ਫਤਿਹਾਬਾਦ ਵਿੱਚ ਖੁੱਲ੍ਹੇਗਾ ਐੱਨਡੀਆਰਐੱਫ ਦਾ ਖੇਤਰੀ ਰਿਸਪਾਂਸ ਸੈਂਟਰ
09:02 AM Nov 20, 2023 IST
Advertisement
ਪੱਤਰ ਪ੍ਰੇਰਕ
ਟੋਹਾਣਾ, 19 ਨਵੰਬਰ
ਐੱਨਡੀਆਰਐੱਫ਼ ਨੇ ਭਵਿੱਖ ਵਿੱਚ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਦੇ ਟਾਕਰੇ ਲਈ ਫਤਿਹਾਬਾਦ ਵਿੱਚ ਖੇਤਰੀ ਰਿਸਪਾਂਸ ਸੈਂਟਰ ਖੋਲ੍ਹਣ ਦਾ ਫ਼ੈਸਲਾ ਕੀਤਾ ਹੈ। ਇਸ ਸਬੰਧੀ ਐੱਨਡੀਆਰਐੱਫ ਦੇ ਅਧਿਕਾਰੀਆਂ ਨੇ ਚਾਰ ਏਕੜ ਜ਼ਮੀਨ ਲਈ ਫਤਿਹਾਬਾਦ ਦੇ ਡੀਸੀ ਨੂੰ ਪੱਤਰ ਲਿਖਿਆ ਤੇ ਡੀਸੀ ਨੇ ਮਾਲ ਵਿਭਾਗ ਨੂੰ ਚਾਰ ਏਕੜ ਜ਼ਮੀਨ ਤਲਾਸ਼ ਕਰਨ ਦੀ ਹਦਾਇਤ ਕੀਤੀ ਹੈ। ਜ਼ਿਕਰਯੋਗ ਹੈ ਕਿ ਗੌਰਖਪੁਰ ਵਿੱਚ ਪ੍ਰਮਾਣੁ ਬਿਜਲੀ ਘਰ ਵਿੱਚ 700-700 ਮੈਗਾਵਾਟ ਦੇ ਚਾਰ ਪਲਾਂਟ ਲਾਏ ਜਾਣ ਲਈ ਕੰਮ ਚਲ ਰਿਹਾ ਹੈ ਤੇ ਪਹਿਲਾ ਯੂਨਿਟ 2028 ਤਕ ਚਾਲੂ ਹੋਣ ਤੋਂ ਇਲਾਵਾ ਘੱਗਰ ਦੇ ਪਾਣੀ ਦੀ ਮਾਰ ਹੇਠ ਜਾਨ-ਮਾਲ ਬਚਾਉਣ ਲਈ ਐੱਨਡੀਆਰਐੱਫ਼ ਬਠਿੰਡਾ ਬਟਾਲੀਅਨ-7 ਦੇ ਅਧਿਕਾਰੀਆਂ ਨੇ ਫਤਿਹਾਬਾਦ ਵਿੱਚ ਰੀਜਨਲ ਰਿਸਪਾਂਸ ਸੈਂਟਰ ਉਸਾਰਨ ਲਈ 4 ਏਕੜ ਜ਼ਮੀਨ ਦੀ ਮੰਗ ਕੀਤੀ ਹੈ।
Advertisement
Advertisement