For the best experience, open
https://m.punjabitribuneonline.com
on your mobile browser.
Advertisement

ਰਜਿਸਟਰੇਸ਼ਨ ਸਰਟੀਫਿਕੇਟ: ਤਹਿਸੀਲ ਕੰਪਲੈਕਸ ’ਚ ਮਨਮਰਜ਼ੀ ਦੀਆਂ ਦੁਕਾਨਾਂ ਚੱਲਣ ਦੀ ਪੁਸ਼ਟੀ

06:33 AM May 07, 2024 IST
ਰਜਿਸਟਰੇਸ਼ਨ ਸਰਟੀਫਿਕੇਟ  ਤਹਿਸੀਲ ਕੰਪਲੈਕਸ ’ਚ ਮਨਮਰਜ਼ੀ ਦੀਆਂ ਦੁਕਾਨਾਂ ਚੱਲਣ ਦੀ ਪੁਸ਼ਟੀ
Advertisement

ਇਕਬਾਲ ਸਿੰਘ ਸ਼ਾਂਤ
ਡੱਬਵਾਲੀ, 6 ਮਈ
ਵਿਆਹ ਰਜਿਸਟੇਰਸ਼ਨ ਸਰਟੀਫਿਕੇਟ ਬਣਵਾਉਣ ਲਈ 13,500 ਰੁਪਏ ਵਸੂਲਣ ਦੇ ਮਾਮਲੇ ’ਚ ਇੱਥੇ ਤਹਿਸੀਲ ਕੰਪਲੈਕਸ ਵਿੱਚ ਮਨਮਰਜ਼ੀ ਦੀਆਂ ਦੁਕਾਨਾਂ ਜ਼ਰੀਏ ਲੋਕਾਂ ਦੀ ਲੁੱਟ ਕੀਤੇ ਜਾਣ ਦੀ ਪੁਖਤਾ ਪੁਸ਼ਟੀ ਹੋਈ ਹੈ। ਇਸ ਮਾਮਲੇ ਵਿੱਚ ਅਖਿਲ ਭਾਰਤੀ ਕਿਸਾਨ ਸਭਾ ਅਤੇ ਸੀਟੂ ਵੱਲੋਂ ਲਾਏ ਅਣਮਿੱਥੇ ਸਮੇਂ ਦੇ ਧਰਨੇ ਵਿੱਚ ਪੁੱਜ ਕੇ ਸੋਨੂੰ ਨਾਮੀਂ ਨੌਜਵਾਨ ਨੇ 13,500 ਰੁਪਏ ਬਤੌਰ ਫੀਸ ਲੈਣ ਦੀ ਗੱਲ ਕਬੂਲੀ ਜਿਸਦੀ ਗੱਲਬਾਤ ਦੌਰਾਨ ਮੌਜੂਦ ਸਿਟੀ ਥਾਣੇ ਦੇ ਮੁਖੀ ਸ਼ੈਲੇਂਦਰ ਕੁਮਾਰ ਨੇ ਪੁਸ਼ਟੀ ਕੀਤੀ ਹੈ। ਹਾਲਾਂਕਿ ਸੋਨੂੰ ਨੇ ਇੱਕ ਸਾਬਕਾ ਨਾਇਬ ਤਹਿਸੀਲਦਾਰ ਨੂੰ ਕਥਿਤ ਰਕਮ ਆਦਿ ਦੇਣ ਦੇ ਦੋਸ਼ਾਂ ਨੂੰ ਖਾਰਜ ਕਰ ਦਿੱਤਾ। ਜ਼ਿਕਰਯੋਗ ਹੈ ਕਿ ਪਿੰਡ ਸ਼ੇਰਗੜ੍ਹ ਦੇ ਖੇਤ ਮਜ਼ਦੂਰ ਰਾਮਸਰੂਪ ਨੇ ਮੁੱਖ ਮੰਤਰੀ ਨੂੰ ਸ਼ਿਕਾਇਤ ਭੇਜੀ ਸੀ ਜਿਸ ਵਿੱਚ ਵਿਆਹ ਰਜਿਸਟੇਰਸ਼ਨ ਸਰਟੀਫਿਕੇਟ ਲਈ ਪੈਸੇ ਵਸਲੂਣ ਦੇ ਦੋਸ਼ ਲਾਏ ਗਏ ਸਨ। ਵਿਆਹ ਰਜਿਸਟੇਰਸ਼ਨ ਸਰਟੀਫਿਕੇਟ ਲਈ ਸਰਕਾਰੀ ਫ਼ੀਸ ਇੱਕ ਸੌ ਸਮੇਤ ਕਰੀਬ ਇੱਕ ਹਜ਼ਾਰ ਰੁਪਏ ਖਰਚ ਆਉਂਦਾ ਹੈ। ਕਿਸਾਨ ਆਗੂ ਰਾਕੇਸ਼ ਫਾਗੋੜੀਆ ਅਤੇ ਨੱਥੂਰਾਮ ਭਾਰੂਖੇੜਾ ਨੇ ਦੱਸਿਆ ਕਿ ਅਧਿਕਾਰੀਆਂ ਵੱਲੋਂ ਗੱਲਬਾਤ ਬਾਰੇ ਕੋਈ ਉਪਰਾਲਾ ਨਹੀਂ ਕੀਤਾ ਗਿਆ। ਰਾਕੇਸ਼ ਫਾਗੋੜੀਆ ਨੇ ਦੱਸਿਆ ਕਿ ਸੋਨੂੰ ਨੇ ਧਰਨੇ ’ਚ ਪੁੱਜ ਕੇ ਪੀੜਤ ਮਜ਼ਦੂਰ ਰਾਮਸਰੂਪ ਤੋਂ ਮੁਆਫ਼ੀ ਮੰਗੀ ਅਤੇ 13500 ਰੁਪਏ ਵਾਪਸ ਦੇਣ ਦੀ ਗੱਲ ਆਖੀ। ਉਨ੍ਹਾਂ ਮੁਤਾਬਕ ਐੱਸਡੀਐੱਮ ਦੀ ਮੌਜੂਦਗੀ ’ਚ ਗੱਲਬਾਤ ਉਪਰੰਤ ਫੈਸਲਾ ਲਿਆ ਜਾਵੇਗਾ।

Advertisement

Advertisement
Author Image

joginder kumar

View all posts

Advertisement
Advertisement
×