ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸਾਹਿਤਕਾਰ ਸੁਖਜੀਤ ਤੇ ਖੁਰਸ਼ੀਦੀ ਦੀ ਦੇਣ ਨੂੰ ਕੀਤਾ ਯਾਦ

06:52 AM Sep 23, 2024 IST
ਸਾਹਿਤ ਸਭਾ ਸਮਰਾਲਾ ਦੀ ਮਾਸਿਕ ਇਕੱਤਰਤਾ ਦੌਰਾਨ ਹਾਜ਼ਰ ਸਾਹਿਤਕਾਰ।

ਪੱਤਰ ਪ੍ਰੇਰਕ
ਸਮਰਾਲਾ, 22 ਸਤੰਬਰ
ਸਾਹਿਤ ਸਭਾ ਸਮਰਾਲਾ ਦੀ ਮਾਸਿਕ ਇਕੱਤਰਤਾ ਅੱਜ ਪੰਜਾਬੀ ਸਾਹਿਤ ਦੇ ਉੱਘੇ ਚਿੰਤਕ ਗੁਰਭਗਤ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਮਰਾਲਾ ਵਿੱਚ ਹੋਈ। ਇਕੱਤਰਤਾ ਦਾ ਆਰੰਭ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਸਿਮਰਜੀਤ ਸਿੰਘ ਕੰਗ ਦੇ ਵਿਚਾਰਾਂ ਨਾਲ ਹੋਇਆ, ਉਨ੍ਹਾਂ ਕਹਾਣੀਕਾਰ ਸੁਖਜੀਤ ਅਤੇ ਉੱਘੇ ਸਾਹਿਤਕਾਰ ਸੁਰਜੀਤ ਖੁਰਸ਼ੀਦੀ ਨੂੰ ਯਾਦ ਕਰਦਿਆਂ ਦੋਵੇਂ ਸਾਹਿਤਕਾਰਾਂ ਦੇ ਸਾਹਿਤ ਜਗਤ ਵਿੱਚ ਪਾਏ ਵੱਡਮੁੱਲੇ ਯੋਗਦਾਨ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਗਿਆਨ ਦਾ ਵਾਹਨ ਮਨੁੱਖ ਹੈ, ਇਸ ਨੇ ਇੱਕ ਮਨੁੱਖ ਤੋਂ ਦੂਜੇ ਮਨੁੱਖ ਤੱਕ ਵਿਚਾਰਾਂ ਦੀ ਸਾਂਝ ਨਾਲ ਹੀ ਜਾਣਾ ਹੁੰਦਾ ਹੈ, ਸਾਹਿਤ ਸਭਾ ਸਮਰਾਲਾ ਦੇ ਸਾਰੇ ਮੈਂਬਰਾਂ ਨੂੰ ਇਹ ਗੁਣ ਕਹਾਣੀਕਾਰ ਸੁਖਜੀਤ ਰਾਹੀਂ ਪ੍ਰਾਪਤ ਹੋਇਆ ਹੈ।
ਗੱਲਬਾਤ ਨੂੰ ਅੱਗੇ ਵਧਾਉਂਦਿਆਂ ਗੁਰਭਗਤ ਸਿੰਘ ਨੇ ਕਿਹਾ ਕਿ ਗਿਆਨ ਪ੍ਰਾਪਤੀ ਦਾ ਸਭ ਤੋਂ ਵੱਡਾ ਸੋਮਾ ਪੁਸਤਕਾਂ ਹਨ, ਇਨ੍ਹਾਂ ਰਾਹੀਂ ਹੀ ਮਨੁੱਖ ਦਾ ਸਮੁੱਚਾ ਵਿਕਾਸ ਸੰਭਵ ਹੈ, ਇਹ ਸਭ ਵੱਡਿਆਂ ਦੀ ਸੰਗਤ ਨਾਲ ਹੀ ਸਿੱਖਿਆ ਜਾ ਸਕਦਾ ਹੈ। ਇਸ ਉਪਰੰਤ ਰਚਨਾਵਾਂ ਦੇ ਦੌਰ ਦੀ ਸ਼ੁਰੂਆਤ ਕਰਦਿਆਂ ਸਭਾ ਦੇ ਜਨਰਲ ਸਕੱਤਰ ਕਹਾਣੀਕਾਰਾ ਯਤਿੰਦਰ ਕੌਰ ਮਾਹਲ ਨੇ ਗੁਰਨਾਮ ਸਿੰਘ ਬਿਜਲੀ ਨੂੰ ਸੱਦਾ ਦਿੱਤਾ, ਉਨ੍ਹਾਂ ਆਪਣੀ ਗਜ਼ਲ ਸੁਣਾ ਕੇ ਵਾਹ ਵਾਹ ਖੱਟੀ। ਅਮਨ ਸਮਰਾਲਾ ਨੇ ਕਵਿਤਾ ਸੁਣਾ ਕੇ ਹਾਜ਼ਰੀ ਲਵਾਈ। ਦੀਪ ਦਿਲਬਰ ਨੇ ਨਜ਼ਮ, ਅਮਰਜੀਤ ਕੌਰ ਮੋਰਿੰਡਾ ਨੇ ਗਜ਼ਲ਼, ਸੁਰਜੀਤ ਸਿੰਘ ਜੀਤ ਮੋਰਿੰਡਾ ਨੇ ਗਜ਼ਲ਼, ਜਵਾਲਾ ਸਿੰਘ ਥਿੰਦ ਨੇ ਮਿੰਨੀ ਕਹਾਣੀ ‘ਚੋਰੀ ਬਨਾਮ ਢਾਲ’ ਸੁਣਾ ਕੇ ਮਹਿਫਿਲ ਵਿੱਚ ਰੰਗ ਬੰਨਿਆ, ਪੜ੍ਹੀਆਂ ਰਚਨਾਵਾਂ ਤੇ ਸਾਹਿਤਕਾਰ ਸਾਥੀਆਂ ਵੱਲੋਂ ਭਰਵੀਂ ਚਰਚਾ ਕੀਤੀ ਗਈ। ਇਕੱਤਰਤਾ ਦੌਰਾਨ ਦੋ ਵੱਡੀਆਂ ਕਹਾਣੀਆਂ ਜਿਨ੍ਹਾਂ ਵਿੱਚ ਕਹਾਣੀਕਾਰ ਰਵਿੰਦਰ ਰੁਪਾਲ ਦੀ ‘ਰੋਟੀ’ ਪੜ੍ਹੀ। ਇਸ ਮਗਰੋਂ ਕਹਾਣੀਕਾਰ ਸੰਦੀਪ ਸਮਰਾਲਾ ਨੇ ਕਹਾਣੀ ‘ਸਰਕਸ’ ਪੜ੍ਹੀ। ਦੋਨਾਂ ਕਹਾਣੀਆਂ ’ਤੇ ਵਿਚਾਰ ਚਰਚਾ ਵਿੱਚ ਭਾਗ ਲੈਂਦਿਆਂ ਕਹਾਣੀਕਾਰ ਮੁਖਤਿਆਰ ਸਿੰਘ, ਗੁਰਦੀਪ ਮਹੌਣ, ਯਤਿੰਦਰ ਕੌਰ ਮਾਹਲ, ਅਮਨ ਸਮਰਾਲਾ ਨੇ ਉਸਾਰੂ ਚਰਚਾ ਕਰਦਿਆਂ ਚੰਗੇ ਸੁਝਾਅ ਦਿੱਤੇ ਗਏ।

Advertisement

Advertisement