ਸੀਬੀਐੱਫਸੀ ਦੇ ਸੁਝਾਅ ਮੁਤਾਬਕ ਫਿਲਮ ‘ਐਮਰਜੈਂਸੀ’ ਦੇ ਦ੍ਰਿਸ਼ ਕੱਟਣ ਲਈ ਤਿਆਰ ਹਾਂ: ਜ਼ੀ ਐਂਟਰਟੇਨਮੈਂਟ
09:17 PM Oct 04, 2024 IST
Advertisement
ਮੁੰਬਈ, 4 ਅਕਤੂਬਰ
Agreed to cuts suggested by CBFC for ‘Emergency' ਕੰਗਨਾ ਰਣੌਤ ਦੀ ਫਿਲਮ ‘ਐਮਰਜੈਂਸੀ’ ਦੇ ਸਹਿ-ਨਿਰਮਾਤਾ ‘ਜ਼ੀ ਐਂਟਰਟੇਨਮੈਂਟ ਐਂਟਰਪ੍ਰਾਈਜ਼ਿਜ਼’ ਨੇ ਅੱਜ ਬੰਬੇ ਹਾਈ ਕੋਰਟ ਨੂੰ ਦੱਸਿਆ ਕਿ ਉਹ ਸੈਂਸਰ ਬੋਰਡ ਵੱਲੋਂ ਸੁਝਾਏ ਗਏ ਦ੍ਰਿਸ਼ ਹਟਾਉਣ ਲਈ ਸਹਿਮਤ ਹੈ।
ਜ਼ੀ ਵੱਲੋਂ ਪੈਰਵੀ ਕਰ ਰਹੇ ਸੀਨੀਅਰ ਵਕੀਲ ਸ਼ਰਨ ਜਗਤਿਆਨੀ ਨੇ ਕਿਹਾ ਕਿ ਸੈਂਸਰ ਬੋਰਡ ਵੱਲੋਂ ਸੁਝਾਏ ਗਏ ਦ੍ਰਿਸ਼ ਹਟਾਏ ਜਾਣਗੇ ਅਤੇ ਫਿਲਮ ਨੂੰ ਪ੍ਰਮਾਣ ਪੱਤਰ ਜਾਰੀ ਕਰਨ ਲਈ ਕੇਂਦਰੀ ਫਿਲਮ ਸਰਟੀਫਿਕੇਸ਼ਨ ਬੋਰਡ (ਸੀਬੀਐੱਫਸੀ) ਕੋਲ ਪੇਸ਼ ਕੀਤਾ ਜਾਵੇਗਾ। ਉੱਧਰ, ਸੀਬੀਐੱਫਸੀ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਅਭਿਨਵ ਚੰਦਰਚੂੜ ਨੇ ਕਿਹਾ ਕਿ ਦ੍ਰਿਸ਼ ਹਟਾਉਣ ਮਗਰੋਂ ਫਿਲਮ ਪੇਸ਼ ਕੀਤੇ ਜਾਣ ’ਤੇ ਉਸ ਦੀ ਤਸਦੀਕ ਕੀਤੀ ਜਾਵੇਗੀ ਅਤੇ ਦੋ ਹਫ਼ਤਿਆਂ ’ਚ ਪ੍ਰਮਾਣ ਪੱਤਰ ਜਾਰੀ ਕਰ ਦਿੱਤਾ ਜਾਵੇਗਾ। ਇਸ ਮਗਰੋਂ ਜਸਟਿਸ ਬੀਪੀ ਕੋਲਾਬਾਵਾਲਾ ਤੇ ਜਸਟਿਸ ਫਿਰਦੋਸ਼ ਪੂਨੀਵਾਲਾ ਦੇ ਬੈਂਚ ਨੇ ਜ਼ੀ ਐਂਟਰਟੇਨਮੈਂਟ ਦੀ ਪਟੀਸ਼ਨ ਦਾ ਨਿਬੇੜਾ ਕਰ ਦਿੱਤਾ। -ਪੀਟੀਆਈ
Advertisement
Advertisement
Advertisement