ਰੈੱਡ ਕਰਾਸ ਦਾ ਅਧਿਕਾਰੀ ਤੇ ਸੀਨੀਅਰ ਕਲਰਕ ਕਰੋਨਾ ਪੀੜਤ
ਪੱਤਰ ਪ੍ਰੇਰਕ
ਚੰਡੀਗੜ੍ਹ, 20 ਅਗਸਤ
ਕਰੋਨਾਵਾਇਰਸ ਨੇ ਇਥੋਂ ਦੇ ਸੈਕਟਰ 11 ਸਥਿਤ ਯੂਟੀ ਰੈੱਡ ਕਰਾਸ ਦੇ ਦਫ਼ਤਰ ਵਿੱਚ ਦਸਤਕ ਦਿੱਤੀ ਹੈ ਜਿਥੇ ਇਕ ਨੋਡਲ ਅਫ਼ਸਰ ਅਤੇ ਇਕ ਸੀਨੀਅਰ ਕਲਰਕ ਵਾਇਰਸ ਦੀ ਲਪੇਟ ਵਿੱਚ ਆ ਗਏ ਹਨ। ਸ਼ਹਿਰ ਵਿੱਚ ਅੱਜ ਕੁੱਲ 119 ਮਰੀਜ਼ਾਂ ਦੀਆਂ ਰਿਪੋਰਟਾਂ ਪਾਜ਼ੇਟਿਵ ਆਈਆਂ ਹਨ ਤੇ ਕੁੱਲ ਅੰਕੜਾ ਵੱਧ ਕੇ 2515 ਹੋ ਗਿਆ ਹੈ। ਇਸ ਤੋਂ ਇਲਾਵਾ ਅੱਜ 39 ਮਰੀਜ਼ਾਂ ਨੂੰ ਡਿਸਚਾਰਜ ਕੀਤਾ ਗਿਆ ਹੈ। ਹੁਣ ਤੱਕ ਕੁੱਲ 31 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੋਈ ਹੈ ਤੇ ਸ਼ਹਿਰ ਵਿੱਚ ਐਕਟਿਵ ਕੇਸਾਂ ਦੀ ਗਿਣਤੀ 1092 ਹੈ।
ਪੰਚਕੂਲਾ (ਪੀਪੀ ਵਰਮਾ): ਪੰਚਕੂਲਾ ਜ਼ਿਲ੍ਹੇ ਵਿਚ 106 ਨਵੇਂ ਕਰੋਨਾ ਪਾਜ਼ੇਟਿਵ ਕੇਸ ਸਾਹਮਣੇ ਆਏ ਹਨ। ਸਿਵਲ ਸਰਜਨ ਡਾ. ਜਸਜੀਤ ਕੌਰ ਨੇ ਦੱਸਿਆ ਕਿ ਇਹ ਕੇਸ ਇਥੋਂ ਦੇ ਸੈਕਟਰ-20, 15, ਇੰਦਰਾ ਕਲੋਨੀ, ਕਾਲਕਾ, ਪਿੰਜੌਰ ਤੋਂ ਸਾਹਮਣੇ ਆਏ ਹਨ ਅਤੇ ਆਈਟੀਬੀਪੀ ਦੇ ਪੰਜ ਜਵਾਨ ਵੀ ਕਰੋਨਾ ਪਾਜ਼ੇਟਿਵ ਪਾਏ ਗਏ ਹਨ।
ਮੁਹਾਲੀ ਜ਼ਿਲ੍ਹੇ ਵਿੱਚ 132 ਨਵੇਂ ਕੇਸ; ਦੋ ਮੌਤਾਂ
ਮੁਹਾਲੀ (ਦਰਸ਼ਨ ਸਿੰਘ ਸੋਢੀ): ਮੁਹਾਲੀ ਜ਼ਿਲ੍ਹੇ ਵਿੱਚ ਅੱਜ ਕਰੋਨਾ ਵਾਇਰਸ ਦੇ 132 ਹੋਰ ਮਾਮਲੇ ਸਾਹਮਣੇ ਆਏ ਹਨ। ਇਸ ਤਰ੍ਹਾਂ ਸਮੁੱਚੇ ਮੁਹਾਲੀ ਜ਼ਿਲ੍ਹੇ ਵਿੱਚ ਕਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ 2270 ’ਤੇ ਪਹੁੰਚ ਗਈ ਹੈ। ਅੱਜ ਦੋ ਹੋਰ ਕਰੋਨਾ ਪੀੜਤ ਮਰੀਜ਼ਾਂ ਦੀ ਮੌਤ ਹੋ ਗਈ ਹੈ। ਅੱਜ 33 ਮਰੀਜ਼ਾਂ ਨੂੰ ਠੀਕ ਹੋਣ ਉਪਰੰਤ ਛੁੱਟੀ ਦੇ ਕੇ ਘਰ ਭੇਜ ਦਿੱਤਾ ਗਿਆ। ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਮਰਨ ਵਾਲਿਆਂ ਵਿੱਚ ਇੱਥੋਂ ਦੇ ਫੇਜ਼-7 ਦਾ 82 ਸਾਲਾ ਬਜ਼ੁਰਗ ਸ਼ਾਮਲ ਹੈ। ਇੰਜ ਹੀ ਖਰੜ ਦੇ 50 ਸਾਲਾ ਵਿਅਕਤੀ ਦੀ ਮੌਤ ਹੋਈ ਹੈ। ਪਾਜ਼ੇਟਿਵ ਕੇਸਾਂ ਦੇ ਵੇਰਵਿਆਂ ਅਨੁਸਾਰ ਮੁਹਾਲੀ ਸ਼ਹਿਰ ਅਤੇ ਆਸਪਾਸ ਇਲਾਕੇ ਦੇ 42 ਵਿਅਕਤੀਆਂ ਦੀ ਰਿਪੋਰਟ ਪਾਜ਼ੇਟਿਵ ਹੈ ਜਦੋਂਕਿ ਖਰੜ ਵਿੱਚ 24, ਜ਼ੀਰਕਪੁਰ ਵਿੱਚ 31, ਡੇਰਾਬੱਸੀ ਤੇ ਬਨੂੜ ਵਿੱਚ 8-8 ਕੇਸ, ਲਾਲੜੂ ਵਿੱਚ 6, ਘੜੂੰਆਂ ਬਲਾਕ ਦੇ ਦਿਹਾਤੀ ਖੇਤਰ ਵਿੱਚ 10 ਅਤੇ ਕੁਰਾਲੀ ਵਿੱਚ 7 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਸਮੇਂ ਜ਼ਿਲ੍ਹੇ ਵਿੱਚ 1019 ਨਵੇਂ ਕੇਸ ਐਕਟਿਵ ਹਨ ਤੇ 1206 ਮਰੀਜ਼ ਸਿਹਤਯਾਬ ਹੋ ਚੁੱਕੇ ਹਨ।
ਨਿਗਮ ਦਫ਼ਤਰ ਚਾਰ ਦਨਿਾਂ ਲਈ ਬੰਦ: ਮੁਹਾਲੀ ਨਗਰ ਨਿਗਮ ਦੇ ਇੰਜੀਨੀਅਰਿੰਗ ਵਿੰਗ ਸ਼ਾਖਾ ਦੇ ਜੇਈ ਅਤੇ ਤਹਬਿਾਜ਼ਾਰੀ ਸ਼ਾਖਾ ਦੇ ਕਰਮਚਾਰੀ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਉਣ ਕਾਰਨ ਨਗਰ ਨਿਗਮ ਦਾ ਦਫ਼ਤਰ ਚਾਰ ਦਨਿਾਂ ਲਈ ਬੰਦ ਕਰ ਦਿੱਤਾ ਗਿਆ ਹੈ ਅਤੇ ਹੁਣ ਸੋਮਵਾਰ ਨੂੰ ਦਫ਼ਤਰ ਖੋਲ੍ਹਿਆ ਜਾਵੇਗਾ। ਇਸ ਸਬੰਧੀ ਨਿਗਮ ਦੇ ਕਮਿਸ਼ਨਰ ਕਮਲ ਗਰਗ ਨੇ ਅਧਿਕਾਰਤ ਵਸਟਐਪ ਗਰੁੱਪ ਵਿੱਚ ਦਫ਼ਤਰ ਬੰਦ ਕਰਨ ਬਾਬਤ ਮੈਸੇਜ ਅਪਲੋਡ ਕੀਤਾ ਹੈ।
ਪੀਪਲੀ ਵਾਲਾ ਟਾਊਨ ਮਨੀਮਾਜਰਾ ਤੇ ਧਨਾਸ ਕੰਟੇਨਮੈਂਟ ਜ਼ੋਨ ਤੋਂ ਬਾਹਰ
ਚੰਡੀਗੜ੍ਹ: ਪੀਪਲੀ ਵਾਲਾ ਟਾਊਨ ਮਨੀਮਾਜਰਾ ਅਤੇ ਈਡਬਲਿਊਐੱਸ ਕਲੋਨੀ ਧਨਾਸ ਵਿੱਚ ਕਰੋਨਾਵਾਇਰਸ ਦੇ ਕੇਸ ਘਟਣ ਕਾਰਨ ਡਿਜ਼ਾਸਟਰ ਮੈਨੇਜਮੈਂਟ ਅਥਾਰਿਟੀ ਦੀ ਕਮੇਟੀ ਵੱਲੋਂ ਦੋਵਾਂ ਇਲਾਕਿਆਂ ਨੂੰ ਕੰਟੇਨਮੈਂਟ ਜ਼ੋਨ ਤੋਂ ਬਾਹਰ ਕਰ ਦਿੱਤਾ ਗਿਆ ਹੈ। ਪ੍ਰਸ਼ਾਸਕ ਦੇ ਸਲਾਹਕਾਰ ਮਨੋਜ ਪਰੀਦਾ ਨੇ ਦੋਵਾਂ ਇਲਾਕਿਆਂ ਦੇ ਲੋਕਾਂ ਨੂੰ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਕਰਨ ਅਤੇ ਮਾਸਕ ਪਹਿਨਣ ਲਈ ਪ੍ਰੇਰਿਆ ਹੈ। ਉਨ੍ਹਾਂ ਨਗਰ ਨਿਗਮ ਨੂੰ ਹੁਕਮ ਦਿੱਤੇ ਕਿ ਦੋਹਾਂ ਇਲਾਕਿਆਂ ਨੂੰ ਸੈਨੇਟਾਈਜ ਕੀਤਾ ਜਾਵੇ।-ਟਨਸ