For the best experience, open
https://m.punjabitribuneonline.com
on your mobile browser.
Advertisement

ਅਸਲੀ ਪੰਥਕ ਧਿਰ ਅਤੇ ਪੰਥ ਵੇਚਣ ਵਾਲਿਆਂ ਨੂੰ ਪਛਾਣਨ ਦੀ ਲੋੜ: ਬੀਬੀ ਖਾਲੜਾ

08:01 AM May 30, 2024 IST
ਅਸਲੀ ਪੰਥਕ ਧਿਰ ਅਤੇ ਪੰਥ ਵੇਚਣ ਵਾਲਿਆਂ ਨੂੰ ਪਛਾਣਨ ਦੀ ਲੋੜ  ਬੀਬੀ ਖਾਲੜਾ
ਭੁੱਚੋ ਮੰਡੀ ਵਿੱਚ ਵਿਚ ਇਕੱਠ ਨੂੰ ਸੰਬੋਧਨ ਕਰਦੇ ਹੋਏ ਬੀਬੀ ਪਰਮਜੀਤ ਕੌਰ ਖਾਲੜਾ।
Advertisement

ਪਵਨ ਗੋਇਲ
ਭੁੱਚੋ ਮੰਡੀ, 29 ਮਈ
ਅਕਾਲੀ ਦਲ (ਅੰਮ੍ਰਿਤਸਰ) ਦੇ ਲੋਕ ਸਭਾ ਹਲਕਾ ਬਠਿੰਡਾ ਤੋਂ ਉਮੀਦਵਾਰ ਲਖਵੀਰ ਸਿੰਘ (ਲੱਖਾ ਸਿਧਾਣਾ) ਨੇ ਅੱਜ ਭੁੱਚੋ ਮੰਡੀ ਅਤੇ ਭੁੱਚੋ ਕਲਾਂ ਵਿੱਚ ਰੋਡ ਸ਼ੋਅ ਕੱਢਿਆ। ਇਸ ਮੌਕੇ ਬੀਬੀ ਪਰਮਜੀਤ ਕੌਰ ਖਾਲੜਾ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਇਸ ਰੋਡ ਸ਼ੋਅ ਵਿੱਚ ਕਾਰਾਂ ਅਤੇ ਹੋਰ ਵਹੀਕਲਾਂ ਦਾ ਵੱਡਾ ਪ੍ਰਭਾਵਸ਼ਾਲੀ ਕਾਫ਼ਲਾ ਸੀ ਅਤੇ ਵੱਡੀ ਗਿਣਤੀ ਵਿੱਚ ਸਮਰਥਕ ਸਨ ਜੋ ਰੋਡ ਸ਼ੋਅ ਸ਼ੁਰੂ ਕਰਨ ਤੋਂ ਪਹਿਲਾਂ ਸਥਾਨਕ ਅਨਾਜ ਮੰਡੀ ਵਿੱਚ ਇਕੱਠੇ ਹੋਏ। ਉਮੀਦਵਾਰ ਲੱਖਾ ਸਿਧਾਣਾ ਨੇ ਅਨਾਜ ਮੰਡੀ ਵਿੱਚ ਆੜ੍ਹਤੀਆਂ ਦੀਆਂ ਦੁਕਾਨਾਂ ’ਤੇ ਜਾ ਕੇ ਪ੍ਰਚਾਰ ਕੀਤਾ ਅਤੇ ਆਪਣੇ ਸਮਰਥਕਾਂ ਨੂੰ ਰੋਡ ਸ਼ੋਅ ਵਿੱਚ ਚੋਣ ਕਮਿਸ਼ਨ ਦੇ ਨਿਯਮਾਂ ਅਨੁਸਾਰ ਚੱਲਣ ਦੀ ਅਪੀਲ ਕੀਤੀ।
ਬੀਬੀ ਪਰਮਜੀਤ ਕੌਰ ਖਾਲੜਾ ਨੇ ਕਿਹਾ ਕਿ ਅਸਲੀ ਪੰਥਕ ਧਿਰ ਅਤੇ ਪੰਥ ਨੂੰ ਵੇਚ ਕੇ ਖਾਣ ਵਾਲਿਆਂ ਨੂੰ ਪਛਾਣ ਕਰਨ ਦਾ ਵੇਲਾ ਹੈ। ਅਕਾਲੀ ਦਲ ਵੀ ਭਾਜਪਾ ਦੀਆਂ ਨੀਤੀਆਂ ’ਤੇ ਹੀ ਚੱਲਦਾ ਹੈ। ਉਨ੍ਹਾਂ ਨੂੰ ਦਿੱਲੀ ਵਾਲਿਆਂ ਦਾ ਮੋਹ ਛੱਡ ਕੇ ਪੰਜਾਬ ਦੀ ਹੀ ਗੱਲ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ (ਅੰਮ੍ਰਿਤਸਰ) ਹੀ ਅਸਲੀ ਪੰਥਕ ਧਿਰ ਹੈ।
ਦੂਜੇ ਪਾਸੇ ਆਪਣੇ ਆਪ ਨੂੰ ਅਸਲੀ ਪੰਥਕ ਕਹਾਉਣ ਵਾਲੇ ਪੰਥ ਨੂੰ ਵੇਚ ਕੇ ਖਾ ਗਏ ਹਨ। ਸਾਨੂੰ ਅਜਿਹੇ ਪੰਥਕ ਦੋਖੀਆਂ ਤੋਂ ਦੂਰ ਰਹਿਣਾ ਚਾਹੀਦਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਉਮੀਦਵਾਰ ਲੱਖਾ ਸਿਧਾਣਾ ਦਾ ਸਮਰਥਨ ਕਰਨ ਤਾਂ ਜੋ 1984 ਦੇ ਦੰਗਾ ਪੀੜਤਾਂ ਨੂੰ ਇਨਸਾਫ ਦਿਵਾਇਆ ਜਾ ਸਕੇ ਅਤੇ ਪੰਥ ਨੂੰ ਬਚਾਇਆ ਜਾ ਸਕੇ।

Advertisement

Advertisement
Advertisement
Author Image

sukhwinder singh

View all posts

Advertisement