ਕਰਨਾਟਕ ਹਾਈ ਕੋਰਟ ਦੇ ਪੰਜ ਵਧੀਕ ਜੱਜਾਂ ਦੀ ਸਥਾਈ ਜੱਜ ਵਜੋਂ ਨਿਯੁਕਤੀ ਦੀ ਸਿਫ਼ਾਰਸ਼
07:23 AM Apr 05, 2024 IST
ਨਵੀਂ ਦਿੱਲੀ, 4 ਅਪਰੈਲ
ਚੀਫ ਜਸਟਿਸ ਡੀ ਵਾਈ ਚੰਦਰਚੂੜ ਦੀ ਅਗਵਾਈ ਵਾਲੇ ਸੁਪਰੀਮ ਕੋਰਟ ਦੇ ਕੌਲਿਜੀਅਮ ਨੇ ਕਰਨਾਟਕ ਹਾਈ ਕੋਰਟ ਦੇ ਪੰਜ ਵਧੀਕ ਜੱਜਾਂ ਨੂੰ ਸਥਾਈ ਜੱਜ ਵਜੋਂ ਨਿਯੁਕਤ ਕਰਨ ਦੀ ਕੇਂਦਰ ਨੂੰ ਸਿਫ਼ਾਰਸ਼ ਕੀਤੀ ਹੈ। ਤਿੰਨ ਮੈਂਬਰੀ ਕੌਲਿਜੀਅਮ ਨੇ ਇਹ ਵੀ ਸਿਫ਼ਾਰਸ਼ ਕੀਤੀ ਹੈ ਕਿ ਜਸਟਿਸ ਗੁਰੂਸਿੱਧਈਆ ਬਸਵਰਾਜ ਨੂੰ 16 ਅਗਸਤ 2024 ਤੋਂ ਇੱਕ ਸਾਲ ਦੇ ਨਵੇਂ ਕਾਰਜਕਾਲ ਲਈ ਕਰਨਾਟਕ ਹਾਈ ਕੋਰਟ ਦਾ ਵਧੀਕ ਜੱਜ ਨਿਯੁਕਤ ਕੀਤਾ ਜਾਵੇ। ਕੌਲਿਜੀਅਮ ਦੇ 3 ਅਪਰੈਲ ਦੇ ਮਤੇ ਅਨੁਸਾਰ, ਹਾਈ ਕੋਰਟ ਦੇ ਕੌਲਿਜੀਅਮ ਨੇ 20 ਜਨਵਰੀ ਨੂੰ ਸਰਬਸੰਮਤੀ ਨਾਲ ਸਿਫਾਰਸ਼ ਕੀਤੀ ਸੀ ਕਿ ਪੰਜ ਵਧੀਕ ਜੱਜਾਂ ਨੂੰ ਸਥਾਈ ਜੱਜ ਵਜੋਂ ਨਿਯੁਕਤ ਕੀਤਾ ਜਾਵੇ ਅਤੇ ਵਧੀਕ ਜਸਟਿਸ ਬਸਵਰਾਜ ਦਾ ਕਾਰਜਕਾਲ ਇੱਕ ਸਾਲ ਲਈ ਹੋਰ ਵਧਾਇਆ ਜਾਵੇ। -ਪੀਟੀਆਈ
Advertisement
Advertisement