ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਬੜਾ ਪਿੰਡ (ਅੱਪਰ) ਵਿੱਚ ਧਾਰਮਿਕ ਸਮਾਗਮ

10:28 AM Jun 18, 2024 IST

ਪੱਤਰ ਪ੍ਰੇਰਕ
ਘਨੌਲੀ, 17 ਜੂਨ
ਬੜਾ ਪਿੰਡ (ਅੱਪਰ) ਸਥਿਤ ਦਰਗਾਹ ਬਾਬਾ ਮੁਰਾਦ ਸ਼ਾਹ, ਬਾਬਾ ਅਬਦੁਲ ਕਾਦਰ ਜਲਾਲ ਵਿੱਚ 20ਵਾਂ ਧਾਰਮਿਕ ਸਮਾਗਮ ਕਰਵਾਇਆ ਗਿਆ| ਇਸ ਦੌਰਾਨ ਚਾਦਰ ਚੜ੍ਹਾਉਣ, ਝੰਡਾ ਚੜ੍ਹਾਉਣ, ਹਵਨ ਪੂਜਾ ਦੀਆਂ ਰਸਮਾਂ ਕਰਨ ਮਗਰੋਂ ਸਜੀ ਸੂਫ਼ੀਆਨਾ ਮਹਿਫ਼ਲ ਦੌਰਾਨ ਜਨਾਬ ਇਮਰਾਨ ਕਾਦਰੀ ਮਾਲੇਰਕੋਟਲਾ, ਬਿੰਦਰ ਹੈਬੋਵਾਲ ਤੇ ਸਾਥੀਆਂ ਨੇ ਕਲਾਮ ਸੁਣਾਏ| ਇਸੇ ਦੌਰਾਨ ਗਾਇਕ ਗੁਰਬਖਸ਼ ਸ਼ੌਕੀ, ਜਸਮੇਰ ਮੀਆਂਪੁਰੀ, ਵਿੱਕੀ ਖਾਨ, ਜਤਿੰਦਰ ਧੀਮਾਨ, ਜੱਸੀ ਧਨੌਲਾ, ਰਮਨ ਬਾਵਾ, ਗੁਰਦਿੱਤ ਨਿੱਕੀ, ਇੰਦਰ ਪਾਬਲਾ, ਚੰਨੀ ਨਿਰਮਾਣ, ਸ਼ੌਕਤ ਅਲੀ, ਰਾਜੀ ਮਕੜੌਨਾ ਆਦਿ ਨੇ ਗੀਤ ਸੁਣਾਏ। ਦੂਜੇ ਦਿਨ ਰਾਤ ਨੂੰ ਸੁੱਖਾ ਬਾਗੋਵਾਲ ਅਤੇ ਸਾਥੀਆਂ ਨੇ ਨਾਟਕ ਖੇਡਿਆ| ਮੰਚ ਸੰਚਾਲਨ ਜਨਕ ਪੁਰੀ ਨੇ ਕੀਤਾ| ਮੁੱਖ ਪ੍ਰਬੰਧਕ ਭਜਨ ਸਿੰਘ ਸੈਣੀ ਨੇ ਦੀਦੀ ਸਰਕਾਰ ਚੰਦਿਆਣੀ ਖੁਰਦ, ਬਾਬਾ ਸੁਰਿੰਦਰ ਸ਼ਾਹ, ਬਾਬਾ ਕੁਲਦੀਪ ਦਾਸ ਹਰਮਾ, ਬਾਬਾ ਦੀਪਾ ਫਲਾਹੀ, ਬਾਬਾ ਪ੍ਰਵੇਜ ਸ਼ਾਹ ਮਾਂਗੇਵਾਲ ਆਦਿ ਦਾ ਸਨਮਾਨ ਕੀਤਾ| ਇਸ ਮੌਕੇ ਭਰਤਗੜ੍ਹ ਚੌਕੀ ਇੰਚਾਰਜ ਚਰਨ ਸਿੰਘ, ਸ਼ੁਸ਼ੀਲ ਕੁਮਾਰ, ਅਜਮੇਰ ਸਿੰਘ ਫੌਜੀ, ਸਰਪੰਚ ਜਸਵਿੰਦਰ ਸਿੰਘ ਢੇਲਾਬੜ, ਮੰਗਤ ਰਾਮ ਆਦਿ ਸ਼ਾਮਲ ਸਨ।

Advertisement

Advertisement