ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮੱਧ ਪ੍ਰਦੇਸ਼ ’ਚ ਚਾਰ ਤੇ ਬਿਹਾਰ ’ਚ ਦੋ ਪੋਲਿੰਗ ਬੂਥਾਂ ’ਤੇ ਮੁੜ ਮਤਦਾਨ

08:17 AM May 11, 2024 IST

ਭੋਪਾਲ/ਖਗਰੀਆ(ਬਿਹਾਰ), 10 ਮਈ
ਮੱਧ ਪ੍ਰਦੇਸ਼ ਦੇ ਬੇਤੂਲ ਲੋਕ ਸਭਾ ਹਲਕੇ ਅਧੀਨ ਆਉਂਦੇ ਚਾਰ ਬੂਥਾਂ ਤੇ ਬਿਹਾਰ ਦੇ ਖਗਰੀਆ ਸੰਸਦੀ ਹਲਕੇ ਅਧੀਨ ਆਉਂਦੇ ਦੋ ਬੂਥਾਂ ’ਤੇ ਅੱਜ ਮੁੜ ਮਤਦਾਨ ਹੋਈ। ਤੀਜੇ ਗੇੜ ਤਹਿਤ 7 ਮਈ ਨੂੰ ਹੋਏ ਮਤਦਾਨ ਮਗਰੋਂ ਮੱਧ ਪ੍ਰਦੇਸ਼ ਵਿਚ ਇਲੈਕਟ੍ਰੌਨਿਕ ਵੋਟਿੰਗ ਮਸ਼ੀਨਾਂ ਅੱਗ ਕਰਕੇ ਨੁਕਸਾਨੀਆਂ ਗਈਆਂ ਸਨ ਜਦੋਂਕਿ ਬਿਹਾਰ ਵਿਚ ਦੋ ਪੋਲਿੰਗ ਬੂਥਾਂ ਦੀ ਭੰਨਤੋੜ ਕੀਤੀ ਗਈ ਸੀ। ਇਸ ਮਗਰੋਂ ਚੋਣ ਕਮਿਸ਼ਨ ਨੇ ਇਨ੍ਹਾਂ ਛੇ ਬੂਥਾਂ ’ਤੇ ਮੁੜ ਮਤਦਾਨ ਦੇ ਹੁਕਮ ਦਿੱਤੇ ਸਨ। ਬੇਤੂਲ ਲੋਕ ਸਭਾ ਸੀਟ ਅਧੀਨ ਆਉਂਦੇ ਚਾਰ ਬੂਥਾਂ ’ਤੇ ਅੱਜ 72.97 ਫੀਸਦ ਵੋਟਿੰਗ ਦਰਜ ਕੀਤੀ ਗਈ ਹੈ। ਜਿਨ੍ਹਾਂ ਚਾਰ ਬੂਥਾਂ ’ਤੇ ਅੱਜ ਮੁੜ ਵੋਟਾਂ ਪਈਆਂ ਉਨ੍ਹਾਂ ਵਿਚ ਸਰਕਾਰੀ ਹਾਈ ਸਕੂਲ ਰਾਜਾਪੁਰ, ਸਰਕਾਰੀ ਹਾਈ ਸਕੂਲ ਰਿਆਤ, ਸਰਕਾਰੀ ਪ੍ਰਾਇਮਰੀ ਸਕੂਲ ਕੁੰਡਾ, ਰਿਆਤ ਤੇ ਸਰਕਾਰੀ ਹਾਈ ਸਕੂਲ ਚਿਖਲੀਮਾਲ ਸ਼ਾਮਲ ਹਨ। ਪਿਛਲੇ ਹਫ਼ਤੇ ਪਈਆਂ ਵੋਟਾਂ ਦੌਰਾਨ ਬੇਤੂਲ ਲੋਕ ਸਭਾ ਸੀਟ ’ਤੇ 72.65 ਫੀਸਦ ਪੋਲਿੰਗ ਰਿਕਾਰਡ ਕੀਤੀ ਗਈ ਸੀ। ਬਿਹਾਰ ਦੀ ਖਗਰੀਆ ਲੋਕ ਸਭਾ ਸੀਟ ਲਈ ਦੋ ਬੂਥਾਂ ’ਤੇ ਹੋਏ ਮੁੜ ਮਤਦਾਨ ਦਾ ਅਮਲ ਅਮਨ ਅਮਾਨ ਨਾਲ ਨਿੱਬੜ ਗਿਆ। ਖਗਰੀਆ ਸੰਸਦੀ ਹਲਕੇ ਅਧੀਨ ਆਉਂਦੇ ਬੇਲਾਦੌਰ ਅਸੈਂਬਲੀ ਹਲਕੇ ’ਚ ਪੈਂਦੇ ਪੋਲਿੰਗ ਬੂਥ ਨੰਬਰ 182 ਤੇ 183 ’ਤੇ ਸਵੇਰੇ ਸੱਤ ਵਜੇ ਤੋਂ ਸ਼ਾਮ 6 ਵਜੇ ਤੱਕ ਵੋਟਾਂ ਪਈਆਂ। -ਪੀਟੀਆਈ

Advertisement

Advertisement
Advertisement