ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਗੱਲਬਾਤ ਲਈ ਤਿਆਰ ਪਰ ਸਮਝੌਤੇ ਲਈ ਨਹੀਂ: ਇਮਰਾਨ

08:03 AM May 05, 2024 IST

ਇਸਲਾਮਾਬਾਦ, 4 ਮਈ
ਪਾਕਿਸਤਾਨ ਦੀ ਜੇਲ੍ਹ ਵਿੱਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕਿਹਾ ਕਿ ਉਹ ਗੱਲਬਾਤ ਕਰਨ ਲਈ ਤਿਆਰ ਹਨ ਪਰ ਅੱਠ ਫਰਵਰੀ ਨੂੰ ਹੋਈਆਂ ਆਮ ਚੋਣਾਂ ਵਿੱਚ ਉਨ੍ਹਾਂ ਦੀ ਪਾਰਟੀ ਦੇ ਫਤਵੇ ਨੂੰ ਚੋਰੀ ਕਰਨ ਵਾਲੇ ਕਿਸੇ ਵੀ ਵਿਅਕਤੀ ਨਾਲ ‘ਸੌਦਾ’ ਕਰਨ ਲਈ ਤਿਆਰ ਨਹੀਂ ਹਨ। ਡਾਅਨ ਅਖ਼ਬਾਰ ਦੀ ਖ਼ਬਰ ਅਨੁਸਾਰ ਸ਼ੁੱਕਰਵਾਰ ਨੂੰ ਰਾਵਲਪਿੰਡੀ ਦੀ ਉੱਚ ਸੁਰੱਖਿਆ ਵਾਲੀ ਅਡਿਆਲਾ ਜੇਲ੍ਹ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ 71 ਸਾਲਾ ਸੰਸਥਾਪਕ ਨੇ ਜ਼ੋਰ ਦੇ ਕੇ ਕਿਹਾ ਕਿ ਗੱਲਬਾਤ ਸਿਰਫ ਵਿਰੋਧੀਆਂ ਨਾਲ ਹੁੰਦੀ ਹੈ ਅਤੇ ਇਸ ਲਈ ਗੱਲਬਾਤ ਉਨ੍ਹਾਂ ਨਾਲ ਹੋਣੀ ਚਾਹੀਦੀ ਹੈ ਜੋ ਮੌਜੂਦਾ ਸਮੇਂ ਪੀਟੀਆਈ ਦੇ ਸਭ ਤੋਂ ਵੱਡੇ ਵਿਰੋਧੀ ਸਨ।
ਜੀਓ ਨਿਊੁਜ਼ ਦੀ ਰਿਪੋਰਟ ਅਨੁਸਾਰ ਇਸ ਗੱਲ ’ਤੇ ਜ਼ੋਰ ਦਿੰਦਿਆਂ ਕਿ ਉਹ 18 ਮਹੀਨਿਆਂ ਤੋਂ ਕਹਿ ਰਹੇ ਸੀ ਕਿ ਉਹ ਗੱਲਬਾਤ ਕਰਨ ਲਈ ਤਿਆਰ ਹਨ ਪਰ ਕੋਈ ਸੌਦਾ ਕਰਨ ਲਈ ਨਹੀਂ, ਖਾਨ ਨੇ ਦੁਹਰਾਇਆ ਕਿ ਉਨ੍ਹਾਂ ਦੀ ਪਾਰਟੀ ਤਿੰਨਾਂ ਪਾਰਟੀਆਂ ਨੂੰ ਛੱਡ ਕੇ ਸਾਰਿਆਂ ਨਾਲ ਗੱਲਬਾਤ ਕਰੇਗੀ। ਪੀਐੱਮਐੱਲ-ਐੱਨ ਨੇਤਾ ਨਵਾਜ਼ ਸ਼ਰੀਫ਼ ਦੇ ਸੰਦਰਭ ਵਿੱਚ ਇਮਰਾਨ ਨੇ ਸਪੱਸ਼ਟ ਕਿਹਾ, ‘‘ਕੋਈ ਵਿਅਕਤੀ ਜੋ ਦੇਸ਼ ਛੱਡਣਾ ਚਾਹੁੰਦਾ ਹੈ ਜਾਂ ਕੈਦ ਤੋਂ ਬਚਣਾ ਚਾਹੁੰਦਾ ਹੈ, ਇੱਕ ਸੌਦਾ ਕਰਦਾ ਹੈ।’’ -ਪੀਟੀਆਈ

Advertisement

Advertisement
Advertisement