For the best experience, open
https://m.punjabitribuneonline.com
on your mobile browser.
Advertisement

ਸਰਹੱਦ ’ਤੇ ਤਣਾਅ ਘਟਾਉਣਾ ਹੀ ਅੱਗੇ ਵਧਣ ਦਾ ਰਾਹ: ਰਾਜਨਾਥ

07:49 AM Apr 03, 2024 IST
ਸਰਹੱਦ ’ਤੇ ਤਣਾਅ ਘਟਾਉਣਾ ਹੀ ਅੱਗੇ ਵਧਣ ਦਾ ਰਾਹ  ਰਾਜਨਾਥ
ਰੱਖਿਆ ਮੰਤਰੀ ਰਾਜਨਾਥ ਸਿੰਘ ਫੌਜੀ ਕਮਾਂਡਰਾਂ ਨੂੰ ਮਿਲਦੇ ਹੋਏ। -ਫੋਟੋ: ਪੀਟੀਆਈ
Advertisement

ਨਵੀਂ ਦਿੱਲੀ, 2 ਅਪਰੈਲ
ਪੂਰਬੀ ਲੱਦਾਖ ਵਿੱਚ ਭਾਰਤ-ਚੀਨ ਦਰਮਿਆਨ ਫੌਜੀ ਟਕਰਾਅ ਜਾਰੀ ਰਹਿਣ ਦੇ ਮੱਦੇਨਜ਼ਰ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਕਿਹਾ ਕਿ ਭਾਰਤੀ ਫੌਜੀ ‘ਦ੍ਰਿੜ੍ਹਤਾ’ ਨਾਲ ਤਾਇਨਾਤ ਹਨ ਅਤੇ ਮਾਮਲੇ ਦੇ ਸ਼ਾਂਤੀਪੂਰਨ ਹੱਲ ਲਈ ਦੁਵੱਲੀ ਗੱਲਬਾਤ ਜਾਰੀ ਰਹੇਗੀ ਕਿਉਂਕਿ ਫੌਜਾਂ ਦੀ ਵਾਪਸੀ ਤੇ ਤਣਾਅ ਘਟਾਉਣਾ ਹੀ ਅੱਗੇ ਵਧਣ ਦਾ ਰਸਤਾ ਹੈ। ਫੌਜ ਦੇ ਸੀਨੀਅਰ ਕਮਾਂਡਰਾਂ ਨੂੰ ਸੰਬੋਧਨ ਕਰਦਿਆਂ ਰੱਖਿਆ ਮੰਤਰੀ ਨੇ ਦੇਸ਼ ਵਿੱਚ ‘ਸਭ ਤੋਂ ਭਰੋਸੇਮੰਦ ਤੇ ਪ੍ਰੇਰਿਤ’ ਸੰਗਠਨਾਂ ਵਿੱਚੋਂ ਇੱਕ ਪ੍ਰਤੀ ਦੇਸ਼ ਦੇ ਕਰੋੜਾਂ ਨਾਗਰਿਕਾਂ ਦੇ ਭਰੋਸੇ ਦੀ ਪੁਸ਼ਟੀ ਕੀਤੀ। ਥਲ ਸੈਨਾ ਦੇ ਕਮਾਂਡਰਾਂ ਨੇ ਚੀਨ ਤੇ ਪਾਕਿਸਤਾਨ ਦੀਆਂ ਸਰਹੱਦਾਂ ’ਤੇ ਕੌਮੀ ਸੁਰੱਖਿਆ ਨਾਲ ਜੁੜੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਇਸ ਬਲ ਦੀ ਬਹੁ-ਪੱਖੀ ਯੁੱਧ ਸਮਰੱਥਾ ਨੂੰ ਉਤਸ਼ਾਹਿਤ ਕਰਨ ਦੇ ਢੰਗ ਤਰੀਕਿਆਂ ਬਾਰੇ ਡੂੰਘਾਈ ਨਾਲ ਚਰਚਾ ਕੀਤੀ। ਰਾਜਨਾਥ ਨੇ ਦੇਸ਼ ਦੇ ‘ਰੱਖਿਆ ਤੇ ਸੁਰੱਖਿਆ’ ਨਜ਼ਰੀਏ ਨੂੰ ਨਵੀਆਂ ਬੁਲੰਦੀਆਂ ’ਤੇ ਲਿਜਾਣ ਲਈ ਫੌਜੀ ਅਗਵਾਈ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕੌਮੀ ਉਸਾਰੀ ਵਿੱਚ ਬਲ ਦੀ ਭੂਮਿਕਾ ਅਹਿਮ ਹੈ। ਰਾਜਨਾਥ ਨੇ ਆਪਣੇ ਸੰਬੋਧਨ ਦੌਰਾਨ ਸਰਹੱਦੀ ਸੜਕ ਸੰਗਠਨ (ਬੀਆਰਓ) ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਦੇ ਯਤਨਾਂ ਨਾਲ ਪੱਛਮੀ ਤੇ ਉੱਤਰੀ ਸਰਹੱਦਾਂ ’ਤੇ ਸੜਕ ਸੰਚਾਰ ਵਿੱਚ ਵੱਡੇ ਪੱਧਰ ’ਤੇ ਸੁਧਾਰ ਹੋਇਆ ਹੈ।
ਰੱਖਿਆ ਮੰਤਰਾਲੇ ਵੱਲੋਂ ਜਾਰੀ ਬਿਆਨ ਮੁਤਾਬਕ, ਰਾਜਨਾਥ ਸਿੰਘ ਨੇ ਉੱਤਰੀ ਸਰਹੱਦਾਂ ਦੀ ਮੌਜੂਦਾ ਸਥਿਤੀ ਸਬੰਧੀ ਪੂਰਾ ਭਰੋਸਾ ਪ੍ਰਗਟਾਇਆ ਕਿ ਸੈਨਿਕ ਪੂਰੀ ਦ੍ਰਿੜ੍ਹਤਾ ਨਾਲ ਤਾਇਨਾਤ ਹਨ ਅਤੇ ਸ਼ਾਂਤੀਪੂਰਨ ਹੱਲ ਲਈ ਚੱਲ ਰਹੀ ਗੱਲਬਾਤ ਜਾਰੀ ਰਹੇਗੀ ਅਤੇ ਫੌਜਾਂ ਦੀ ਵਾਪਸੀ ਤੇ ਤਣਾਅ ਘਟਾਉਣਾ ਹੀ ਅੱਗੇ ਵਧਣ ਦਾ ਰਸਤਾ ਹੈ।
ਭਾਰਤੀ ਤੇ ਚੀਨੀ ਫੌਜੀਆਂ ਦਰਮਿਆਨ ਪੂਰਬੀ ਲੱਦਾਖ ਵਿੱਚ ਕੁੱਝ ਥਾਵਾਂ ’ਤੇ ਲਗਪਗ ਚਾਰ ਸਾਲ ਤੋਂ ਤਣਾਅ ਬਣਿਆ ਹੋਇਆ ਹੈ। ਹਾਲਾਂਕਿ, ਦੋਵਾਂ ਧਿਰਾਂ ਨੇ ਵਿਆਪਕ ਕੂਟਨੀਤਕ ਤੇ ਫੌਜੀ ਗੱਲਬਾਤ ਮਗਰੋਂ ਕਈ ਖੇਤਰਾਂ ਤੋਂ ਫੌਜਾਂ ਦੀ ਵਾਪਸੀ ਦਾ ਅਮਲ ਪੂਰਾ ਕਰ ਲਿਆ ਹੈ। ਪਾਕਿਸਤਾਨ ਨਾਲ ਲੱਗਦੀ ਸਰਹੱਦ ’ਤੇ ਸਥਿਤੀ ਦਾ ਜ਼ਿਕਰ ਕਰਦਿਆਂ ਰੱਖਿਆ ਮੰਤਰੀ ਨੇ ਸਰਹੱਦ ਪਾਰ ਅਤਿਵਾਦ ਖ਼ਿਲਾਫ਼ ਫੌਜ ਦੀ ਕਾਰਵਾਈ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ‘ਦੁਸ਼ਮਣ’ ਦੀਆਂ ਅਤਿਵਾਦੀ ਗਤੀਵਿਧੀਆਂ ਜਾਰੀ ਹਨ। ਰਾਜਨਾਥ ਨੇ ਜੰਮੂ ਕਸ਼ਮੀਰ ਵਿੱਚ ਅਤਿਵਾਦ ਨਾਲ ਨਜਿੱਠਣ ਵਿੱਚ ਕੇਂਦਰੀ ਹਥਿਆਰਬੰਦ ਪੁਲੀਸ ਬਲਾਂ, ਸਥਾਨਕ ਪੁਲੀਸ ਅਤੇ ਫੌਜ ਦਰਮਿਆਨ ‘ਉੱਤਮ ਤਾਲਮੇਲ’ ਦੀ ਵੀ ਪ੍ਰਸ਼ੰਸਾ ਕੀਤੀ। -ਪੀਟੀਆਈ

Advertisement

Advertisement
Author Image

sukhwinder singh

View all posts

Advertisement
Advertisement
×