For the best experience, open
https://m.punjabitribuneonline.com
on your mobile browser.
Advertisement

ਕਣਕ ’ਚ ਕਟੌਤੀ: ਇੰਦਰਾ ਕਲੋਨੀ ਵਾਸੀਆਂ ਵੱਲੋਂ ਪ੍ਰਦਰਸ਼ਨ

08:43 PM Jun 29, 2023 IST
ਕਣਕ ’ਚ ਕਟੌਤੀ  ਇੰਦਰਾ ਕਲੋਨੀ ਵਾਸੀਆਂ ਵੱਲੋਂ ਪ੍ਰਦਰਸ਼ਨ
Advertisement
Advertisement

ਨਿੱਜੀ ਪੱਤਰ ਪ੍ਰੇਰਕ

ਚਮਕੌਰ ਸਾਹਿਬ, 26 ਜੂਨ

ਇੱਥੋਂ ਦੀ ਇੰਦਰਾ ਕਲੋਨੀ ਦੇ ਲੋਕਾਂ ਵੱਲੋਂ ਆਟਾ ਦਾਲ ਸਕੀਮ ਅਧੀਨ ਬਣਾਏ ਕਾਰਡਾਂ ਤਹਿਤ ਡਿਪੂਆਂ ਤੋਂ ਕਣਕ ਨਾ ਮਿਲਣ ਕਾਰਨ ਸੀਟੀ ਸੈਂਟਰ ਦੇ ਸਾਹਮਣੇ ਮੇਨ ਸੜਕ ‘ਤੇ ਇੱਕ ਘੰਟਾ ਆਵਾਜਾਈ ਰੋਕ ਕੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਉਨ੍ਹਾਂ ਕਿਹਾ ਕਿ ਕਲੋਨੀ ਵਿੱਚ 150 ਦੇ ਕਰੀਬ ਆਟਾ ਦਾਲ ਸਕੀਮ ਅਧੀਨ ਕਾਰਡ ਬਣੇ ਹੋਏ ਸਨ ਪਰ ਹੁਣ ਕਿਸੇ ਵੀ ਜਾਂਚ-ਪੜਤਾਲ ਤੋਂ ਬਗੈਰ ਹੀ 100 ਦੇ ਕਰੀਬ ਕਾਰਡ ਧਾਰਕਾਂ ਨੂੰ ਡਿੱਪੂਆਂ ਤੋਂ ਕਣਕ ਨਹੀਂ ਮਿਲੀ। ਉਨ੍ਹਾਂ ਦੱਸਿਆ ਕਿ ਜਦੋਂ ਡਿਪੂ ਹੋਲਡਰਾਂ ਨੂੰ ਕਣਕ ਨਾ ਦੇਣ ਸਬੰਧੀ ਪੁੱਛਿਆ ਜਾਂਦਾ ਹੈ ਤਾਂ ਉਹ ਇਹ ਕਹਿ ਕੇ ਆਪਣਾ ਪੱਲਾ ਛੁਡਾ ਲੈਂਦੇ ਹਨ ਕਿ ਉਨ੍ਹਾਂ ਦੇ ਉਕਤ ਕਾਰਡ ਪੰਜਾਬ ਸਰਕਾਰ ਵੱਲੋਂ ਕੱਟ ਦਿੱਤੇ ਗਏ ਹਨ ਜਿਸ ਕਾਰਨ ਹੁਣ ਉਨ੍ਹਾਂ ਨੂੰ ਕਣਕ ਨਹੀਂ ਮਿਲੇਗੀ । ਪ੍ਰਦਰਸ਼ਨਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਕਾਰਡ ਕੁੱਝ ਅਸਰ ਰਸੂਖ਼ ਵਿਅਕਤੀਆਂ ਵੱਲੋਂ ਕਟਾਏ ਗਏ ਹਨ ਕਿਉਂਕਿ ਉਨ੍ਹਾਂ ਨਾਲ ਜੁੜੇ ਲੋਕਾਂ ਨੂੰ ਕਣਕ ਮਿਲ ਰਹੀ ਹੈ। ਧਰਨੇ ਦੌਰਾਨ ਪੁਲੀਸ ਵੱਲੋਂ ਪਹੁੰਚੇ ਸਬ-ਇੰਸਪੈਕਟਰ ਰਾਜਿੰਦਰ ਕੁਮਾਰ ਨੇ ਉਨ੍ਹਾਂ ਨੂੰ ਐੱਸਡੀਐੱਮ ਅਮਰੀਕ ਸਿੰਘ ਸਿੱਧੂ ਨਾਲ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ। ਇਸ ਮਗਰੋਂ ਧਰਨਾ ਸਮਾਪਤ ਕੀਤਾ ਗਿਆ। ਐੱਸਡੀਐੱਮ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਉਹ ਪੂਰੀ ਤਰ੍ਹਾਂ ਜਾਂਚ ਪੜਤਾਲ ਕਰਵਾਉਣਗੇ ਤਾਂ ਜੋ ਕਿ ਕੇ ਨਵੇਂ ਸਿਰੇ ਤੋਂ ਲੋੜਵੰਦਾਂ ਦੇ ਕਾਰਡ ਬਣਾਏ ਜਾ ਸਕਣ।

ਨੀਲੇ ਕਾਰਡ ਕੱਟਣ ਖਿਲਾਫ਼ ਧਰਨਾ ਅੱਜ

ਸ੍ਰੀ ਆਨੰਦਪੁਰ ਸਾਹਿਬ (ਪੱਤਰ ਪ੍ਰੇਰਕ): ਸ੍ਰੀ ਆਨੰਦਪੁਰ ਸਾਹਿਬ ਅਤੇ ਨੰਗਲ ਇਲਾਕੇ ਦੇ ਕਈ ਲੋੜਵੰਦ ਪਰਿਵਾਰਾਂ ਦੇ ਨੀਲੇ ਕਾਰਡ ਕੱਟ ਦਿੱਤੇ ਗਏ ਹਨ। ਪੰਜਾਬ ਸਰਕਾਰ ਦੇ ਇਸ ਫੈਸਲੇ ਖ਼ਿਲਾਫ਼ ਬਸਪਾ ਦੇ ਸੀਨੀਅਰ ਆਗੂ ਨਿਤਿਨ ਨੰਦਾ ਦੀ ਅਗਵਾਈ ਵਿੱਚ ਇਲਾਕਾ ਵਾਸੀਆਂ ਵੱਲੋਂ ਭਲਕੇ ਮੰਗਲਵਾਰ ਨੂੰ ਬੱਸ ਸਟੈਂਡ ਚੌਕ ਨੰਗਲ ਵਿੱਚ ਰੋਸ ਮਾਰਚ ਕੱਢ ਕੇ ਧਰਨਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਲੋਕ ਮਸਲਿਆਂ ਵੱਲ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਕਾਰਡ ਧਾਰਕਾਂ ਨੂੰ 27 ਜੂਨ ਦੇ ਰੋਸ ਧਰਨੇ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ।

Advertisement
Tags :
Advertisement
Advertisement
×