ਢੱਕੀ ਸਾਹਿਬ ’ਚ ਧਾਰਮਿਕ ਸਮਾਗਮ
07:25 AM Dec 04, 2023 IST
Advertisement
ਪਾਇਲ: ਗੁਰਦੁਆਰਾ ਤਪੋਬਣ ਢੱਕੀ ਸਾਹਿਬ ਮਕਸੂਦੜਾ ਵਿਖੇ ਸੰਤ ਦਰਸ਼ਨ ਸਿੰਘ ਖ਼ਾਲਸਾ ਵੱਲੋਂ ਸੰਗਤ ਦੇ ਸਹਿਯੋਗ ਨਾਲ 2 ਦਸੰਬਰ 1999 ਦਾ ਉਹ ਕਾਲਾ ਦਿਨ ਮਨਾਇਆ ਗਿਆ ਜਿਸ ਦਿਨ ਗੁਰੂ-ਘਰ ਦੇ ਦੋਖੀਆਂ ਵੱਲੋਂ ਹਮਲਾ ਕਰਕੇ ਸਾਰੀ ਮਨੁੱਖਤਾ ਦੇ ਸਾਂਝੇ ਰਹਬਿਰ ਗੁਰੂ ਗ੍ਰੰਥ ਸਾਹਿਬ ਦੀਆਂ ਸੈਂਚੀਆਂ, ਨਿਤਨੇਮ ਦੇ ਗੁਟਕਾ ਸਾਹਿਬ, ਕਕਾਰ, ਗੁਰਮਤਿ ਲਿਟਰੇਚਰ, ਲਾਇਬਰੇਰੀ ਅਤੇ ਕਈ ਵਸਤਾਂ ਨੂੰ ਅੱਗ ਲਾ ਦਿੱਤੀ ਸੀ ਅਤੇ ਤੇਜ਼ਧਾਰ ਹਥਿਆਰਾਂ ਨਾਲ ਗੁਰੂ-ਘਰ ਦੇ ਕਈ ਪਸ਼ੂ ਜ਼ਖ਼ਮੀ ਕਰ ਦਿੱਤੇ ਸਨ। ਇਸ ਅਗਨੀ ਕਾਂਡ ਦੀ ਦਰਦਨਾਕ ਯਾਦ ਵਿੱਚ ਤਪੋਬਣ ਢੱਕੀ ਸਾਹਿਬ ਵਿਖੇ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਅਰਦਾਸ ਕੀਤੀ ਗਈ ਅਤੇ ਤਪੋੋਬਣ ਦੇ ਹਜ਼ੂਰੀ ਜੱਥੇ ਵੱਲੋਂ ਕੀਰਤਨ ਕੀਤੇ ਗਏ। ਇਸ ਮੌਕੇ ਭਾਈ ਹਰਵੰਤ ਸਿੰਘ, ਭਾਈ ਕੁਲਵੰਤ ਸਿੰਘ, ਭਾਈ ਰਣਬੀਰ ਸਿੰਘ, ਜੀਤ ਸਿੰਘ ਮਕਸੂਦੜਾ, ਹਰਕੀਰਤ ਸਿੰਘ ਫੈਜਗੜ੍ਹ, ਦਵਿੰਦਰ ਸਿੰਘ ਬਰੀਮਾ, ਭਾਈ ਮਨਜੀਤ ਸਿੰਘ, ਦਵਿੰਦਰ ਸਿੰਘ ਰੁੜਕਾ, ਪ੍ਰਧਾਨ ਕੁਲਵਿੰਦਰ ਸਿੰਘ ਪਾਇਲ ਆਦਿ ਹਾਜ਼ਰ ਸਨ। -ਪੱਤਰ ਪ੍ਰੇਰਕ
Advertisement
Advertisement
Advertisement