For the best experience, open
https://m.punjabitribuneonline.com
on your mobile browser.
Advertisement

ਇੰਡੀਅਨ ਮੈਡੀਕਲ ਐਸੋਸੀਏਸ਼ਨ ਦੀ ਖੇਤਰੀ ਕਾਨਫਰੰਸ ਸਮਾਪਤ

08:43 AM May 07, 2024 IST
ਇੰਡੀਅਨ ਮੈਡੀਕਲ ਐਸੋਸੀਏਸ਼ਨ ਦੀ ਖੇਤਰੀ ਕਾਨਫਰੰਸ ਸਮਾਪਤ
ਮਾਨਸਾ ਵਿੱਚ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਆਗੂ ਇੱਕ ਡਾਕਟਰ ਦਾ ਸਨਮਾਨ ਕਰਦੇ ਹੋਏ।
Advertisement

ਪੱਤਰ ਪ੍ਰੇਰਕ
ਮਾਨਸਾ, 6 ਮਈ
ਇੱਥੇ ਇੰਡੀਅਨ ਮੈਡੀਕਲ ਐਸਸੋਸੀਏਸ਼ਨ ਪੰਜਾਬ ਵੱਲੋਂ ਸੰਸਥਾ ਦੀ ਜ਼ਿਲ੍ਹਾ ਇਕਾਈ ਰਾਹੀਂ ਖੇਤਰੀ ਕਾਨਫਰੰਸ ਕਰਵਾਈ ਗਈ। ਇਸ ਕਾਨਫਰੰਸ ਵਿੱਚ ਮਾਨਸਾ, ਬਠਿੰਡਾ, ਰਾਮਪੁਰਾ ਫੂਲ, ਸੰਗਰੂਰ, ਸੁਨਾਮ, ਸਿਰਸਾ ਅਤੇ ਟੋਹਣਾ ਦੇ 250 ਡਾਕਟਰਾਂ ਨੇ ਭਾਗ ਲਿਆ। ਇਸ ਮੌਕੇ ਵੱਖ-ਵੱਖ ਮਾਹਿਰਾਂ ਨੇ ਆਪੋ-ਆਪਣੇ ਵਿਸ਼ਿਆਂ ਸਬੰਧੀ ਨਵੀਆਂ ਖੋਜਾਂ, ਤਕਨੀਕਾਂ ਅਤੇ ਤਜਰਬੇ ਸਾਂਝੇ ਕੀਤੇ। ਕਾਨਫਰੰਸ ਦੀ ਪ੍ਰਧਾਨਗੀ ਮਾਨਸਾ ਦੇ ਵਿਧਾਇਕ ਡਾ. ਵਿਜੈ ਸਿੰਗਲਾ, ਡਾ.ਰਣਜੀਤ ਸਿੰਘ ਰਾਏ, ਡਾ. ਸੁਨੀਲ ਕਟਿਆਲ, ਡਾ. ਚਰਜਨਜੀਤ ਸਿੰਘ, ਡਾ. ਮਨੋਜ ਕੁਮਾਰ ਸੋਬਤੀ, ਡਾ. ਜਨਕ ਰਾਜ ਸਿੰਗਲਾ ਅਤੇ ਡਾ. ਸ਼ੇਰਜੰਗ ਸਿੰਘ ਸਿੱਧੂ ਨੇ ਕੀਤੀ। ਪ੍ਰਧਾਨਗੀ ਮੰਡਲ ਨੇ ਡਾਕਟਰਾਂ ਵਿਰੁੱਧ ਸ਼ਰਾਰਤੀ ਅਨਸਰਾਂ ਦੇ ਮਾੜੇ ਵਤੀਰੇ ’ਤੇ ਚਿੰਤਾ ਪ੍ਰਗਟ ਕੀਤੀ ਗਈ। ਡਾਕਟਰਾਂ ਨੇ ਮਹਿਸੂਸ ਕੀਤਾ ਕਿ ਇਸ ਕਾਨਫਰੰਸ ਨਾਲ ਮਿਲੀ ਜਾਣਕਾਰੀ ਨਾਲ ਉਹ ਸਮਾਜ ਨੂੰ ਹੋਰ ਬਿਹਤਰ ਸਿਹਤ ਸੇਵਾਵਾਂ ਦੇਣ ਲਈ ਸਮਰੱਥ ਹੋਣਗੇ। ਕਾਨਫਰੰਸ ਦੌਰਾਨ ਪ੍ਰਗੈਮਾ ਹੈਲਥ ਕੇਅਰ ਡਾਇਰੈਕਟਰ ਡਾ. ਜੀ.ਐੱਸ. ਗਿੱਲ, ਡਾ.ਹਰਸ਼ ਭੋਲਾ, ਡਾ. ਭਗਵੰਤ ਸਿੰਘ, ਡਾ. ਪ੍ਰਭਦੇਵ ਬਰਾੜ, ਡਾ. ਰਵੀ ਬਾਂਸਲ, ਡਾ. ਗੁਰਿੰਦਰ ਸਿੰਘ ਮਾਨ ਬਰਨਾਲਾ ਦਾ ਵਡਮੁੱਲੀਆਂ ਪ੍ਰਾਪਤੀਆਂ ਲਈ ਸਨਮਾਨ ਕੀਤਾ ਗਿਆ। ਇਸ ਮੌਕੇ ਡਾ. ਸੁਮਿਤ ਡੁਮਰਾ, ਡਾ. ਸ਼ਿਲੇਖ ਮਿੱਤਲ, ਡਾ. ਰਾਜਨ ਗੁਪਤਾ, ਡਾ. ਅਜੈ ਗੁਪਤਾ, ਡਾ. ਆਇਸ਼ਾ ਗੋਇਲ ਗਰਗ, ਡਾ. ਗਜੇਂਦਰ ਭਾਟੀ, ਡਾ. ਮਨੀਸ਼ ਸ਼ਰਮਾ, ਡਾ. ਪਰਨਵ ਜਸੂਜਾ, ਡਾ. ਰਿਤਿਕਾ ਬਾਂਸਲ, ਡਾ. ਅਮਿਤ ਨਾਰੰਗ, ਡਾ. ਮਨਜੀਤ ਜੌੜਾ, ਡਾ. ਜੀ.ਐਸ.ਗਿੱਲ ਅਤੇ ਡਾ.ਗੁਰਸੇਵਕ ਸਿੰਘ, ਡਾ. ਸੁਨੀਤ ਜਿੰਦਲ ਤੇ ਡਾ. ਵਿਸ਼ਾਲ ਗਰਗ ਨੇ ਵੀ ਸੰਬੋਧਨ ਕੀਤਾ।

Advertisement

Advertisement
Author Image

joginder kumar

View all posts

Advertisement
Advertisement
×