ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਆਰਬੀਆਈ ਦੀ ਮੁਦਰਾ ਨੀਤੀ ਕਮੇਟੀ ਦੀ ਮੀਟਿੰਗ ਸ਼ੁਰੂ

07:21 AM Oct 08, 2024 IST

ਮੁੰਬਈ: ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਵੱਲੋਂ ਮੁੜ ਕਾਇਮ ਕੀਤੀ ਗਈ ਦਰ ਨਿਰਧਾਰਨ ਕਮੇਟੀ ਨੇ ਅੱਜ ਅਗਲੇ ਦੋ ਮਹੀਨਿਆਂ ਲਈ ਮੁਦਰਾ ਨੀਤੀ ’ਤੇ ਵਿਚਾਰ ਵਟਾਂਦਾਰ ਸ਼ੁਰੂ ਕੀਤਾ ਹੈ। ਇਹ ਮੀਟਿੰਗ ਅਜਿਹੇ ਸਮੇਂ ਹੋ ਰਹੀ ਹੈੈ ਜਦੋਂ ਮਹਿੰਗਾਈ ਦਰ ਸਬੰਧੀ ਚਿੰਤਾਵਾਂ ਅਤੇ ਪੱਛਮੀ ਏਸ਼ੀਆ ਸੰਕਟ ਦੇ ਮੁੜ ਉਭਰਨ ਦੇ ਖਦਸ਼ੇ ਦੇ ਮੱਦੇਨਜ਼ਰ ਵਿਆਜ ਦਰਾਂ ਪਹਿਲਾਂ ਵਾਂਗ ਰਹਿਣ ਦੀ ਸੰਭਾਵਨਾ ਹੈ। ਇਸ ਮਹੀਨੇ ਦੀ ਸ਼ੁਰੂਆਤ ’ਚ ਸਰਕਾਰ ਨੇ ਮੁਦਰਾ ਨੀਤੀ ਕਮੇਟੀ (ਐੱਮਸੀਪੀ) ਦਾ ਪੁਨਰਗਠਨ ਕੀਤਾ ਸੀ। ਆਰਬੀਆਈ ਗਵਰਨਰ ਤੇ ਐੱਮਸੀਪੀ ਚੇਅਰਮੈਨ ਸ਼ਕਤੀਕਾਂਤ ਦਾਸ ਤਿੰਨ ਦਿਨ ਚਰਚਾ ਦੇ ਨਤੀਜਿਆਂ ਦਾ ਐਲਾਨ 9 ਅਕਤੂਬਰ ਨੂੰ ਕਰਨਗੇ। ਦੂਜੇ ਪਾਸੇ ਮਾਹਿਰਾਂ ਮੁਤਾਬਕ ਆਰਬੀਆਈ ਸ਼ਾਇਦ ਅਮਰੀਕੀ ਫੈਡਰਲ ਰਿਜ਼ਰਵ ਵਾਂਗ ਫ਼ੈਸਲਾ ਨਾ ਕਰੇ ਜਿਸ ਨੇ ਹਾਲ ਹੀ ’ਚ ਵਿਆਜ ਦਰ ’ਚ ਅੱਧਾ ਫ਼ੀਸਦ ਕਟੌਤੀ ਕੀਤੀ ਹੈ। ਇਸ ਤੋਂ ਇਲਾਵਾ ਕੁਝ ਹੋਰ ਵਿਕਸਿਤ ਦੇਸ਼ਾਂ ਨੇ ਵੀ ਵਿਆਜ ਦਰਾਂ ਘਟਾਈਆਂ ਹਨ। -ਪੀਟੀਆਈ

Advertisement

Advertisement