ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਅਸਾਮ ’ਚ ਨਵੇਂ ਆਧਾਰ ਲਈ ਐੱਨਆਰਸੀ ਅਰਜ਼ੀ ਦੀ ਰਸੀਦ ਲਾਜ਼ਮੀ: ਹਿਮੰਤਾ

08:21 AM Sep 08, 2024 IST

ਗੁਹਾਟੀ

Advertisement

ਅਸਾਮ ਦੇ ਮੁੱਖ ਮੰਤਰੀ ਹਿਮੰਤਾ ਬਿਸਵਾ ਸਰਮਾ ਨੇ ਅੱਜ ਕਿਹਾ ਕਿ ਸੂਬੇ ’ਚ ਆਧਾਰ ਕਾਰਡ ਲਈ ਸਾਰੇ ਨਵੇਂ ਅਰਜ਼ੀਕਾਰਾਂ ਨੂੰ ਆਪਣੀ ਐੱਨਆਰਸੀ ਅਰਜ਼ੀ ਰਸੀਦ ਨੰਬਰ (ਏਆਰਐੱਨ) ਜਮ੍ਹਾਂ ਕਰਾਉਣਾ ਪਵੇਗਾ। ਉਨ੍ਹਾਂ ਇੱਥੇ ਪੱਤਰਕਾਰ ਸੰਮੇਲਨ ਦੌਰਾਨ ਕਿਹਾ, ‘ਆਧਾਰ ਕਾਰਡ ਲਈ ਅਰਜ਼ੀਆਂ ਦੀ ਗਿਣਤੀ ਅਬਾਦੀ ਤੋਂ ਵੱਧ ਹੈ। ਇਸ ਤੋਂ ਸੰਕੇਤ ਮਿਲਦਾ ਹੈ ਕਿ ਫਰਜ਼ੀ ਨਾਗਰਿਕ ਹਨ ਅਤੇ ਅਸੀਂ ਫ਼ੈਸਲਾ ਲਿਆ ਹੈ ਕਿ ਨਵੇਂ ਅਰਜ਼ੀਕਾਰਾਂ ਨੂੰ ਆਪਣਾ ਐੱਨਆਰਸੀ ਅਰਜ਼ੀ ਰਸੀਦ ਨੰਬਰ ਜਮ੍ਹਾਂ ਕਰਾਉਣਾ ਪਵੇਗਾ।’ ਉਨ੍ਹਾਂ ਕਿਹਾ ਕਿ ਇਸ ਨਾਲ ਗ਼ੈਰਕਾਨੂੰਨੀ ਵਿਦੇਸ਼ੀਆਂ ਦੀ ਆਮਦ ਰੁਕੇਗੀ ਅਤੇ ਸੂਬਾ ਸਰਕਾਰ ਆਧਾਰ ਕਾਰਡ ਜਾਰੀ ਕਰਨ ਵਿੱਚ ਬਹੁਤ ਸਖ਼ਤੀ ਕਰੇਗੀ। ਉਨ੍ਹਾਂ ਕਿਹਾ ਕਿ ਅਸਾਮ ’ਚ ਆਧਾਰ ਬਣਵਾਉਣਾ ਸੌਖਾ ਨਹੀਂ ਹੋਵੇਗਾ। ਏਆਰਐੱਨ ਜਮ੍ਹਾਂ ਕਰਨਾ ਉਨ੍ਹਾਂ 9.55 ਲੱਖ ਲੋਕਾਂ ਲਈ ਲਾਗੂ ਨਹੀਂ ਹੋਵੇਗਾ, ਜਿਨ੍ਹਾਂ ਦੇ ਬਾਇਓਮੈਟ੍ਰਿਕਸ ਕੌਮੀ ਨਾਗਰਿਕ ਰਜਿਸਟਰੇਸ਼ਨ (ਐੱਨਆਰਸੀ) ਪ੍ਰਕਿਰਿਆ ਦੌਰਾਨ ਲੌਕ ਕਰ ਦਿੱਤੇ ਗਏ ਸਨ ਅਤੇ ਉਨ੍ਹਾਂ ਨੂੰ ਕਾਰਡ ਮਿਲ ਜਾਣਗੇ। ਸ੍ਰੀ ਸਰਮਾ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਗ਼ੈਰਕਾਨੂੰਨੀ ਵਿਦੇਸ਼ੀਆਂ ਦੀ ਪਛਾਣ ਦੀ ਪ੍ਰਕਿਰਿਆ ਤੇਜ਼ ਕਰੇਗੀ ਕਿਉਂਕਿ ਪਿਛਲੇ ਦੋ ਮਹੀਨਿਆਂ ’ਚ ਕਈ ਬੰਗਲਾਦੇਸ਼ੀਆਂ ਨੂੰ ਫੜਿਆ ਗਿਆ ਅਤੇ ਉਨ੍ਹਾਂ ਨੂੰ ਗੁਆਂਢੀ ਮੁਲਕ ਦੇ ਅਧਿਕਾਰੀਆਂ ਹਵਾਲੇ ਕਰ ਦਿੱਤਾ ਗਿਆ। -ਪੀਟੀਆਈ

Advertisement
Advertisement