ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਹੜ੍ਹ ਪੀੜਤਾਂ ਦੀ ਚੜ੍ਹਦੀਕਲਾ ਲਈ ਧਾਰਮਿਕ ਸਮਾਗਮ

11:11 AM Jul 24, 2023 IST
ਕੀਰਤਨੀਏ ਭਾਈ ਹਰਵਿੰਦਪਾਲ ਸਿੰਘ ਦੇ ਜੱਥੇ ਨੂੰ ਸਨਮਾਨਿਤ ਕਰਦੇ ਹੋਏ ਪ੍ਰਬੰਧਕ। -ਫੋਟੋ: ਗੁਰਿੰਦਰ ਸਿੰਘ

ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 23 ਜੁਲਾਈ
ਨਿਸ਼ਕਾਮ ਨਾਮ ਸਿਮਰਨ ਸੇਵਾ ਸੁਸਾਇਟੀ ਵੱਲੋਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ ਵਿਖੇ ਹੜ੍ਹ ਪੀੜ੍ਹਤਾਂ ਦੀ ਚੜ੍ਹਦੀਕਲਾ ਲਈ ਕੀਰਤਨ ਸਮਾਗਮ ਕਰਾਇਆ ਗਿਆ ਜਿਸ ਵਿੱਚ ਸੰਗਤੀ ਰੂਪ ਵਿੱਚ ਸਰਬੱਤ ਦੇ ਭਲੇ ਲਈ ਅਰਦਾਸ ਵੀ ਕੀਤੀ ਗਈ।
ਇਸ ਮੌਕੇ ਗੁਰਦੁਆਰਾ ਸਾਹਿਬ ਦੇ ਹਜ਼ੂਰੀ ਰਾਗੀ ਜੱਥਿਆਂ ਤੋਂ ਇਲਾਵਾ ਪੰਥ ਪ੍ਰਸਿੱਧ ਕੀਰਤਨੀਏ ਭਾਈ ਹਰਵਿੰਦਰਪਾਲ ਸਿੰਘ (ਲਿਟਲ ਵੀਰ ਜੀ) ਮਾਤਾ ਕੌਲਾਂ ਜੀ ਅੰਮ੍ਰਿਤਸਰ ਵਾਲਿਆ ਨੇ ਗੁਰਬਾਣੀ ਕੀਰਤਨ ਕੀਤਾ। ਸੁਸਾਇਟੀ ਦੇ ਮੁੱਖ ਸੇਵਾਦਾਰ ਭੁਪਿੰਦਰ ਸਿੰਘ ਨੇ ਕਿਹਾ ਕਿ ਸੁਸਾਇਟੀ ਵੱਲੋਂ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਪੰਥ ਪ੍ਰਚਾਰਕ ਮਾਤਾ ਵਿਪਨਪ੍ਰੀਤ ਕੌਰ ਦੀ ਅਗਵਾਈ ਤੇ ਸਿੱਖ ਨੌਜਵਾਨ ਸੁਸਾਇਟੀ ਦੇ ਪ੍ਰਮੁੱਖ ਮਨਿੰਦਰ ਸਿੰਘ ਆਹੂਜਾ ਦੇ ਨਿੱਘੇ ਸਹਿਯੋਗ ਨਾਲ ਨਿਰੰਤਰ ਸੇਵਾ ਕਾਰਜ ਜਾਰੀ ਹਨ।
ਉਨ੍ਹਾਂ ਹੜ੍ਹ ਪੀੜਤ ਪ੍ਰੀਵਾਰਾਂ ਦੀ ਚੜਦੀਕਲਾ ਦੀ ਅਰਦਾਸ ਕਰਦਿਆਂ ਸਮੂਹ ਸੰਗਤ ਨੂੰ ਅਪੀਲ ਕੀਤੀ ਕਿ ਉਹ ਮਨੁੱਖੀ ਸੇਵਾ ਕਾਰਜਾਂ ਵਿੱਚ ਆਪਣਾ ਵੱਧ ਤੋ ਵੱਧ ਸਹਿਯੋਗ ਪਾਉਣ।
ਉਨ੍ਹਾਂ ਭਾਈ ਹਰਵਿੰਦਰਪਾਲ ਸਿੰਘ ਦੇ ਜੱਥੇ ਨੂੰ ਸਿਰਪਾਉ ਭੇਟ ਕੀਤੇ। ਸਮਾਗਮ ਦੌਰਾਨ ਇੰਦਰਜੀਤ ਸਿੰਘ ਮੱਕੜ, ਮਨਿੰਦਰ ਸਿੰਘ ਆਹੂਜਾ ਸਮੇਤ ਹੋਰ ਹਾਜ਼ਰ ਸਨ।

Advertisement

Advertisement