ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਗਿਆਨੀ ਦਿੱਤ ਸਿੰਘ ਦੇ ਜੀਵਨ ’ਤੇ ਵਿਚਾਰ ਗੋਸ਼ਟੀ

06:00 AM Oct 23, 2023 IST

ਹਰਜੀਤ ਲਸਾੜਾ
ਬ੍ਰਿਸਬੇਨ, 22 ਅਕਤੂਬਰ
ਇੱਥੇ ਆਸਟ੍ਰੇਲੀਅਨ ਪੰਜਾਬੀ ਲੇਖਕ ਸਭਾ ਬ੍ਰਿਸਬੇਨ ਵੱਲੋਂ ਅੱਜ ਇੱਥੇ ਸਿੱਖ ਐਜੂਕੇਸ਼ਨ ਐਂਡ ਵੈਲਫੇਅਰ ਸੈਂਟਰ, ਬਿਸ੍ਰਬੇਨ ਸਿੱਖ ਗੁਰਦੁਆਰਾ ਸਾਹਿਬ ਵਿਖੇ ਸਿੱਖ ਧਰਮ ਦੇ ਮਹਾਨ ਵਿਦਵਾਨ ਗਿਆਨੀ ਦਿੱਤ ਸਿੰਘ ਦੇ ਜੀਵਨ ’ਤੇ ਵਿਚਾਰ ਗੋਸ਼ਟੀ ਕਰਵਾਈ ਗਈ। ਸਮਾਰੋਹ ਦੇ ਸ਼ੁਰੂ ਵਿੱਚ ਮਾਝਾ ਯੂਥ ਕਲੱਬ ਦੇ ਬੱਚਿਆਂ ਨੇ ਕੀਰਤਨ ਕੀਤਾ। ਮੰਚ ਸੰਚਾਲਕ ਹਰਮਨਦੀਪ ਗਿੱਲ ਨੇ ਹਾਜ਼ਰੀਨ ਨੂੰ ਜੀ ਆਇਆਂ ਕਿਹਾ ਅਤੇ ਲੇਖਿਕਾ ਜੱਸੀ ਧਾਲੀਵਾਲ ਨੇ ਪਰਚਾ ਪੜ੍ਹਿਆ। ਬੱਚੀ ਸਹਿਜਰੀਤ ਕੌਰ ਅਤੇ ਰੀਤਪਾਲ ਕੌਰ ਨੇ ਕਵਿਤਾ ਪੜ੍ਹੀ। ਦਿਨੇਸ਼ ਸ਼ੇਖੂਪੁਰੀ ਨੇ ਆਪਣੀ ਕਵਿਤਾ ਵਿੱਚ ਧਰਮ ਅਤੇ ਸਮਾਜਿਕ ਵਰਤਾਰਿਆਂ ਨੂੰ ਉਭਾਰਿਆ। ਬ੍ਰਿਸਬੇਨ ਤੋਂ ਗ਼ਜ਼ਲਗੋ ਜਸਵੰਤ ਵਾਗਲਾ, ਵਰਿੰਦਰ ਅਲੀਸ਼ੇਰ ਨੇ ਸਿੱਖ ਧਰਮ ਵਿੱਚ ਅਣਗੌਲੇ ਗਏ ਵਿਦਵਾਨਾਂ ਦਾ ਜ਼ਿਕਰ ਕੀਤਾ। ਇਸ ਮੌਕੇ ਮਾਝਾ ਯੂਥ ਕਲੱਬ ਤੋਂ ਗੁਰਵਿੰਦਰ ਕੌਰ ਨੇ ਸੰਬੋਧਨ ਕੀਤਾ। ਰਸ਼ਪਾਲ ਹੇਅਰ ਨੇ ਸ਼ਹਿਰ ਵਿੱਚ ਪੰਜਾਬੀ ਭਾਈਚਾਰੇ ਦੀਆਂ ਪ੍ਰਾਪਤੀਆਂ ਗਿਣਾਈਆਂ। ਬਹਾਦਰ ਸਿੰਘ, ਗੁਰਜਿੰਦਰ ਸੰਧੂ, ਅਦਬੀ ਕੌਂਸਲ ਦੇ ਪ੍ਰਧਾਨ ਸ਼ੋਏਬ ਜ਼ੈਦੀ ਅਤੇ ਦਲਜੀਤ ਸਿੰਘ ਨੇ ਕਿਹਾ ਕਿ ਗਿਆਨੀ ਦਿੱਤ ਸਿੰਘ ਸਮੂਹ ਭਾਈਚਾਰਿਆਂ ਦੀ ਸਾਂਝੀ ਨੁਮਾਇੰਦਗੀ ਕਰਦੇ ਸਨ, ਇਸ ਲਈ ਉਨ੍ਹਾਂ ਨੂੰ ਕਿਸੇ ਇੱਕ ਵਰਗ ਨਾਲ ਨਹੀਂ ਜੋੜਿਆ ਜਾ ਸਕਦਾ। ਗੀਤਕਾਰ ਨਿਰਮਲ ਦਿਓਲ ਨੇ ਆਪਣੀ ਤਕਰੀਰ ਰਾਹੀਂ ਗਿਆਨੀ ਦਿੱਤ ਸਿੰੰਘ ਦੇ ਜੀਵਨ ’ਤੇ ਵਿਚਾਰਾਂ ਕੀਤੀਆਂ।
ਸਮਾਰੋਹ ਦੇ ਵਿਸ਼ੇਸ਼ ਬੁਲਾਰੇ ਹਰਪਾਲ ਸਿੰਘ ਪੰਨੂ ਨੇ ਦੱਸਿਆ ਕਿ ਗਿਆਨੀ ਦਿੱਤ ਸਿੰਘ 18ਵੀਂ ਸਦੀ ਦੇ ਮਹਾਨ ਵਿਦਵਾਨ ਹੋਏ ਹਨ। ਉਨ੍ਹਾਂ ਅਨੁਸਾਰ ਗਿਆਨੀ ਦਿੱਤ ਸਿੰਘ ਨੇ ਸਰਲ ਸ਼ਬਦਾਵਲੀ ਵਿੱਚ ਮਨੁੱਖੀ ਜੀਵਨ-ਜਾਂਚ, ਪੰਜਾਬੀ ਭਾਸ਼ਾ ਲਈ ਕੀਤੀ ਘਾਲਣਾ ਦੇ ਨਾਲ-ਨਾਲ ਗੁਰਬਾਣੀ ਦੇ ਹਵਾਲੇ ਨਾਲ ਮਨੁੱਖ ਬਨਾਮ ਪਰਮਾਤਮਾ ਰੂਪ ਨੂੰ ਤਰਤੀਬ ਵਿੱਚ ਸਮਝਾਇਆ। ਉਨ੍ਹਾਂ ‘ਵਿਚਾਰ-ਗੋਸ਼ਟੀ’ ਦੀ ਅਸਲ ਪਰਿਭਾਸ਼ਾ ਦਾ ਵਿਖਿਆਨ ਵੀ ਕੀਤਾ।
ਅੰਤ ਲੇਖਕ ਸਭਾ ਵੱਲੋਂ ਪ੍ਰੋ. ਹਰਪਾਲ ਸਿੰਘ ਪੰਨੂ ਦਾ ਸਨਮਾਨ ਅਤੇ ਜੱਸੀ ਧਾਲੀਵਾਲ ਦਾ ‘ਆਸਟਰੇਲੀਅਨ ਯੁਵਾ ਪੰਜਾਬੀ ਕਹਾਣੀਕਾਰ ਪੁਰਸਕਾਰ’ ਨਾਲ ਸਨਮਾਨ ਕੀਤਾ ਗਿਆ।

Advertisement

Advertisement