ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਅਪਰੈਲ ਮਹੀਨੇ ਜੀਐੱਸਟੀ ਦੀ ਰਿਕਾਰਡ 2.10 ਲੱਖ ਕਰੋੜ ਵਸੂਲੀ

07:03 AM May 02, 2024 IST

ਨਵੀਂ ਦਿੱਲੀ, 1 ਮਈ
ਇਸ ਅਪਰੈਲ ਮਹੀਨੇ ਦੌਰਾਨ ਦੇਸ਼ ਵਿਚ ਮਾਲ ਤੇ ਸੇਵਾਵਾਂ ਕਰ (ਜੀਐੱਸਟੀ) ਤਹਿਤ ਮਾਲੀਏ ਦੀ ਵਸੂਲੀ 12.4 ਫ਼ੀਸਦੀ ਦੇ ਇਜ਼ਾਫ਼ੇ ਨਾਲ ਰਿਕਾਰਡ 2.10 ਲੱਖ ਕਰੋੜ ਰੁਪਏ ਤੱਕ ਪੁੱਜ ਗਈ। ਵਿੱਤ ਮੰਤਰਾਲੇ ਨੇ ਅੱਜ ਇਹ ਜਾਣਕਾਰੀ ਦਿੰਦਿਆਂ ਕਿਹਾ ਕਿ ਅਜਿਹਾ ਦੇਸ਼ ਵਿਚ ਜਾਰੀ ਮਜ਼ਬੂਤ ਆਰਥਿਕ ਮਾਹੌਲ ਅਤੇ ਘਰੇਲੂ ਲੈਣ-ਦੇਣ ਤੇ ਦਰਾਮਦਾਂ ਵਿਚ ਹੋਏ ਵਾਧੇ ਸਦਕਾ ਵਾਪਰਿਆ ਹੈ।
ਬਿਆਨ ਵਿਚ ਕਿਹਾ ਗਿਆ ਹੈ ਕਿ ਇਹ ਪਹਿਲੀ ਵਾਰ ਹੈ ਜਦੋਂ ਜੀਐੱਸਟੀ ਦੀ ਵਸੂਲੀ ਨੇ ਆਪਣੇ ਇਤਿਹਾਸ ਵਿਚ ਕਿਸੇ ਇਕ ਮਹੀਨੇ ਦੌਰਾਨ 2 ਲੱਖ ਕਰੋੜ ਰੁਪਏ ਦਾ ਅੰਕੜਾ ਪਾਰ ਕੀਤਾ ਹੈ। ਵਿੱਤ ਮੰਤਾਰਲੇ ਨੇ ਆਪਣੇ ਬਿਆਨ ਵਿਚ ਕਿਹਾ, ‘‘ਅਪਰੈਲ 2024 ਦੌਰਾਨ ਮਾਲ ਤੇ ਸੇਵਾਵਾਂ ਕਰ (ਜੀਐੱਸਟੀ) ਦੀ ਵਸੂਲੀ ਰਿਕਾਰਡ 2.10 ਲੱਖ ਕਰੋੜ ਰੁਪਏ ਤੱਕ ਜਾ ਪੁੱਜੀ। ਵਸੂਲੀ ਵਿਚ ਸਾਲ-ਦਰ-ਸਾਲ ਆਧਾਰ ’ਤੇ ਇਹ ਵਾਧਾ 12.4 ਫ਼ੀਸਦੀ ਬਣਦਾ ਹੈ, ਜਿਸ ਨੂੰ ਘਰੇਲੂ ਲੈਣ-ਦੇਣ ਵਿਚ ਹੋਏ (13.4 ਫ਼ੀਸਦੀ ਤੱਕ) ਜ਼ੋਰਦਾਰ ਵਾਧੇ ਅਤੇ ਦਰਾਮਦਾਂ ਵਿਚ (8.3 ਫ਼ੀਸਦੀ ਤੱਕ) ਇਜ਼ਾਫ਼ੇ ਨੇ ਹੁਲਾਰਾ ਦਿੱਤਾ ਹੈ।’’ ਜੀਐੱਸਟੀ ਦਾ ਮਾਲੀਆ ਮੁੱਖ ਤੌਰ ’ਤੇ ਵੇਚੀਆਂ ਜਾਣ ਵਾਲੀਆਂ ਵਸਤਾਂ ਤੇ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਤੋਂ ਆਉਂਦਾ ਹੈ, ਜਿਹੜਾ ਇਸ ਤੋਂ ਪਿਛਲੇ (ਮਾਰਚ 2024) ਮਹੀਨੇ ਦੌਰਾਨ 1.78 ਕਰੋੜ ਰੁਪਏ ਸੀ। ਅਪਰੈਲ 2023 ਦੌਰਾਨ ਇਹ 1.87 ਲੱਖ ਕਰੋੜ ਰੁਪਏ ਰਿਹਾ ਸੀ। ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ‘ਐਕਸ’ ਉਤੇ ਕੀਤੀ ਇਕ ਪੋਸਟ ਰਾਹੀਂ ਇਸ ਪ੍ਰਾਪਤੀ ਵਾਸਤੇ ਦੇਸ਼ ਦੇ ਕਰ ਅਧਿਕਾਰੀਆਂ ਦੀ ਸ਼ਲਾਘਾ ਕੀਤੀ ਹੈ। -ਪੀਟੀਆਈ

Advertisement

Advertisement
Advertisement