For the best experience, open
https://m.punjabitribuneonline.com
on your mobile browser.
Advertisement

ਸਾਹਿਤ ਚਿੰਤਨ ਦੀ ਇਕੱਤਰਤਾ ’ਚ ਕਾਰਲ ਮਾਰਕਸ ਨੂੰ ਯਾਦ ਕੀਤਾ

08:28 AM May 08, 2024 IST
ਸਾਹਿਤ ਚਿੰਤਨ ਦੀ ਇਕੱਤਰਤਾ ’ਚ ਕਾਰਲ ਮਾਰਕਸ ਨੂੰ ਯਾਦ ਕੀਤਾ
Advertisement

ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 7 ਮਈ
ਸਾਹਿਤ ਚਿੰਤਨ, ਚੰਡੀਗੜ੍ਹ ਦੀ ਮਈ ਮਹੀਨੇ ਦੀ ਇਕੱਤਰਤਾ ਅੱਜ ਸੈਕਟਰ-20 ਸੀ ਦੇ ਬਾਬਾ ਭਾਗ ਸਿੰਘ ਸੱਜਣ ਯਾਦਗਾਰ ਭਵਨ ਵਿੱਚ ਜੰਗ ਬਹਾਦੁਰ ਗੋਇਲ ਦੀ ਪ੍ਰਧਾਨਗੀ ਹੇਠ ਹੋਈ। ਇਸ ਦੌਰਾਨ ਪ੍ਰੋ. ਯੋਗਰਾਜ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ। ਸਭ ਤੋਂ ਪਹਿਲਾਂ ਪਿਛਲੇ ਦਿਨੀਂ ਵਿਛੜੇ ਸਾਥੀਆਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਹ ਮੀਟਿੰਗ ਫਲਸਤੀਨੀਆਂ ਦੇ ਜੀਵਨ ਸੰਘਰਸ਼ ਤੇ ਕਾਰਲ ਮਾਰਕਸ ਦੇ ਜਨਮ ਦਿਵਸ ਨੂੰ ਸਮਰਪਿਤ ਸੀ। ਇਸ ਦੌਰਾਨ ਪ੍ਰੋ. ਮਨਦੀਪ ਔਲਖ ਦੇ ਨਵੇਂ ਕਾਵਿ ਸੰਗ੍ਰਹਿ ‘ਗਰਲ ਹੋਸਟਲ’ ਬਾਰੇ ਚਰਚਾ ਕਰਦਿਆਂ ਡਾ. ਕਿਰਨਜੀਤ ਕੌਰ ਨੇ ਕਿਹਾ ਕਿ ਲੇਖਿਕਾ ਨੇ ਆਪਣੀ ਕਵਿਤਾ ਲਈ ਜਰਖੇਜ਼ ਜ਼ਮੀਨ ਤਿਆਰ ਕਰ ਲਈ ਹੈ। ਡਾ. ਰਾਜੇ ਜੈਸਵਾਲ ਨੇ ਬਹਿਸ ਸ਼ੁਰੂ ਕਰਦਿਆਂ ਕਿਹਾ ਕਿ ਔਰਤ ਨੂੰ ਇਨਸਾਨ ਬਣਨ ਵਿੱਚ ਕਈ ਚੁਣੌਤੀਆਂ ਤੇ ਮਨਾਹੀਆਂ ਹਨ। ਇਸ ਦੌਰਾਨ ਦੀਪਤੀ ਬਬੂਟਾ, ਪ੍ਰੋ. ਜਯੰਤੀ ਦੱਤਾ, ਜਨਪ੍ਰੀਤ ਕੌਰ, ਡਾ. ਯੋਗਰਾਜ ਤੇ ਜੰਗ ਬਹਾਦੁਰ ਗੋਇਲ ਨੇ ਵੀ ਵਿਚਾਰ ਰੱਖੇ। ਡਾ. ਹਜਾਰਾ ਸਿੰਘ ਚੀਮਾ ਨੇ ਕਿਹਾ ਕਿ ਇਹ ਪ੍ਰਗਤੀਵਾਦੀ ਕਵਿਤਾ ਹੈ। ਪ੍ਰੋ. ਮਨਦੀਪ ਔਲਖ ਨੇ ਸਭ ਤੋਂ ਪਹਿਲਾਂ ਕਾਰਲ ਮਾਰਕਸ (ਜਨਮ ਦਿਵਸ 5 ਮਈ, 1818) ਨੂੰ ਯਾਦ ਕੀਤਾ। ਉਨ੍ਹਾਂ ਕਿਹਾ ਕਿ ਪਾਠਕ ਹੀ ਨਹੀਂ, ਕਵਿਤਾ ਵੀ ਪਾਠਕ ਨੂੰ ਪੜ੍ਹਦੀ ਹੈ। ਕਿਸਾਨ ਅੰਦੋਲਨ ਸਾਡੇ ਸਮੇਂ ਦਾ ਮਹਾਨ ਅੰਦੋਲਨ ਹੈ।

Advertisement

Advertisement
Author Image

joginder kumar

View all posts

Advertisement
Advertisement
×