ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸਪਰਿੰਗ ਡੇਲ ਸਕੂਲ ਵਿੱਚ ਰੈੱਡ ਡੇਅ ਮਨਾਇਆ

10:12 AM May 22, 2024 IST
ਰੈੱਡ ਡੇਅ ਮੌਕੇ ਗਤੀਵਿਧੀਆਂ ਵਿੱਚ ਹਿੱਸਾ ਲੈਂਦੇ ਹੋਏ ਬੱਚੇ। -ਫੋਟੋ: ਬਸਰਾ

ਲੁਧਿਆਣਾ:

Advertisement

ਸਪਰਿੰਗ ਡੇਲ ਪਬਲਿਕ ਸਕੂਲ ਵਿਖੇ ਸੁਰਖ ਲਾਲ ਰੰਗ ਨੂੰ ਦਰਸਾਉਂਦਿਆਂ ਹੋਇਆ ਕਿੰਡਰਗਾਰਟਨ ਵੱਲੋਂ ਰੈੱਡ ਡੇਅ ਮਨਾਇਆ ਗਿਆ। ਇਸ ਦੌਰਾਨ ਬੱਚਿਆਂ ਨੇ ਲਾਲ ਰੰਗ ਦੇ ਵੱਖਰੇ-ਵੱਖਰੇ ਸ਼ੇਡਜ਼ ਬਾਰੇ ਜਾਣਕਾਰੀ ਦਿੰਦਿਆਂ ਕਲਾਤਮਕ ਗਤੀਵਿਧੀਆਂ ਵਿੱਚ ਹਿੱਸਾ ਲਿਆ। ਇਸ ਦੌਰਾਨ ਵਾਟਰ ਮੈਲਨ ਕਰਾਫਟ ਵਿਧੀ ਰਾਹੀਂ ਬੱਚਿਆਂ ਨੂੰ ਰੰਗਾਂ ਨੂੰ ਪਛਾਨਣ ਅਤੇ ਉਨ੍ਹਾਂ ਸਮਝਣ ਵਿੱਚ ਸੌਖ ਰਹੀ। ਬੱਚਿਆਂ ਨੇ ਰੈਂਪ ਵਾਕ ਵਿੱਚ ਵੀ ਹਿੱਸਾ ਲਿਆ। ਇਸ ਮੌਕੇ ਬੱਚੇ ਲਾਲ ਰੰਗ ਦੇ ਫਲ ਵੀ ਲੈ ਕੇ ਆਏ ਹੋਏ ਸਨ। ਚੇਅਰਪਰਸਨ ਅਵਿਨਾਸ਼ ਕੌਰ ਵਾਲੀਆ, ਡਾਇਰੈਕਟਰਾਂ ਮਨਦੀਪ ਵਾਲੀਆ ਅਤੇ ਕਮਲਪ੍ਰੀਤ ਕੌਰ, ਪ੍ਰਿੰਸੀਪਲ ਅਨਿਲ ਕੁਮਾਰ ਸ਼ਰਮਾ ਨੇ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਰਾਹੀਂ ਬੱਚੇ ਔਖੇ ਕਾਰਜ ਨੂੰ ਵੀ ਸੌਖਿਆਂ ਕਰਨਾ ਸਿੱਖਦੇ ਹਨ। -ਖੇਤਰੀ ਪ੍ਰਤੀਨਿਧ

Advertisement
Advertisement