For the best experience, open
https://m.punjabitribuneonline.com
on your mobile browser.
Advertisement

ਬਸਪਾ ਪ੍ਰਧਾਨ ਬਣਨ ਮਗਰੋਂ ਕਰੀਮਪੁਰੀ ਦਾ ਫ਼ਗਵਾੜਾ ’ਚ ਸਵਾਗਤ

10:38 AM Nov 10, 2024 IST
ਬਸਪਾ ਪ੍ਰਧਾਨ ਬਣਨ ਮਗਰੋਂ ਕਰੀਮਪੁਰੀ ਦਾ ਫ਼ਗਵਾੜਾ ’ਚ ਸਵਾਗਤ
ਫਗਵਾੜਾ ਪੁੱਜਣ ’ਤੇ ਅਵਤਾਰ ਸਿੰਘ ਕਰੀਮਪੁਰੀ ਦਾ ਸਵਾਗਤ ਕਰਦੇ ਹੋਏ ਬਸਪਾ ਵਰਕਰ। -ਫ਼ੋਟੋ: ਚਾਨਾ
Advertisement

ਪੱਤਰ ਪ੍ਰੇਰਕ
ਫਗਵਾੜਾ, 9 ਨਵੰਬਰ
ਬਹੁਜਨ ਸਮਾਜ ਪਾਰਟੀ (ਬਸਪਾ) ਪੰਜਾਬ ਦੇ ਮੁੜ ਪ੍ਰਧਾਨ ਬਣੇ ਰਾਜ ਸਭਾ ਦੇ ਸਾਬਕਾ ਮੈਂਬਰ ਐਡਵੋਕੇਟ ਅਵਤਾਰ ਸਿੰਘ ਕਰੀਮਪੁਰੀ ਦਾ ਫਗਵਾੜਾ ਰੈਸਟ ਹਾਊਸ ਪਹੁੰਚਣ ’ਤੇ ਵਿਧਾਨ ਸਭਾ ਹਲਕਾ ਫਗਵਾੜਾ ਦੀ ਸਮੁੱਚੀ ਟੀਮ ਵੱਲੋਂ ਅਗਵਾਈ ਹੇਠ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਸੀਨੀਅਰ ਆਗੂ ਮਾਸਟਰ ਹਰਭਜਨ ਸਿੰਘ ਬਲਾਲੋਂ, ਹਲਕਾ ਇੰਚਾਰਜ ਤੇ ਮੈਂਬਰ ਸੂਬਾ ਕਮੇਟੀ ਲੇਖਰਾਜ ਜਮਾਲਪੁਰ, ਪਰਵੀਨ ਬੰਗਾ ਸੂਬਾ ਜਨਰਲ ਸਕੱਤਰ, ਐਡਵੋਕੇਟ ਕੁਲਦੀਪ ਭੱਟੀ, ਇੰਜ.ਪ੍ਰਦੀਪ ਮੱਲ, ਸੁਰਿੰਦਰ ਢੰਡਾ ਨੇ ਸਾਬਕਾ ਰਾਜ ਸਭਾ ਮੈਂਬਰ ਅਵਤਾਰ ਸਿੰਘ ਕਰੀਮਪੁਰੀ ਨੂੰ ਮੁੜ ਸੂਬਾ ਪਾਰਟੀ ਦੇ ਪ੍ਰਧਾਨ ਬਣਾਉਣ ’ਤੇ ਬਸਪਾ ਸੁਪਰੀਮੋ ਭੈਣ ਕੁਮਾਰੀ ਮਾਇਆਵਤੀ ਤੇ ਹਾਈਕਮਾਨ ਦਾ ਤਹਿ ਦਿਲੋਂ ਧੰਨਵਾਦ ਕੀਤਾ। ਆਗੂਆਂ ਨੇ ਕਿਹਾ ਕਰੀਮਪੁਰੀ ਦੇ ਪ੍ਰਧਾਨ ਬਣਨ ਨਾਲ ਬਸਪਾ ਪੰਜਾਬ ਅੰਦਰ ਮਜ਼ਬੂਤ ਧਿਰ ਬਣ ਕੇ ਉਭਰੇਗੀ। ਇਸ ਮੌਕੇ ਕਰੀਮਪੁਰੀ ਨੇ ਕਿਹਾ ਕਿ ਪੰਜਾਬ ਅੰਦਰ ਬਸਪਾ ਨੂੰ ਮਜ਼ਬੂਤ ਤੇ ਸ਼ਾਸਕ ਧਿਰ ਬਣਾਉਣ ਲਈ ਜ਼ਿੰਦਗੀ ਦੇ ਆਖਰੀ ਸਾਹ ਤੱਕ ਕੰਮ ਕੀਤਾ ਜਾਵੇਗਾ ਤੇ ਬਸਪਾ ਦੀ ਵਿਚਾਰਧਾਰਾ ਨੂੰ ਪੰਜਾਬ ਦੇ ਹਰ ਪਿੰਡ ਤੇ ਹਰ ਘਰ ਤੱਕ ਪਹੁੰਚਾਉਣ ਲਈ ਤੇਜ਼ੀ ਨਾਲ ਕੰਮ ਕੀਤਾ ਜਾਵੇਗਾ।
ਇਸ ਮੌਕੇ ਮਿਸ਼ਨਰੀ ਗਾਇਕ ਵਿੱਕੀ ਬਹਾਦਰਕੇ ਨੇ ਮਿਸ਼ਨਰੀ ਗੀਤ ਪੇਸ਼ ਕਰਕੇ ਬਾਬਾ ਸਾਹਿਬ ਅਤੇ ਸਾਹਿਬ ਕਾਸ਼ੀ ਰਾਮ ਜੀ ਦੇ ਮਿਸ਼ਨ ਨੂੰ ਪੂਰਾ ਕਰਨ ਦਾ ਹੋਕਾ ਦਿੱਤਾ। ਇਸ ਮੌਕੇ ਹਰਭਜਨ ਖਲਵਾੜਾ, ਅਮਰਜੀਤ ਖੁੱਤਣ, ਪਰਮਜੀਤ ਖਲਵਾੜਾ, ਸੁਰਜੀਤ ਭੁੱਲਾਰਾਈ, ਬੰਟੀ ਮੋਰੋਵਾਲੀਆ, ਪਰਮਿੰਦਰ ਬੋਧ, ਬਲਵਿੰਦਰ ਬੋਧ, ਸਰਪੰਚ ਪ੍ਰਸ਼ੋਤਮ ਵਾਹਦ, ਹਰਭਜਨ ਕਲੇਰ ਸਾਬਕਾ ਸਰਪੰਚ, ਨਿਰਮਲ ਸਿੰਘ ਮਲਕਪੁਰ, ਲਹਿੰਬਰ ਬਲਾਲੋਂ, ਸਰਿੰਦਰ ਨੰਗਲ,ਰਤਨ ਕੈਲੇ, ਧਰਮਵੀਰ ਬੋਧ, ਹਰਮੇਸ਼ ਕਾਲਾ ਪੰਚ, ਪ੍ਰਦੀਪ ਅੰਬੇਡਕਰੀ, ਰਾਜ ਅੰਬੇਡਕਰੀ, ਸੁਰਜੀਤ ਰਿਹਾਣਾ ਜੱਟਾਂ ਆਦਿ ਸ਼ਾਮਲ ਸਨ।

Advertisement

Advertisement
Advertisement
Author Image

joginder kumar

View all posts

Advertisement