ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਖੇਤਰੀ ਯੁਵਕ ਮੇਲਾ: ਐੱਸਐੱਸਡੀ ਕਾਲਜ ਦਾ ਓਵਰਆਲ ਟਰਾਫ਼ੀ ’ਤੇ ਕਬਜ਼ਾ

10:01 AM Oct 22, 2024 IST
ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਨਾਲ ਹਾਜ਼ਰ ਕਾਲਜ ਪ੍ਰਬੰਧਕ। -ਫੋਟੋ: ਬੱਲੀ

ਖੇਤਰੀ ਪ੍ਰਤੀਨਿਧ
ਬਰਨਾਲਾ, 21 ਅਕਤੂਬਰ
ਸਥਾਨਕ ਐੱਸਐੱਸਡੀ ਕਾਲਜ ਵਿੱਚ ਪੰਜਾਬੀ ਯੂਨੀਵਰਸਿਟੀ ਜ਼ੋਨ ਬਰਨਾਲਾ-ਮਲੇਰਕੋਟਲਾ ਦੇ ਕਾਲਜਾਂ ਦਾ ਤਿੰਨ ਰੋਜ਼ਾ ਖੇਤਰੀ ਯੁਵਕ ਮੇਲਾ ਧੂਮਧਾਮ ਨਾਲ ਸਮਾਪਤ ਹੋਇਆ। ਜਿਸ ਵਿੱਚ ਜ਼ੋਨ ਦੇ 40 ਦੇ ਕਰੀਬ ਕਾਲਜਾਂ ਨੇ ਹਿੱਸਾ ਲਿਆ। ਹੂੰਝਾਫੇਰ ਜਿੱਤ ਹਾਸਲ ਕਰਦਿਆਂ ਮੇਜ਼ਬਾਨ ਕਾਲਜ ਦੇ ਵਿਦਿਆਰਥੀਆਂ ਓਵਰਆਲ ਟਰਾਫ਼ੀ ਜਿੱਤ ਕੇ ਕਾਲਜ ਦੀ ਝੋਲੀ ਪਾਈ। ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਉਦਘਾਟਨ ਕਰਵਾਉਣ ਮਗਰੋਂ ਪ੍ਰਿੰਸੀਪਲ ਡਾ. ਰਾਕੇਸ਼ ਜਿੰਦਲ ਦੀ ਅਗਵਾਈ ਹੇਠ ਸ਼ੁਰੂ ਕਰਵਾਏ ਗਏ ਇਸ ਯੁਵਕ ਮੇਲੇ ਦੌਰਾਨ ਕਾਲਜ ਵਿੱਚ ਤਿੰਨ ਸਟੇਜਾਂ ਬਣਾਈਆਂ ਗਈਆਂ। ਮੁੱਖ ਜੇਤੂ ਐੱਸ ਐੱਸਐੱਸਡੀ ਕਾਲਜ ਤੋਂ ਇਲਾਵਾ ਭਾਗ ਲੈਣ ਰਹੇ ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ, ਸ਼ਾਂਤੀ ਤਾਰਾ ਗਰਲ ਕਾਲਜ ਮੰਡੀ ਅਹਿਮਦਗੜ੍ਹ, ਯੂਨੀਵਰਸਿਟੀ ਕਾਲਜ ਬੇਨਰਾ, ਐੱਸਡੀ ਕਾਲਜ ਬਰਨਾਲਾ, ਐਸ.ਡੀ.ਕਾਲਜ ਆਫ਼ ਐਜੂਕੇਸ਼ਨ ਸੰਤ ਬਾਬਾ ਅਤਰ ਸਿੰਘ ਕਾਲਜ ਸੰਦੌੜ, ਐੱਸ.ਡੀ.ਕਾਲਜ ਆਫ਼ ਐਜੂਕੇਸ਼ਨ , ਦੇਸ਼ ਭਗਤ ਕਾਲਜ ਆਫ਼ ਐਜੂਕੇਸ਼ਨ ਬਾਰੜਵਾਲ ਧੂਰੀ ਅਤੇ ਆਰੀਆ ਭੱਟਾ ਕਾਲਜ ਬਰਨਾਲਾ ਦੇ ਵਿਦਿਆਰਥੀਆਂ ਨੇ ਵੀ ਟਰਾਫ਼ੀਆਂ ਹਾਸਲ ਕੀਤੀਆਂ।

Advertisement

Advertisement