ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਨਾਵਲ ‘ਤਾਲਾਬੰਦੀ ਦੀ ਦਾਸਤਾਨ’ ਦਾ ਦੂਜਾ ਐਡੀਸ਼ਨ ਰਿਲੀਜ਼

09:27 AM Nov 14, 2023 IST
ਨਾਵਲ ‘ਤਾਲਾਬੰਦੀ ਦੀ ਦਾਸਤਾਨ’ ਰਿਲੀਜ਼ ਕਰਦੇ ਹੋਏ ਸਾਹਿਤਕਾਰ। ਫੋਟੋ: ਕਰਨ ਭੀਖੀ

ਭੀਖੀ: ਪਰਵਾਸੀ ਲੇਖਕ ਬਿੰਦਰ ਕੋਲੀਆਂ ਵਾਲ ਦੇ ਨਾਵਲ ‘ਤਾਲਾਬੰਦੀ ਦੀ ਦਾਸਤਾਨ’ ਦਾ ਦੂਜਾ ਐਡੀਸ਼ਨ ਸਾਹਿਬਦੀਪ ਪਬਲੀਕੇਸ਼ਨ ਦੇ ਦਫ਼ਤਰ ਵਿੱਚ ਸਾਹਿਤਕਾਰਾਂ ਦੀ ਅਗਵਾਈ ਹੇਠ ਲੋਕ ਅਰਪਣ ਕੀਤਾ ਗਿਆ। ਇਸ ਮੌਕੇ ਨਾਟਕਕਾਰ ਬਲਰਾਜ ਸਿੰਘ ਮਾਨ ਮਾਨਸਾ ਨੇ ਕਿਹਾ ਕਿ ਤਾਲਾਬੰਦੀ ਨੇ ਸਮੁੱਚੇ ਸੰਸਾਰ ਨੂੰ ਪ੍ਰਭਾਵਿਤ ਕੀਤਾ ਸੀ, ਸਭਨਾਂ ਨੇ ਔਖਾ ਸਮਾਂ ਬਿਤਾਇਆ, ਕਰੋਨਾ ਦੇ ਭਿਆਨਕ ਦੌਰ ਵਿੱਚ ਰਿਸ਼ਤਿਆਂ ਦੇ ਘਾਣ ਹੋਏ ਤੇ ਅਜਿਹੀਆਂ ਪ੍ਰਸਥਿਤੀਆਂ ਨੂੰ ਇਸ ਪੁਸਤਕ ਵਿੱਚ ਬਿਆਨ ਕੀਤਾ ਗਿਆ ਹੈ। ਨਵਯੁੱਗ ਸਾਹਿਤ ਕਲਾ ਮੰਚ ਦੇ ਪ੍ਰਧਾਨ ਭੁਪਿੰਦਰ ਫ਼ੌਜੀ ਨੇ ਕਿਹਾ ਕਿ ਪਰਵਾਸੀ ਲੇਖਕ ਰੁਝੇਵਿਆਂ ਭਰੀ ਜ਼ਿੰਦਗੀ ਵਿੱਚ ਜਿੱਥੇ ਸਾਹਿਤ ਨੂੰ ਪੜ੍ਹਦੇ ਹਨ, ਉੱਥੇ ਹੀ ਬਹੁਤ ਵਧੀਆ ਸਾਹਿਤ ਦੀ ਰਚਨਾ ਵੀ ਕਰਦੇ ਹਨ। ਬਿੰਦਰ ਕੋਲੀਆਂ ਵਾਲ ਇਸ ਪੁਸਤਕ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਪੁਸਤਕਾਂ ਸਾਹਿਤ ਦੀ ਝੋਲੀ ਪਾ ਚੁੱਕਾ ਹੈ। ਇਸ ਮੌਕੇ ਕਹਾਣੀਕਾਰ ਅਨੇਮਨ ਸਿੰਘ, ਅਰਸ਼ਦੀਪ ਸਿੰਘ ਮਾਨ ਕੈਨੇਡਾ, ਹਰਜੀਤ ਸਿੰਘ ਮਾਨਸਾ ਤੇ ਕੁਲਵਿੰਦਰ ਕਲੇਰ ਭੀਖੀ ਹਾਜ਼ਰ ਸਨ। -ਪੱਤਰ ਪ੍ਰੇਰਕ

Advertisement

Advertisement