For the best experience, open
https://m.punjabitribuneonline.com
on your mobile browser.
Advertisement

ਫਰਜ਼ੀ ਡੀਐੱਸਪੀ ਦਾ ਰਿਮਾਂਡ ਵਧਾਇਆ

06:32 AM Apr 08, 2024 IST
ਫਰਜ਼ੀ ਡੀਐੱਸਪੀ ਦਾ ਰਿਮਾਂਡ ਵਧਾਇਆ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਪੱਤਰ ਪ੍ਰੇਰਕ
ਪੰਚਕੂਲਾ, 7 ਅਪਰੈਲ
ਫਰਜ਼ੀ ਡੀਐੱਸਪੀ ਰਵਿੰਦਰ ਨੂੰ ਪੁਲੀਸ ਨੇ ਜ਼ਿਲ੍ਹਾ ਅਦਾਲਤ ਸਾਹਮਣੇ ਪੇਸ਼ ਕੀਤਾ। ਅਦਾਲਤ ਨੇ ਉਸ ਨੂੰ ਦਸ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ। ਇਹ ਰਵਿੰਦਰ ਨੌਕਰੀਆਂ ਲਗਾਉਣ ਤੋਂ ਪਹਿਲਾਂ ਡੀਐੱਸਪੀ ਦੀ ਵਰਦੀ ਪਾ ਕੇ ਟਰੱਕਾਂ ਵਾਲਿਆਂ ਤੋਂ ਪੈਸੇ ਦੀ ਉਗਰਾਹੀ ਕਰਦਾ ਸੀ। ਪੰਚਕੂਲਾ ਸੈਕਟਰ-19 ਦੇ ਇੰਚਾਰਜ ਮਨਦੀਪ ਸਿੰਘ ਨੇ ਦੱਸਿਆ ਕਿ ਇਸ ਫਰਜ਼ੀ ਡੀਐੱਸਪੀ ਦਾ ਇੱਕ ਸਾਥੀ ਹਰਿਦੁਆਰ ਵਿੱਚ ਰਹਿੰਦਾ ਹੈ ਜੋ ਪੁਲੀਸ ਦੇ ਨਕਲੀ ਆਈ ਕਾਰਡ, ਨਿਯੁਕਤੀ ਪੱਤਰ ਅਤੇ ਹੋਰ ਕਈ ਤਰ੍ਹਾਂ ਦੇ ਦਸਤਾਵੇਜ਼ ਤਿਆਰ ਕਰਦਾ ਹੈ। ਮੁੱਖ ਮੰਤਰੀ ਦੀ ਫਲਾਈਂਗ ਸਕੁਐਡ ਟੀਮ ਨੇ ਕੁਝ ਦਿਨ ਪਹਿਲਾਂ ਇਸਨੂੰ ਪੰਚਕੂਲਾ ਦੇ ਸੈਕਟਰ-10 ਦੇ ਗੁੱਜਰ ਭਵਨ ਤੋਂ ਗ੍ਰਿਫ਼ਤਾਰ ਕੀਤਾ ਅਤੇ ਇਸਦੇ ਖਿਲਾਫ਼ ਸੈਕਟਰ-5 ਪੁਲੀਸ ਸਟੇਸ਼ਨ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ।

Advertisement

Advertisement
Author Image

Advertisement
Advertisement
×