ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪੱਪੀ ਨੂੰ ਉਮੀਦਵਾਰ ਬਣਾਉਣ ’ਤੇ ‘ਆਪ’ ਵਿੱਚ ਬਾਗ਼ੀ ਸੁਰਾਂ

08:03 AM Apr 19, 2024 IST

ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 18 ਅਪਰਲੈ
ਆਮ ਆਦਮੀ ਪਾਰਟੀ ਵੱਲੋਂ ਲੋਕ ਸਭਾ ਹਲਕਾ ਲੁਧਿਆਣਾ ਤੋਂ ਅਸ਼ੋਕ ਪਰਾਸ਼ਰ ਪੱਪੀ ਨੂੰ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਪਾਰਟੀ ਵਿੱਚ ਬਗਾਵਤੀ ਸੁਰਾਂ ਉੱਠਣ ਲੱਗੀਆਂ ਹਨ। ਹਾਲਾਂਕਿ ਕੋਈ ਜਨਤਕ ਤੌਰ ’ਤੇ ਵਿਰੋਧ ਨਹੀਂ ਕਰ ਰਿਹਾ ਹੈ, ਪਰ ਅੰਦਰਖਾਤੇ ਟਿਕਟ ਦੇ ਦਾਅਵੇਦਾਰ ਦੂਜੀ ਪਾਰਟੀਆਂ ਦੇ ਨਾਲ ਸੰਪਰਕ ਵਿੱਚ ਹਨ। ਟਿਕਟ ਦੇ ਮੁੱਖ ਦਾਅਵੇਦਾਰ ਤੇ ਟਕਸਾਲੀ ‘ਆਪ’ ਆਗੂ ਅਹਿਬਾਬ ਗਰੇਵਾਲ ਤਾਂ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਨਾਲ ਮੀਟਿੰਗ ਵੀ ਕਰ ਆਏ ਹਨ। ਕਾਬਿਲੇਗੌਰ ਹੈ ਕਿ ‘ਆਪ’ ਬੁਲਾਰੇ ਤੇ ਟਕਸਾਲੀ ਆਗੂ ਅਹਿਬਾਬ ਗਰੇਵਾਲ ਨੂੰ ਕਾਫ਼ੀ ਮਜ਼ਬੂਤ ਦਾਅਵੇਦਾਰ ਸਮੱਝਿਆ ਜਾ ਰਿਹਾ ਸੀ। ਉਸ ਤੋਂ ਇਲਾਵਾ ਹਲਕਾ ਦਾਖਾ ਤੋਂ ਡਾ. ਕੇਐੱਨਐੱਸ ਕੰਗ ਤੇ ਵਿਧਾਇਕ ਸਰਬਜੀਤ ਕੌਰ ਮਾਣੂੰਕੇ ਵੀ ਦਾਅਵੇਦਾਰਾਂ ਦੀ ਦੌੜ ਵਿੱਚ ਸਨ। ਇਹ ਆਗੂ ਕਾਫ਼ੀ ਸਮੇਂ ਤੋਂ ‘ਆਪ’ ਦੇ ਨਾਲ ਜੁੜੇ ਹੋਏ ਹਨ। ਹੁਣ ਜਦੋਂ ਟਿਕਟ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਵਿੱਚ ਆਏ ਅਸ਼ੋਕ ਪਰਾਸ਼ਰ ਪੱਪੀ ਨੂੰ ਦਿੱਤੀ ਗਈ ਹੈ ਤਾਂ ‘ਆਪ’ ਦੇ ਟਕਸਾਲੀ ਆਗੂਆਂ ਵਿੱਚ ਰੋਸ ਪੈਦਾ ਹੋ ਗਿਆ। ਵਾਲੰਟੀਅਰ ਇਸ ਗੱਲੋਂ ਨਿਰਾਸ਼ ਹਨ ਕਿ ਪਾਰਟੀ ਆਗੂ ਸਭ ਕੁੱਝ ਬਾਹਰੀ ਪਾਰਟੀਆਂ ’ਚੋਂ ਆਏ ਆਗੂਆਂ ਨੂੰ ਹੀ ਦੇ ਰਹੇ ਹਨ। ਜਦਕਿ ਵਾਲੰਟਿਅਰਾਂ ਨੂੰ ਇਹ ਵਿਧਾਇਕ ਕੁੱਝ ਨਹੀਂ ਸਮਝਦੇ।
ਅਹਿਬਾਬ ਗਰੇਵਾਲ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪਾਰਟੀ ਦੇ ਲਈ ਕਾਫ਼ੀ ਸਮਾਂ ਕੰਮ ਕੀਤਾ। ਉਹ ਪਹਿਲੇ ਦਿਨ ਤੋਂ ਆਮ ਆਦਮੀ ਪਾਰਟੀ ਦੇ ਨਾਲ ਜੁੜੇ ਹੋਏ ਹਨ। ਅਹਿਬਾਬ 2012 ਤੋਂ ਪਾਰਟੀ ਦੇ ਨਾਲ ਜੁੜੇ ਹਨ, 2017 ਵਿੱਚ ਉਹ ਵਿਧਾਨ ਸਭਾ ਚੋਣਾਂ ਵੀ ਲੜੇ ਸਨ, ਪਰ ਉਦੋਂ ਹਾਰ ਗਏ ਸਨ। ਹੁਣ ਪਾਰਟੀ ਵੱਲੋਂ ਭਰੋਸਾ ਦਿੱਤਾ ਗਿਆ ਸੀ ਕਿ ਉਨ੍ਹਾਂ ਨੂੰ ਲੋਕ ਸਭਾ ਚੋਣਾਂ ਲਈ ਮੌਕਾ ਦਿੱਤਾ ਜਾ ਸਕਦਾ ਹੈ। ਉਨ੍ਹਾਂ ਨੇ ਅੰਦਰਖਾਤੇ ਤਿਆਰੀ ਵੀ ਸ਼ੁਰੂ ਕਰ ਦਿੱਤੀ ਸੀ। ਪਰ ਐਨ ਮੌਕੇ ’ਤੇ ਪਾਰਟੀ ਨੇ ਟਿਕਟ ਵਿਧਾਕਿ ਪਰਾਸ਼ਰ ਨੂੰ ਦੇ ਦਿੱਤੀ। ਇਸ ਤੋਂ ਬਾਅਦ ਨਾਰਾਜ਼ ਚੱਲ ਰਹੇ ਗਰੇਵਾਲ ਪੰਜਾਬ ਭਵਨ ਵਿੱਚ ਕਾਂਗਰਸ ਦੇ ਸੂਬੇ ਪ੍ਰਧਾਨ ਰਾਜਾ ਵੜਿੰਗ ਨੂੰ ਵੀ ਮਿਲੇ ਹਨ।

Advertisement

ਵੜਿੰਗ ਮੇਰੇ ਪੁਰਾਣੇ ਦੋਸਤ: ਗਰੇਵਾਲ

ਅਹਿਬਾਬ ਗਰੇਵਾਲ ਦਾ ਕਹਿਣਾ ਵੜਿੰਗ ਉਨ੍ਹਾਂ ਦੇ ਪੁਰਾਣੇ ਦੋਸਤ ਹਨ, ਇਸ ਕਰਕੇ ਉਨ੍ਹਾਂ ਨੂੰ ਮਿਲਣ ਗਏ ਸਨ ਪਰ ਚਰਚਾ ਹੈ ਕਿ ਗਰੇਵਾਲ ਕਾਂਗਰਸ ਦੀ ਟਿਕਟ ਤੋਂ ਵੀ ਚੋਣ ਲੜਨ ਦੇ ਚਾਹਵਾਨ ਹਨ, ਇਸ ਕਰਕੇ ਉਨ੍ਹਾਂ ਨੇ ਕਾਂਗਰਸੀ ਪ੍ਰਧਾਨ ਨਾਲ ਮੀਟਿੰਗ ਕੀਤੀ ਹੈ।

Advertisement
Advertisement
Advertisement