ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਗਲੋਬਲ ਸਾਊਥ ‘ਮਾਨਸਿਕਤਾ, ਇਕਜੁੱਟਤਾ ਤੇ ਆਤਮ-ਨਿਰਭਰਤਾ’ ਨਾਲ ਸਬੰਧਤ: ਜੈਸ਼ੰਕਰ

07:11 AM Jan 23, 2024 IST
ਲਾਗੋਸ ਵਿੱਚ ਸੰਬੋਧਨ ਕਰਦੇ ਹੋਏ ਵਿਦੇਸ਼ ਮੰਤਰੀ ਐੱਸ ਜੈਸ਼ੰਕਰ। -ਫੋਟੋ: ਏਐੱਨਆਈ

ਲਾਗੋਸ (ਨਾਇਜੀਰੀਆ), 22 ਜਨਵਰੀ
ਭਾਰਤ ਦੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਅੱਜ ਕਿਹਾ ਕਿ ਗਲੋਬਲ ਸਾਊਥ ‘ਮਾਨਸਿਕਤਾ, ਇਕਜੁੱਟਤਾ ਤੇ ਆਤਮ-ਨਿਰਭਰਤਾ’ ਨਾਲ ਸਬੰਧਤ ਹੈ। ਉਨ੍ਹਾਂ ਕਿਹਾ ਕਿ ਗਲੋਬਲ ਸਾਊਥ ਦੀ ਤਰੱਕੀ ਤੋਂ ਬਿਨਾਂ ਇਹ ਦੁਨੀਆਂ ਧਰਤੀ ਦੀ ਤਰੱਕੀ ਨਹੀਂ ਦੇਖ ਸਕਦੀ ਹੈ। ਜੈਸ਼ੰਕਰ ਨੇ ‘ਨਾਇਜੀਰੀਅਨ ਇੰਸਟੀਚਿਊਟ ਆਫ ਇੰਨਰਨੈਸ਼ਨਲ ਅਫੇਅਰਜ਼’ ਵਿੱਚ ‘ਭਾਰਤ ਤੇ ਗਲੋਬਲ ਸਾਊਥ’ ਵਿਸ਼ੇ ’ਤੇ ਚਰਚਾ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅੱਜ ਆਲਮੀ ਏਜੰਡਾ ਪੁਨਰਸੰਤੁਲਨ ਤੇ ਬਹੁਧਰੁਵੀਤਾ ਨੂੰ ਬੜ੍ਹਾਵਾ ਦੇਣਾ ਹੈ ਤਾਂ ਜੋ ਦੁਨੀਆ ਨੂੰ ਉਸ ਦੀ ਕੁਦਰਤੀ ਵਿਭਿੰਨਤਾ ਦੇ ਨਾਲ ਸਥਾਪਤ ਕੀਤਾ ਜਾ ਸਕੇ। ਉਨ੍ਹਾਂ ਕਿਹਾ, ‘‘ਆਲਮੀ ਗੱਲਬਾਤ ਅੱਜ ਗਲੋਬਲ ਸਾਊਥ ਦੀ ਤਰੱਕੀ ’ਤੇ ਕੇਂਦਰਿਤ ਹੈ ਕਿਉਂਕਿ ਗਲੋਬਲ ਸਾਊਥ ਦੀ ਤਰੱਕੀ ਤੋਂ ਬਿਨਾ ਅਸੀਂ ਇਸ ਗ੍ਰਹਿ (ਧਰਤੀ) ਦੀ ਤਰੱਕੀ ਨਹੀਂ ਦੇਖ ਸਕਦੇ ਹਾਂ।’’ ਉਨ੍ਹਾਂ ਕਿਹਾ ਕਿ ਕੁਝ ਸੰਕਟ ਪੈਦਾ ਹੁੰਦੇ ਹਨ, ਕੁਝ ਵੱਡੀਆਂ ਚੁਣੌਤੀਆਂ ਆਉਂਦੀਆਂ ਹਨ ਤੇ ਇਸ ਵਿਚਾਲੇ ਕੁਝ ਹੋਰ ਏਜੰਡਾ ਆ ਜਾਂਦਾ ਹੈ ਅਤੇ ਆਲਮੀ ਗੱਲਬਾਤ ਫਿਰ ਲੀਹੋਂ ਲੱਥ ਜਾਂਦੀ ਹੈ। ਲੋਕ ਤਰਜੀਹਾਂ ਤੋਂ ਭਟਕ ਜਾਂਦੇ ਹਨ।’’ ਜੈਸ਼ੰਕਰ ਨੇ ਕਿਹਾ, ‘‘ਇਸ ਵਾਸਤੇ ਸਾਡੇ ਵੱਲੋਂ ਜੀ20 ਦੀ ਕੀਤੀ ਪ੍ਰਧਾਨਗੀ ਦੀ ਇਹ ਵੱਡੀ ਪ੍ਰਾਪਤੀ ਸੀ ਕਿ ਅਸੀਂ ਮੁੜ ਤੋਂ ਗਲੋਬਲ ਸਾਊਥ ਵੱਲ ਧਿਆਨ ਦਿਵਾਉਣ ਵਿੱਚ ਸਫਲ ਹੋਏ।’’ -ਪੀਟੀਆਈ

Advertisement

Advertisement