ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਰੋਪੜ ਥਰਮਲ ਪਲਾਂਟ ਦੇ ਉਤਪਾਦਨ ’ਚ ਰਿਕਾਰਡ ਵਾਧਾ: ਚੱਢਾ

08:17 AM Jul 23, 2024 IST

ਪੱਤਰ ਪ੍ਰੇਰਕ
ਘਨੌਲੀ, 22 ਜੁਲਾਈ
ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਘਨੌਲੀ, ਰੋਪੜ ਨੂੰ ਪਿਛਲੀ ਸਰਕਾਰ ਨੇ ਨਕਾਰਾ ਐਲਾਨ ਕੇ ਢਹਿ-ਢੇਰੀ ਕਰਨਾ ਸ਼ੁਰੂ ਕਰਵਾ ਦਿੱਤਾ ਸੀ। ਉਨ੍ਹਾਂ ਕਿਹਾ ਕਿ ਹੁਣ ‘ਆਪ’ ਸਰਕਾਰ ਦੌਰਾਨ ਇਸੇ ਥਰਮਲ ਪਲਾਂਟ ਵਿੱਚ ਬਿਜਲੀ ਦੇ ਉਤਪਾਦਨ ਵਿੱਚ ਸੱਤ ਗੁਣਾ ਵਾਧਾ ਹੋਇਆ ਹੈ। ਵਿਧਾਇਕ ਚੱਢਾ ਨੇ ਦੱਸਿਆ ਸਾਲ ਵਿੱਚ ਬਿਜਲੀ ਦੀ ਸਭ ਤੋਂ ਜ਼ਿਆਦਾ ਜ਼ਰੂਰਤ ਵਾਲੇ ਮਹੀਨੇ ਅਪਰੈਲ-ਮਈ-ਜੂਨ ਦੌਰਾਨ ਵਿੱਤੀ ਵਰ੍ਹੇ 2020-2021 ਵਿਚ ਮਹਿਜ਼ 207.32 ਮਿਲੀਅਨ ਯੂਨਿਟ ਬਿਜਲੀ ਇਸ ਪਲਾਂਟ ਵਿੱਚੋਂ ਪੈਦਾ ਕੀਤੀ ਗਈ ਸੀ। ਇਸ ਤੋਂ ਉਲਟ ਹੁਣ ਇਨ੍ਹਾਂ ਤਿੰਨ ਮਹੀਨਿਆਂ 2024-2025 ਵਿੱਚ ਇਸ ਥਰਮਲ ਪਲਾਂਟ ਵਿੱਚੋਂ ਕਰੀਬ ਸੱਤ ਗੁਣਾ ਵੱਧ 1344.92 ਮਿਲੀਅਨ ਯੂਨਿਟ ਬਿਜਲੀ ਪੈਦਾ ਕੀਤੀ ਗਈ ਜੋ ਇਤਿਹਾਸਕ ਵਾਧਾ ਹੈ। ਅੱਜ ਥਰਮਲ ਪਲਾਂਟ ਦੇ ਵੱਖ-ਵੱਖ ਮੁੱਦਿਆਂ ’ਤੇ ਥਰਮਲ ਦੇ ਫੀਲਡ ਗੈਸਟ ਹਾਊਸ ਵਿੱਚ ਚੀਫ ਥਰਮਲ ਪਲਾਂਟ ਅਤੇ ਹੋਰ ਅਫ਼ਸਰਾਂ ਨਾਲ ਮੀਟਿੰਗ ਕਰਨ ਪਹੁੰਚੇ ਵਿਧਾਇਕ ਚੱਢਾ ਨੇ ਇਸ ਵਾਧੇ ਦਾ ਸਿਹਰਾ ਥਰਮਲ ਪਲਾਂਟ ਦੇ ਕਿਰਤੀਆਂ, ਅਫ਼ਸਰਾਂ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸਿਰ ਬੰਨ੍ਹਿਆ। ਉਨ੍ਹਾਂ ਆਖਿਆ ਕਿ ਜੇ ਨੀਅਤ ਸਾਫ਼ ਹੋਵੇ ਤਾਂ ਸਭ ਕੁਝ ਸੰਭਵ ਹੈ। ਸ੍ਰੀ ਚੱਡਾ ਨੇ ਕਿਹਾ ਕਿ ਪਲਾਂਟ ਨੂੰ ਕਾਮਯਾਬ ਤਰੀਕੇ ਨਾਲ ਚੱਲਣ ਨਾਲ ਜਿੱਥੇ ਸਾਰੇ ਕਿਰਤੀ-ਕਾਮਿਆਂ ਦਾ ਰੁਜ਼ਗਾਰ ਬਚਿਆ ਹੈ, ਇਸ ਦੇ ਨਾਲ ਹੀ ਇਨ੍ਹਾਂ ਦੀਆਂ ਸਮੱਸਿਆਵਾਂ ਨੂੰ ਮੁੱਖ ਮੰਤਰੀ ਦੇ ਧਿਆਨ ਵਿੱਚ ਲਿਆ ਕੇ ਹੱਲ ਕਰਨ ਦਾ ਹਰ ਸੰਭਵ ਯਤਨ ਕੀਤਾ ਜਾ ਰਿਹਾ ਹੈ।
ਇਸ ਮੌਕੇ ਚੀਫ ਇੰਜਨੀਅਰ ਹਰੀਸ਼ ਕੁਮਾਰ ਸ਼ਰਮਾ, ਡਿਪਟੀ ਚੀਫ ਇੰਜਨੀਅਰ ਇੰਦਰਜੀਤ ਗੁਪਤਾ, ਡਿਪਟੀ ਚੀਫ ਸੱਤ ਪ੍ਰਕਾਸ਼, ਐਸੀ ਸਿਵਲ ਪਰਵਿੰਦਰ ਸਿੰਘ, ਪੰਕਜ ਭੱਲਾ, ਚੀਫ ਵੈੱਲਫੇਅਰ ਅਫ਼ਸਰ ਜਸਮੀਨ ਕੌਰ, ਚੀਫ ਸੁਰੱਖਿਆ ਅਫ਼ਸਰ ਅਸ਼ੋਕ ਸ਼ਰਮਾ ਤੇ ਹੋਰ ਹਾਜ਼ਰ ਸਨ।

Advertisement

Advertisement
Advertisement