ਸੁਰੱਖਿਆ ’ਚ ਸੰਨ੍ਹ: ਪੰਜ ਮੁਲਜ਼ਮਾਂ ਨੇ ਪੋਲੀਗ੍ਰਾਫ ਟੈਸਟ ਦੀ ਸਹਿਮਤੀ ਦਿੱਤੀ
06:39 AM Jan 06, 2024 IST
Advertisement
ਨਵੀਂ ਦਿੱਲੀ: ਸੰਸਦ ਦੀ ਸੁਰੱਖਿਆ ’ਚ ਸੰਨ੍ਹ ਦੇ ਮਾਮਲੇ ’ਚ ਗ੍ਰਿਫ਼ਤਾਰ ਕੀਤੇ ਗਏ ਛੇ ਮੁਲਜ਼ਮਾਂ ’ਚੋਂ ਪੰਜ ਨੇ ਅੱਜ ਇਥੇ ਅਦਾਲਤ ’ਚ ਆਪਣੇ ਪੋਲੀਗ੍ਰਾਫ ਟੈਸਟ ਕਰਨ ਲਈ ਸਹਿਮਤੀ ਦੇ ਦਿੱਤੀ ਹੈ। ਵਧੀਕ ਸੈਸ਼ਨ ਜੱਜ ਹਰਦੀਪ ਕੌਰ ਨੇ ਸਾਰੇ ਛੇ ਮੁਲਜ਼ਮਾਂ ਮਨੋਰੰਜਨ ਡੀ, ਸਾਗਰ ਸ਼ਰਮਾ, ਅਮੋਲ ਧਨਰਾਜ ਸ਼ਿੰਦੇ, ਨੀਲਮ ਆਜ਼ਾਦ, ਲਲਿਤ ਝਾਅ ਅਤੇ ਮਹੇਸ਼ ਕੁਮਾਵਤ ਦੀ ਪੁਲੀਸ ਹਿਰਾਸਤ ਹੋਰ ਅੱਠ ਦਿਨਾਂ ਲਈ ਵਧਾ ਦਿੱਤੀ ਹੈ। ਰਿਮਾਂਡ ਖ਼ਤਮ ਹੋਣ ਮਗਰੋਂ ਮੁਲਜ਼ਮਾਂ ਨੂੰ ਅੱਜ ਅਦਾਲਤ ’ਚ ਪੇਸ਼ ਕੀਤਾ ਗਿਆ ਜਿਥੇ ਦਿੱਲੀ ਪੁਲੀਸ ਨੇ ਉਨ੍ਹਾਂ ਦੀ ਹਿਰਾਸਤ ਹੋਰ ਵਧਾਉਣ ਦੀ ਅਰਜ਼ੀ ਦਿੱਤੀ ਸੀ। ਨੀਲਮ ਆਜ਼ਾਦ ਨੂੰ ਛੱਡ ਕੇ ਬਾਕੀ ਸਾਰੇ ਮੁਲਜ਼ਮ ਪੋਲੀਗ੍ਰਾਫ ਟੈਸਟ ਕਰਾਉਣ ਲਈ ਰਾਜ਼ੀ ਹੋ ਗਏ ਹਨ। -ਪੀਟੀਆਈ
Advertisement
Advertisement
Advertisement