For the best experience, open
https://m.punjabitribuneonline.com
on your mobile browser.
Advertisement

ਮੋਦੀ ਅਤੇ ਪੂਤਿਨ ਵਿਚਾਲੇ ਖੇਤਰੀ ਤੇ ਆਲਮੀ ਮੁੱਦਿਆਂ ’ਤੇ ਹੋਵੇਗੀ ਚਰਚਾ

08:11 AM Jul 06, 2024 IST
ਮੋਦੀ ਅਤੇ ਪੂਤਿਨ ਵਿਚਾਲੇ ਖੇਤਰੀ ਤੇ ਆਲਮੀ ਮੁੱਦਿਆਂ ’ਤੇ ਹੋਵੇਗੀ ਚਰਚਾ
Advertisement

ਨਵੀਂ ਦਿੱਲੀ, 5 ਜੁਲਾਈ
ਆਗਾਮੀ ਸਿਖਰ ਸੰਮੇਲਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੂਸ ਯਾਤਰਾ ਤੋਂ ਪਹਿਲਾਂ ਵਿਦੇਸ਼ ਸਕੱਤਰ ਵਿਨੈ ਕਵਾਤਰਾ ਨੇ ਅੱਜ ਕਿਹਾ ਕਿ ਮੋਦੀ ਤੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਵਿਚਾਲੇ ਵਾਰਤਾ ਦੇ ਏਜੰਡੇ ’ਚ ਖੇਤਰੀ ਤੇ ਆਲਮੀ ਹਿੱਤ ਦੇ ਮੁੱਦੇ ਸ਼ਾਮਲ ਹੋਣਗੇ। ਉਨ੍ਹਾਂ ਕਿਹਾ ਕਿ ਸਾਲਾਨਾ ਭਾਰਤ-ਰੂਸ ਸਿਖਰ ਸੰਮੇਲਨ ਤਿੰਨ ਸਾਲਾਂ ਮਗਰੋਂ ਹੋ ਰਿਹਾ ਹੈ ਤੇ ਉਹ ਇਸ ਨੂੰ ਅਹਿਮੀਅਤ ਦਿੰਦੇ ਹਨ। ਪ੍ਰਧਾਨ ਮੰਤਰੀ ਮੋਦੀ 22ਵੇਂ ਭਾਰਤ-ਰੂਸ ਸਿਖਰ ਸੰਮੇਲਨ ’ਚ ਹਿੱਸਾ ਲੈਣ ਲਈ ਅੱਠ ਤੇ ਨੌਂ ਜੁਲਾਈ ਨੂੰ ਰੂਸ ਦੀ ਦੋ ਰੋਜ਼ਾ ਯਾਤਰਾ ’ਤੇ ਰਹਿਣਗੇ ਜਿਸ ਦੌਰਾਨ ਦੋਵਾਂ ਮੁਲਕਾਂ ਵਿਚਾਲੇ ਬਹੁਪੱਖੀ ਸਬੰਧਾਂ ਦੀ ਮੁਕੰਮਲ ਸਮੀਖਿਆ ਕੀਤੀ ਜਾਵੇਗੀ। ਵਿਦੇਸ਼ ਮੰਤਰਾਲੇ ਨੇ ਬੀਤੇ ਦਿਨ ਦੱਸਿਆ ਕਿ ਰੂਸ ਦੀ ਯਾਤਰਾ ਮੁਕੰਮਲ ਕਰਨ ਮਗਰੋਂ ਮੋਦੀ ਆਸਟਰੀਆ ਜਾਣਗੇ ਜੋ 41 ਸਾਲ ਬਾਅਦ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਪਹਿਲੀ ਯਾਤਰਾ ਹੋਵੇਗੀ। -ਪੀਟੀਆਈ

Advertisement

Advertisement
Advertisement
Author Image

sanam grng

View all posts

Advertisement