For the best experience, open
https://m.punjabitribuneonline.com
on your mobile browser.
Advertisement

ਮੋਗਾ ’ਚ ਅਗਾਊ ਸਮਾਂ ਲੈਣ ਬਾਵਜੂਦ ਨਹੀਂ ਹੋ ਰਹੀਆਂ ਰਜਿਸਟਰੀਆਂ

07:16 AM Feb 22, 2024 IST
ਮੋਗਾ ’ਚ ਅਗਾਊ ਸਮਾਂ ਲੈਣ ਬਾਵਜੂਦ ਨਹੀਂ ਹੋ ਰਹੀਆਂ ਰਜਿਸਟਰੀਆਂ
ਮੋਗਾ ਵਿਚ ਸਬ-ਰਜਿਸਟਰਾਰ ਦਫ਼ਤਰ ਦੀ ਬਾਹਰੀ ਝਲਕ।
Advertisement

ਮਹਿੰਦਰ ਸਿੰਘ ਰੱਤੀਆਂ
ਮੋਗਾ, 21 ਫ਼ਰਵਰੀ
ਸੂਬਾ ਸਰਕਾਰ ਨੇ ਲੋਕਾਂ ਦੀ ਖੱਜਲ ਖ਼ੁਆਰੀ ਰੋਕਣ ਲਈ ਨਵੰਬਰ 2017 ਤੋਂ ਜ਼ਮੀਨਾਂ ਦੀ ਖ਼ਰੀਦ ਫ਼ਰੋਖਤ ਲਈ ਰਜਿਸਟਰੀ ਲਈ ਅਗਾਊਂ ਸਮਾਂ ਲੈਣਾ ਲਾਜ਼ਮੀ ਕਰਾਰ ਕੀਤਾ ਹੋਇਆ ਹੈ। ਇਸ ਦੇ ਨਾਲ ਹੀ ਰਜਿਸਟਰੀਆਂ ਦੀ ਨਿਗਰਾਨੀ ਲਈ ਤਹਿਸੀਲਾਂ ਵਿਚ ਹਾਈਟੈੱਕ ਇੰਟੈਗ੍ਰੇਟਿਡ ਕਮਾਂਡ ਐਂਡ ਕੰਟਰੋਲ ਸੈਂਟਰ ਤਹਿਤ ਆਧੁਨਿਕ ਤਕਨੀਕ ਕੈਮਰੇ ਲਗਾਏ ਗਏ ਹਨ ਪਰ ਇਸ ਦੇ ਬਾਵਜੂਦ ਲੋਕਾਂ ਦੀ ਖੱਲ ਖ਼ੁਆਰੀ ਬਰਕਰਾਰ ਹੈ। ਸਥਾਨਕ ਸਬ ਰਜਿਸਟਰਾਰ ਲਖਵਿੰਦਰ ਸਿੰਘ ਗਿੱਲ ਨੇ ਕਿਹਾ ਕਿ ਉਨ੍ਹਾਂ ਕੋਲ ਤਹਿਸੀਲਦਾਰ ਦਾ ਵਾਧੂ ਚਾਰਜ ਤੇ ਅਮਨ ਕਾਨੂੰਨ ਦੀ ਸਥਿਤੀ ਮੌਕੇ ਬਤੌਰ ਕਾਰਜਕਾਰੀ ਮੈਜਿਸਟਰੇਟ ਡਿਊਟੀ ਕਾਰਨ ਕਿਸੇ ਵੇਲੇ ਰਜਿਸਟਰੀਆਂ ਕਰਨ ਵਿਚ ਦੇਰੀ ਦੀ ਸਮੱਸਿਆ ਪੈਦਾ ਹੁੰਦੀ ਹੈ। ਦੂਜੇ ਪਾਸੇ ਰਜਿਸਟਰੀਆਂ ਲਈ ਅਗਾਊਂ ਸਮਾਂ ਲੈਣ ਦੇ ਬਾਵਜੂਦ ਸਥਾਨਕ ਤਹਿਸੀਲ ਵਿਚ ਲੋਕਾਂ ਦੀ ਖੱਜਲ ਖੁਆਰੀ ਹੋ ਰਹੀ ਹੈ। ਇਥੇ ਰਜਿਸਟਰੀਆਂ ਲਈ ਭਾਵੇਂ ਅਗਾਊਂ ਸਮਾਂ ਲਿਆ ਹੁੰਦਾ ਹੈ ਪਰ ਤਹਿਸੀਲ ਦੇ ਰਿਕਾਰਡ ਮੁਤਾਬਕ ਅੱਜ ਦਿਨ ਤੱਕ ਕਦੇ ਵੀ ਰਜਿਸਟਰੀ ਨਹੀਂ ਹੋਈ। ਸਥਾਨਕ ਤਹਿਸੀਲਦਾਰ ਖ਼ਿਲਾਫ਼ ਅਪਰਾਧਿਕ ਕੇਸ ਦਰਜ ਹੋਣ ਕਰਕੇ ਜਦੋਂ ਉਹ ਪੇਸ਼ੀ ਉੱਤੇ ਜਾਂਦੇ ਹਨ ਤਾਂ ਉਸ ਦਿਨ ਤਾਂ ਕੰਮ ਹੀ ਠੱਪ ਹੀ ਰਹਿੰਦਾ ਹੈ। ਕੁਝ ਦਿਨ ਪਹਿਲਾਂ ਪਰਵਾਸੀ ਪੰਜਾਬੀ ਸਰਵਣ ਸਿੰਘ ਨੇ ਪਾਵਰ ਆਫ਼ ਅਟਾਰਨੀ ਲਈ 2 ਹਜ਼ਾਰ ਦਾ ਅਸ਼ਟਾਮ ਖਰੀਦਿਆ ਸੀ ਅਤੇ ਕਰੀਬ 3 ਹਜ਼ਾਰ ਰਜਿਸਟਰੇਸ਼ਨ ਫ਼ੀਸ ਆਨਲਾਈਨ ਭਰੀ ਸੀ ਪਰ ਕਈ ਦਿਨ ਤਹਿਸੀਲਦਾਰ ਦੇ ਨਾ ਬੈਠਣ ਕਾਰਨ ਉਸ ਨੂੰ ਬਿਨਾਂ ਪਾਵਰ ਆਫ਼ ਅਟਾਰਨੀ ਕਰਵਾਏ ਵਿਦੇਸ਼ ਪਰਤਣਾ ਪਿਆ। ਦੱਸਣਯੋਗ ਹੈ ਕਿ ਕਰੀਬ ਸਵਾ ਸਾਲ ਪਹਿਲਾਂ 2 ਨਵੰਬਰ 2022 ਨੂੰ ਪੰਜਾਬ ਦੇ ਲੋਕ ਨਿਰਮਾਣ ਵਿਭਾਗ ਅਤੇ ਬਿਜਲੀ ਵਿਭਾਗ ਦੇ ਕੈਬਨਿਟ ਮੰਤਰੀ ਹਰਭਜਨ ਸਿੰਘ ਜ਼ਿਲ੍ਹੇੇ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਅਤੇ ਲੋਕ ਹਿਤ ਕਾਰਜਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਆਏ ਸਨ। ਉਨ੍ਹਾਂ ਇਥੇ ਤਹਿਸੀਲ ਦਫ਼ਤਰ ਵਿਚ ਹੋਈਆਂ ਬੇਨਿਯਮੀਆਂ ਦੀ ਜਾਂਚ ਦਾ ਹੁਕਮ ਦਿੰਦੇ ਪਿਛਲੇ ਤਿੰਨ ਮਹੀਨੇ ਦਾ ਰਿਕਾਰਡ ਤਲਬ ਕੀਤਾ ਗਿਆ ਸੀ। ਡਿਪਟੀ ਕਮਿਸ਼ਨਰ ਨੇ ਇਸ ਮਾਮਲੇ ਲਈ ਤਿੰਨ ਸੀਨੀਅਰ ਮਾਲ ਅਧਿਕਾਰੀਆਂ ਦੀ ਕਮੇਟੀ ਦਾ ਗਠਨ ਕਰਕੇ ਜਾਂਚ ਕਰਵਾਈ ਸੀ।

Advertisement

ਅੱਜ ਵੀ ਨਹੀਂ ਹੋਣਗੀਆਂ ਰਜਿਸਟਰੀਆਂ

ਮੋਗਾ ਵਿਚ ਅੱਜ ਸਬ-ਰਜਿਸਟਰਾਰ ਦਫ਼ਤਰ ਵੱਲੋਂ ਵਸੀਕਾ ਨਵੀਸਾਂ ਦੇ ਗਰੁੱਪ ਵਿੱਚ ਪੋਸਟ ਪਾ ਕੇ ਆਖਿਆ ਗਿਆ ਹੈ ਕਿ ਭਲਕੇ 22 ਫ਼ਰਵਰੀ ਨੂੰ ਰਜਿਸਟਰੇਸ਼ਨ ਦਾ ਕੰਮ ਨਹੀਂ ਹੋਵੇਗਾ।

Advertisement
Author Image

joginder kumar

View all posts

Advertisement
Advertisement
×