ਅੰਬੇਡਕਰ ਬਾਰੇ ਪੁਸਤਕ ‘ਗਿਆਨ ਦਾ ਸੂਰਜ’ ਰਿਲੀਜ਼
09:51 AM Nov 28, 2024 IST
ਬਰਨਾਲਾ:
Advertisement
ਮੂਲ ਭਾਰਤੀ ਸਾਹਿਤ ਸਭਾ ਪੰਜਾਬ ਵੱਲੋਂ ਸਥਾਨਕ ਰੈੱਡ ਕਰਾਸ ਭਵਨ ਵਿੱਚ ਪ੍ਰਸਿੱਧ ਮਰਾਠੀ ਲੇਖਕ ਸ਼ਰਣ ਕੁਮਾਰ ਲਿੰਬਾਲੇ ਦੀ ਡਾ. ਭੀਮ ਰਾਓ ਅੰਬੇਡਕਰ ਬਾਰੇ ਸੰਪਾਦਿਤ ਕੀਤੀ ਪੁਸਤਕ ‘ਗਿਆਨ ਦਾ ਸੂਰਜ’ ਰਿਲੀਜ਼ ਕਰਨ ਸਮਾਗਮ ਕਰਵਾਇਆ ਗਿਆ। ਭਾਰਤੀ ਸਾਹਿਤ ਅਕੈਡਮੀ ਦਿੱਲੀ ਦੇ ਗਵਰਨਿੰਗ ਕੌਂਸਲ ਮੈਂਬਰ ਬੂਟਾ ਸਿੰਘ ਚੌਹਾਨ ਅਤੇ ਹਰਵਿੰਦਰ ਕੌਰ ਧਿੰਗੜ ਦੀ ਅਨੁਵਾਦ ਕੀਤੀ ਇਸ ਪੁਸਤਕ ਨੂੰ ਰਿਲੀਜ਼ ਕਰਨ ਦੀ ਰਸਮ ਜਨਾਬ ਲਤੀਫ਼ ਮੁਹੰਮਦ ਸਹਾਇਕ ਕਮਿਸ਼ਨਰ ਬਰਨਾਲਾ ਨੇ ਅਦਾ ਕੀਤੀ। ਸਮਾਗਮ ਦੀ ਪ੍ਰਧਾਨਗੀ ਕਲਾ ਪਰਿਸ਼ਦ ਪੰਜਾਬ ਦੇ ਐਗਜ਼ੀਕਿਊਟਿਵ ਤੇ ਪ੍ਰਸਿੱਧ ਗੀਤਕਾਰ ਬਚਨ ਬੇਦਿਲ ਨੇ ਕੀਤੀ। ਸ੍ਰੀ ਬੇਦਿਲ ਨੇ ਚੌਹਾਨ ਨਾਲ ਆਪਣੀ ਚਿਰੋਕਣੀ ਸਾਂਝ ਬਾਰੇ ਚਰਚਾ ਕੀਤੀ। ਬੂਟਾ ਸਿੰਘ ਚੌਹਾਨ ਨੇ ਦੱਸਿਆ ਕਿ ਇਸ ਪੁਸਤਕ ਵਿੱਚ ਅੰਬੇਡਕਰ ਦੇ ਕਾਰਜਾਂ ਬਾਰੇ ਮਰਾਠੀ ਵਿਦਵਾਨਾਂ ਦੇ ਛੱਬੀ ਲੇਖ ਸ਼ਾਮਲ ਹਨ। -ਖੇਤਰੀ ਪ੍ਰਤੀਨਿਧ
Advertisement
Advertisement