For the best experience, open
https://m.punjabitribuneonline.com
on your mobile browser.
Advertisement

ਮੋਦੀ ਵੱਲੋਂ ਟਰੂਡੋ ਨੂੰ ਭਾਰਤੀ ਚਿੰਤਾ ਤੋਂ ਜਾਣੂ ਕਰਵਾਉਣ ਦੇ ਬਾਵਜੂਦ ਕੈਨੇਡਾ ’ਚ ਹੋਈ ਖਾਲਿਸਤਾਨ ਲਈ ਰਾਇਸ਼ੁਮਾਰੀ

12:29 PM Sep 11, 2023 IST
ਮੋਦੀ ਵੱਲੋਂ ਟਰੂਡੋ ਨੂੰ ਭਾਰਤੀ ਚਿੰਤਾ ਤੋਂ ਜਾਣੂ ਕਰਵਾਉਣ ਦੇ ਬਾਵਜੂਦ ਕੈਨੇਡਾ ’ਚ ਹੋਈ ਖਾਲਿਸਤਾਨ ਲਈ ਰਾਇਸ਼ੁਮਾਰੀ
Advertisement

ਟੋਰਾਂਟੋ, 11 ਸਤੰਬਰ
ਕੈਨੇਡਾ ਵਿੱਚ ਖਾਲਿਸਤਾਨੀ ਰਾਇਸ਼ਮਾਰੀ ਵਿੱਚ ਸਿੱਖਾਂ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ, ਜਦਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਸੇ ਦਿਨ ਆਪਣੇ ਹਮਰੁਤਬਾ ਜਸਟਿਨ ਟਰੂਡੋ ਨੂੰ ਉਨ੍ਹਾਂ ਦੇ ਮੁਲਕ ਵਿੱਚ ਭਾਰਤ ਵਿਰੋਧੀ ਗਤੀਵਿਧੀਆਂ ਬਾਰੇ ਆਪਣੀਆਂ ਚਿੰਤਾਵਾਂ ਤੋਂ ਜਾਣੂ ਕਰਵਾਇਆ। ਭਾਰਤ ਵਿਚ ਸਿੱਖਾਂ ਲਈ ਵੱਖਰੇ ਮੁਲਕ ਖਾਲਿਸਤਾਨ ਦੇ ਸਮਰਥਨ ਲਈ ਵੋਟਿੰਗ ਐਤਵਾਰ ਨੂੰ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸਰੀ ਵਿਚ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਵਿਖੇ ਹੋਈ, ਜਿੱਥੇ ਜੂਨ ਵਿਚ ਇਸ ਦੇ ਸਾਬਕਾ ਪ੍ਰਧਾਨ ਹਰਦੀਪ ਸਿੰਘ ਨਿੱਝਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਗਲੋਬਲ ਨਿਊਜ਼ ਚੈਨਲ ਨੇ ਰਿਪੋਰਟ ਦਿੱਤੀ ਕਿ ਪਾਬੰਦੀਸ਼ੁਦਾ ਸਿੱਖਸ ਫਾਰ ਜਸਟਿਸ (ਐੱਸਐੱਫਜੇ), ਜਿਸ ਨੇ ਰਾਇਸ਼ੁਮਾਰੀ ਕਰਵਾਈ ਨੇ, ਕਿਹਾ ਕਿ ਇਸ ਸਮਾਗਮ ਵਿੱਚ 100,000 ਤੋਂ ਵੱਧ ਲੋਕ ਸ਼ਾਮਲ ਹੋਏ। ਮਤਦਾਨ ਤੋਂ ਸਾਫ ਹੈ ਕਿ ਖਾਲਿਸਤਾਨ ਦਾ ਮਾਮਲਾ ਸਿੱਖਾਂ ਲਈ ਬੜਾ ਭਾਵਨਾਤਕ ਹੈ। ਇਹ ਵੋਟਿੰਗ ਸਰੀ ਦੇ ਸਕੂਲ ਵਿੱਚ ਹੋਣੀ ਸੀ ਪਰ ਸਬੰਧਤ ਵਸਨੀਕਾਂ ਵੱਲੋਂ ਪੋਸਟਰ ਉੱਤੇ ਹਥਿਆਰਾਂ ਦੀਆਂ ਤਸਵੀਰਾਂ ਸਕੂਲ ਪ੍ਰਬੰਧਕਾਂ ਦੇ ਧਿਆਨ ਵਿੱਚ ਲਿਆਉਣ ਤੋਂ ਬਾਅਦ ਇਸ ਨੂੰ ਰੱਦ ਕਰ ਦਿੱਤਾ ਗਿਆ।

Advertisement

Advertisement
Advertisement
Author Image

Advertisement