For the best experience, open
https://m.punjabitribuneonline.com
on your mobile browser.
Advertisement

ਪਰਮਜੀਤ ਪਰਮ ਵੱਲੋਂ ਅਨੁਵਾਦਿਤ ਨਾਵਲ ‘ਏ... ਹੰਸਾ’ ਰਿਲੀਜ਼

06:30 AM Jun 10, 2024 IST
ਪਰਮਜੀਤ ਪਰਮ ਵੱਲੋਂ ਅਨੁਵਾਦਿਤ ਨਾਵਲ ‘ਏ    ਹੰਸਾ’ ਰਿਲੀਜ਼
ਪਰਮਜੀਤ ਪਰਮ ਵੱਲੋਂ ਅਨੁਵਾਦਿਤ ਨਾਵਲ ‘ਏ... ਹੰਸਾ’ ਰਿਲੀਜ਼ ਕਰਦੇ ਹੋਏ ਪਤਵੰਤੇ।
Advertisement

ਕੁਲਦੀਪ ਸਿੰਘ
ਚੰਡੀਗੜ੍ਹ, 9 ਜੂਨ
ਪੰਜਾਬੀ ਲੇਖਕ ਸਭਾ ਚੰਡੀਗੜ੍ਹ ਵੱਲੋਂ ਅੱਜ ਪੰਜਾਬ ਕਲਾ ਪਰਿਸ਼ਦ ਵਿੱਚ ਲੇਖਿਕਾ ਪਰਮਜੀਤ ਪਰਮ ਵੱਲੋਂ ਅਨੁਵਾਦਿਤ ਨਾਵਲ ‘ਏ... ਹੰਸਾ’ ਦਾ ਲੋਕ ਅਰਪਣ ਕੀਤਾ ਗਿਆ। ਚੰਡੀਗੜ੍ਹ ਸਾਹਿਤ ਅਕਾਦਮੀ ਦੇ ਸਕੱਤਰ ਸੁਭਾਸ਼ ਭਾਸਕਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਮਾਗਮ ਦੀ ਪ੍ਰਧਾਨਗੀ ਨਾਮਵਰ ਹਿੰਦੀ ਸਾਹਿਤਕਾਰ ਪ੍ਰੇਮ ਵਿੱਜ ਨੇ ਕੀਤੀ। ਗਾਇਕ, ਗੀਤਕਾਰ ਅਤੇ ਸੰਗੀਤਕਾਰ ਸੂਫ਼ੀ ਬਲਬੀਰ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਸਮਾਗਮ ਵਿੱਚ ਆਈਆਂ ਸ਼ਖ਼ਸੀਅਤਾਂ ਦਾ ਸਵਾਗਤ ਕਰਦਿਆਂ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਬਲਕਾਰ ਸਿੱਧੂ ਨੇ ਕਿਹਾ ਕਿ ਅਨੁਵਾਦ ਦੀ ਵਿਧਾ ਬਹੁਤੀ ਸੌਖੀ ਨਹੀਂ ਕਿਉਂਕਿ ਮੂਲ ਲੇਖਣੀ ਦਾ ਮਿਆਰ ਕਾਇਮ ਰੱਖਣਾ ਪੈਂਦਾ ਹੈ। ਜਨਰਲ ਸਕੱਤਰ ਭੁਪਿੰਦਰ ਸਿੰਘ ਮਲਿਕ ਨੇ ਕਿਹਾ ਕਿ ਲੇਖਿਕਾ ਖੁਦ ਸੰਵੇਦਨਸ਼ੀਲ ਹੈ ਤਾਂ ਹੀ ਉਨ੍ਹਾਂ ਅਜਿਹੇ ਸੰਜੀਦਾ ਵਿਸ਼ੇ ਵਾਲੇ ਨਾਵਲ ਨੂੰ ਅਨੁਵਾਦ ਲਈ ਚੁਣਿਆ। ਕਵੀ ਤੇ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਨੇ ਕਿਹਾ ਕਿ ਪਰਮਜੀਤ ਪਰਮ ਦੀ ਕਲਮ ਸਦਾ ਸੰਭਾਵਨਾਵਾਂ ਨਾਲ ਭਰੀ ਹੋਈ ਹੈ।
ਹਿੰਦੀ ਲੇਖਿਕਾ ਡਾ. ਸ਼ਸ਼ੀ ਪ੍ਰਭਾ ਨੇ ਆਖਿਆ ਕਿ ਜ਼ਿੰਦਗੀ ਵਿਚ ਅਟੁੱਟ ਵਿਸ਼ਵਾਸ ਹੀ ਇਕ ਔਰਤ ਨੂੰ ਆਸ਼ਾਵਾਦੀ ਬਣਾਉਂਦਾ ਹੈ। ਪੱਤਰਕਾਰ ਵਿਨੋਦ ਸ਼ਰਮਾ ਨੇ ਸਮਾਜਿਕ ਤਾਣੇ ਬਾਣੇ ਸਬੰਧੀ ਚਿੰਤਨ ਦੀ ਗੱਲ ਕੀਤੀ। ਦਵਿੰਦਰ ਕੌਰ ਢਿੱਲੋਂ ਨੇ ਇਸੇ ਵਿਸ਼ੇ ਨਾਲ ਮੇਲ ਖਾਂਦਾ ਗੀਤ ਗਾਇਆ। ਸਮਾਗਮ ਵਿੱਚ ਪ੍ਰਿੰਸੀਪਲ ਕੰਵਲਦੀਪ ਕੌਰ, ਮਨਜੀਤ ਕੌਰ ਮੀਤ, ਗੁਰਦਰਸ਼ਨ ਸਿੰਘ ਮਾਵੀ, ਦਰਸ਼ਨ ਤਿਊਣਾ, ਸੂਫ਼ੀ ਬਲਬੀਰ ਆਦਿ ਨੇ ਵੀ ਨਾਵਲ ਬਾਰੇ ਵਿਚਾਰ ਰੱਖੇ।
ਲੇਖਿਕਾ ਪਰਮਜੀਤ ਪਰਮ ਨੇ ਕਿਹਾ ਕਿ ਉਨ੍ਹਾਂ ਵੱਲੋਂ ਲਿਖੀਆਂ ਗਈਆਂ ਸਾਰੀਆਂ 10 ਕਿਤਾਬਾਂ ਨੂੰ ਭਰਪੂਰ ਹੁੰਗਾਰਾ ਮਿਲਿਆ। ਉਨ੍ਹਾਂ ਦੱਸਿਆ ਕਿ ਅਨੁਵਾਦ ਕੀਤਾ ਇਹ ਨਾਵਲ ‘ਏ... ਹੰਸਾ’ ਮੂਲ ਰੂਪ ਵਿੱਚ ਡਾ. ਗਾਰਗੀ ਵੱਲੋਂ ਲਿਖਿਆ ਹੋਇਆ ਹੈ।

Advertisement

Advertisement
Author Image

Advertisement
Advertisement
×