ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਭਾਰਤ ਤੇ ਤਿਮੋਰ-ਲੈਸਤੇ ਵਿਚਾਲੇ ਰਿਸ਼ਤੇ ਦੋਸਤੀ ਵਾਲੇ: ਮੁਰਮੂ

08:40 AM Aug 11, 2024 IST

ਨਵੀਂ ਿਦੱਲੀ, 10 ਅਗਸਤ
ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਅੱਜ ਕਿਹਾ ਕਿ ਭਾਰਤ ਤੇ ਤਿਮੋਰ-ਲੈਸਤੇ ਵਿਚਾਲੇ ਨਿੱਘੇ ਤੇ ਦੋਸਤੀ ਭਰੇ ਸਬੰਧ ਹਨ ਜੋ ਲੋਕਤੰਤਰ ਤੇ ਬਹੁਲਵਾਦ ਦੀਆਂ ਕਦਰਾਂ-ਕੀਮਤਾਂ ਪ੍ਰਤੀ ਸਾਂਝੀ ਪ੍ਰਤੀਬੱਧਤਾ ’ਤੇ ਆਧਾਰਿਤ ਹਨ।
ਮੁਰਮੂ ਨੇ ਤਿਮੋਰ-ਲੈਸਤੇ (ਪੂਰਬੀ ਤਿਮੋਰ) ਦੇ ਰਾਸ਼ਟਰਪਤੀ ਜੋਸ ਰਾਮੋਸ-ਹੋਰਤਾ ਨਾਲ ਦੋਵਾਂ ਮੁਲਕਾਂ ਵਿਚਾਲੇ ਦੁਵੱਲਾ ਸਹਿਯੋਗ ਵਧਾਉਣ ਬਾਰੇ ਚਰਚਾ ਕੀਤੀ। ਮੁਰਮੂ ਅੱਜ ਇੱਥੇ ਪੁੱਜੇ ਹਨ। ਇਹ ਭਾਰਤ ਦੇ ਕਿਸੇ ਰਾਸ਼ਟਰਪਤੀ ਦੀ ਤਿਮੋਰ-ਲੈਸਤੇ ਦੀ ਪਹਿਲੀ ਯਾਤਰਾ ਹੈ। ਮੁਰਮੂ ਨੂੰ ਰਾਮੋਸ-ਹੋਰਤਾ ਨੇ ਮੁਲਕ ਦੇ ਸਰਵਉੱਚ ਸਨਮਾਨ ‘ਗਰੈਂਡ ਕਾਲਰ ਆਫ ਦਿ ਆਰਡਰ ਆਫ ਤਿਮੋਰ ਲੈਸਤੇ’ ਨਾਲ ਸਨਮਾਨਿਤ ਕੀਤਾ। ਰਾਸ਼ਟਰਪਤੀ ਮੁਰਮੂ ਨੇ ਐਲਾਨ ਕੀਤਾ ਕਿ ਭਾਰਤ ਜਲਦੀ ਹੀ ਮੁਲਕ ਦੀ ਰਾਜਧਾਨੀ ਡਿਲੀ ’ਚ ਇੱਕ ਰੈਜ਼ੀਡੈਂਟ ਮਿਸ਼ਨ ਖੋਲ੍ਹੇਗਾ। ਡਿਲੀ ਸਥਿਤ ਰਾਸ਼ਟਰਪਤੀ ਭਵਨ ’ਚ ਮੁਰਮੂ ਦਾ ਸਵਾਗਤ ਕੀਤਾ ਗਿਆ ਤੇ ਉਨ੍ਹਾਂ ਨੂੰ ਗਾਰਡ ਆਫ ਆਨਰ ਦਿੱਤਾ ਗਿਆ। ਮੁਰਮੂ ਨੇ ਕਿਹਾ, ‘ਮੈਂ ਭਾਰਤ ਤੇ ਤਿਮੋਰ-ਲੈਸਤੇ ਵਿਚਾਲੇ ਸੂਚਨਾ ਤਕਨੀਕ, ਡਿਜੀਟਲ ਤਕਨੀਕ, ਸਿਹਤ, ਦਵਾਈ, ਖੇਤੀ ਤੇ ਹੋਰ ਖੇਤਰਾਂ ’ਚ ਸਹਿਯੋਗ ਵਧਾਉਣ ਬਾਰੇ ਅੱਜ ਰਾਸ਼ਟਰਪਤੀ ਰਾਮੋਸ-ਹੋਰਤਾ ਨਾਲ ਚਰਚਾ ਕੀਤੀ।’ ਇਸ ਮਗਰੋਂ ਤਿਮੋਰ-ਲੈਸਤੇ ਦੇ ਪ੍ਰਧਾਨ ਮੰਤਰੀ ਸਨਨਾ ਗੁਸਮਾਓ ਨੇ ਰਾਸ਼ਟਰਪਤੀ ਮੁਰਮੂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਦੋਵਾਂ ਆਗੂਆਂ ਨੇ ਦੋਵਾਂ ਮੁਲਕਾਂ ਵਿਚਾਲੇ ਸਬੰਧ ਮਜ਼ਬੂਤ ਕਰਨ ਬਾਰੇ ਚਰਚਾ ਕੀਤੀ। -ਪੀਟੀਆਈ

Advertisement

Advertisement