ਸੈਂਸੈਕਸ ਤੇ ਨਿਫਟੀ ’ਚ ਰਿਕਾਰਡ ਵਾਧਾ
07:31 AM Apr 05, 2024 IST
ਮੁੰਬਈ: ਨੀਤੀਗਤ ਵਿਆਜ ਦਰਾਂ ’ਚ ਸਥਿਰਤਾ ਅਤੇ ਕੰਪਨੀਆਂ ਦੇ ਮਜ਼ਬੂਤ ਤਿਮਾਹੀ ਪ੍ਰਦਰਸ਼ਨ ਦੀਆਂ ਉਮੀਦਾਂ ਵਿਚਾਲੇ ਸਥਾਨਕ ਸ਼ੇਅਰ ਬਾਜ਼ਾਰ ਦੇ ਸੂਚਕਅੰਕ ਸੈਂਸੇਕਸ ਅਤੇ ਨਿਫਟੀ ਅੱਜ ਅੱਧਾ ਫੀਸਦ ਵਾਧੇ ਨਾਲ ਨਵੇਂ ਰਿਕਾਰਡ ਪੱਧਰ ’ਤੇ ਪਹੁੰਚ ਗਏ। ਬੀਐੱਸਈ ਦਾ 30 ਸ਼ੇਅਰਾਂ ਵਾਲਾ ਸੂਚਕਅੰਕ ਸੈਂਸੈਕਸ 350.81 ਅੰਕ ਭਾਵ 0.47 ਫੀਸਦ ਦੇ ਵਾਧੇ ਨਾਲ 74,227.63 ਦੇ ਹੁਣ ਤੱਕ ਦੇ ਸਭ ਤੋਂ ਉੱਚੇ ਪੱਧਰ ’ਤੇ ਬੰਦ ਹੋਇਆ। ਨੈਸ਼ਨਲ ਸਟਾਕ ਐਕਸਚੇਂਜ (ਐੱਨਐੱਸਈ) ਦਾ ਸੂਚਕਅੰਕ ਨਿਫਟੀ ਵੀ 80 ਅੰਕ ਭਾਵ 0.36 ਫੀਸਦ ਵਾਧੇ ਨਾਲ 22,514.65 ਦੇ ਨਵੇਂ ਸਿਖਰ ’ਤੇ ਪਹੁੰਚ ਗਿਆ। ਅੱਜ ਸੋਨੇ ਦਾ ਭਾਅ 850 ਰੁਪਏ ਵਧ ਕੇ 70,050 ਰੁਪਏ ਪ੍ਰਤੀ 10 ਗ੍ਰਾਮ ਤੇ ਚਾਂਦੀ 1,000 ਰੁਪਏ ਚੜ੍ਹ ਕੇ 81,700 ਰੁਪਏ ਪ੍ਰਤੀ ਕਿਲੋ ਨਾਲ ਰਿਕਾਰਡ ਪੱਧਰ ’ਤੇ ਪਹੁੰਚ ਗਿਆ। -ਪੀਟੀਆਈ
Advertisement
Advertisement