ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਗ਼ਦਰੀ ਲਹਿਰ ਦੇ ਸਾਥੀਆਂ ਦੀ ਸ਼ਹਾਦਤ ਨੂੰ ਯਾਦ ਕੀਤਾ

08:53 AM Nov 29, 2023 IST
ਗ਼ਦਰ ਲਹਿਰ ਦੇ ਸਾਥੀਆਂ ਦੀ ਸ਼ਹਾਦਤ ਨੂੰ ਯਾਦ ਕਰਦੇ ਹੋਏ ਦੇਸ਼ ਭਗਤ ਯਾਦਗਾਰ ਕਮੇਟੀ ਦੇ ਅਹੁਦੇਦਾਰ ਤੇ ਹੋਰ।- ਫੋਟੋ: ਪੰਜਾਬੀ ਟ੍ਰਿਬਿਊਨ

ਨਿੱਜੀ ਪੱਤਰ ਪ੍ਰੇਰਕ
ਜਲੰਧਰ, 28
ਪਿੰਡ ਮਿਸ਼ਰੀ ਵਾਲਾ ਵਿੱਚ ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਗ਼ਦਰ ਲਹਿਰ ਦੇ ਸਾਥੀਆਂ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਪਿੰਡ ’ਚ ਸਥਾਪਤ ਗ਼ਦਰੀ ਯੋਧੇ ਸੁਸਾਇਟੀ ਵੱਲੋਂ ਵਿਦਵਾਨ ਡਾ. ਗੁਰਬਖ਼ਸ਼ ਸਿੰਘ ਦੇ ਉੱਦਮ ਨਾਲ ਗ਼ਦਰੀ ਯੋਧਿਆਂ ਦੀ ਯਾਦ ’ਚ ਸਮਾਗਮ ਕੀਤਾ ਗਿਆ, ਜਿਸ ’ਚ ਡਾ. ਗੁਰਬਖ਼ਸ਼ ਸਿੰਘ, ਸ਼ੀਤਲ ਸਿੰਘ ਸੰਘਾ, ਇਤਿਹਾਸਕਾਰ ਚਰੰਜੀ ਲਾਲ ਕੰਗਣੀਵਾਲ, ਤਿਰਲੋਚਨ ਸਿੰਘ ਐਡੀਟਰ ਅੱਖਰ ਗਰੁੱਪ, ਵਿਸ਼ਾਲ ਬਿਆਸ ਐਡੀਟਰ ਅੱਖਰ ਗਰੁੱਪ, ਜੇ.ਪੀ. ਐੱਸ ਸਿੱਧੂ ਅਤੇ ਡਾ. ਸੈਲੇਸ਼ ਨੇ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕਰਦਿਆਂ 27 ਨਵੰਬਰ ਨੂੰ ਮਿਸ਼ਰੀਵਾਲਾ ਦੀ ਧਰਤੀ ’ਤੇ ਗ਼ਦਰੀ ਯੋਧਿਆਂ ਦੀ ਸ਼ਹੀਦੀ ਅਤੇ ਉਨ੍ਹਾਂ ਦੇ ਸਾਥੀਆਂ ਦੀ ਗ੍ਰਿਫ਼ਤਾਰੀ ਦੇ ਇਤਿਹਾਸ ਸਬੰਧੀ ਚਾਨਣਾ ਪਾਇਆ। ਇਤਿਹਾਸਕਾਰ ਚਰੰਜੀ ਲਾਲ ਕੰਗਣੀਵਾਲ ਨੇ ਗ਼ਦਰ ਲਹਿਰ ਦੀ ਇਸ ਪਹਿਲੀ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗ਼ਦਰੀ ਦੇਸ਼ ਭਗਤਾਂ ਦਾ ਇੱਥੇ ਥਾਣੇਦਾਰ ਬੁਸ਼ਾਰਤ ਅਲੀ, ਜ਼ੈਲਦਾਰ ਜਵਾਲਾ ਸਿੰਘ ਅਤੇ ਸਾਬਕਾ ਜ਼ੈਲਦਾਰ ਨਾਲ ਹੋਈ ਟੱਕਰ ਸਮੇਂ ਚੰਦਾ ਸਿੰਘ ਵੜੈਚ ਅਤੇ ਭਾਈ ਧਿਆਨਾ ਸਿੰਘ ਉਮਰਪੁਰਾ, ਅਜਨਾਲਾ ਮੌਕੇ ’ਤੇ ਸ਼ਹੀਦ ਹੋ ਗਏ ਸਨ। ਬਾਕੀ ਗ਼ਦਰੀ ਚੱਲੇ ਮੁਕੱਦਮੇ ਵਿੱਚ ਫਾਂਸੀ ਦੀ ਸਜ਼ਾ ਦੇ ਕੇ ਸ਼ਹੀਦ ਕੀਤੇ ਗਏ। ਇਨ੍ਹਾਂ ਵਿੱਚ ਗ਼ਦਰ ਪਾਰਟੀ ਦੇ ਖ਼ਜ਼ਾਨਚੀ ਪੰਡਿਤ ਕਾਂਸ਼ੀ ਰਾਮ ਮੜੌਲੀ ਅਤੇ ਲਾਲ ਸਿੰਘ ਸਾਹਿਬਆਣਾ ਵੀ ਸ਼ਾਮਲ ਸਨ। ਇਸ ਮੌਕੇ ਵਿਧਾਇਕ ਰਜਨੀਸ਼ ਦਹੀਆ, ਸਾਬਕਾ ਵਿਧਾਇਕ ਜੋਗਿੰਦਰ ਸਿੰਘ ਜਿੰਦੂ, ਮਾਸਟਰ ਗੁਰਨਾਮ ਸਿੰਘ ਨੇ ਵੀ ਹਾਜ਼ਰੀ ਭਰਦਿਆਂ ਸ਼ਹੀਦਾਂ ਨੂੰ ਯਾਦ ਕੀਤਾ ਤੇ ਪਿੰਡ ਵਾਸੀਆਂ ਦੀ ਮੰਗ ’ਤੇ ਗ਼ਦਰੀ ਯੋਧਿਆਂ ਦੀ ਯਾਦ ’ਚ ਸਮਾਰਕ ਬਣਾਉਣ ਦਾ ਭਰੋਸਾ ਦਿੱਤਾ। ਸੁਸਾਇਟੀ ਪ੍ਰਧਾਨ ਸੁਖਮੰਦਰ ਸਿੰਘ ਢਿੱਲੋਂ, ਉਪ ਪ੍ਰਧਾਨ ਭੁਪਿੰਦਰ ਸਿੰਘ, ਸਕੱਤਰ ਦਲੇਰ ਸਿੰਘ ਤੇ ਸਮੂਹ ਕਮੇਟੀ ਮੈਂਬਰਾਂ ਵੱਲੋਂ ਆਏ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਸਮਾਗਮ ਦੀ ਸਮਾਪਤੀ ’ਤੇ ਗੁਰਬਖ਼ਸ਼ ਸਿੰਘ ਵੱਲੋਂ 13 ਗ਼ਦਰੀ ਯੋਧਿਆਂ ਦੀਆਂ ਬੇਮਿਸਾਲ ਕੁਰਬਾਨੀਆਂ ਦੀ ਯਾਦ ’ਚ ਕਰਵਾਏ ਸਮਾਗਮ ’ਤੇ ਪਹੁੰਚੇ ਇਤਿਹਾਸਕਾਰਾਂ, ਮੁੱਖ ਮਹਿਮਾਨਾਂ ਤੇ ਨਗਰ ਵਾਸੀਆਂ ਦਾ ਧੰਨਵਾਦ ਕੀਤਾ।

Advertisement

Advertisement