਤੇ ਬੈਲਟ ਪੇਪਰ ਰਾਹੀਂ ਪਰਦੇ ਵਿੱਚ ਵੋਟ ਪਾਉਣ ਲਈ ਕਿਹਾ ਤਾਂ ਪੁਰਾਣੀ ਪ੍ਰਣਾਲੀ ਦੀ ਯਾਦ ਆ ਗਈ। ਡਿਪਟੀ ਕਮਿਸ਼ਨਰ ਡਾ. ਪੱਲਵੀ ਨੇ ਕਿਹਾ ਕਿ ਸਾਰੀਆਂ ਟੀਮਾਂ ਦੇ ਮੈਂਬਰਾਂ ਨੂੰ ਵੋਟਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਉਨ੍ਹਾਂ ਦੇ ਘਰਾਂ ਵਿੱਚ ਜਾ ਕੇ ਵਧੇਰੇ ਸਤਿਕਾਰ ਨਾਲ ਪੇਸ਼ ਹੋਣ ਬਾਰੇ ਕਿਹਾ ਗਿਆ ਹੈ।

Advertisement

Advertisement
Advertisement