ਆਰਬੀਆਈ ਨੇ ਬਜਾਜ ਫਾਇਨਾਂਸ ਨੂੰ ਕਰਜ਼ ਦੇਣ ਤੋਂ ਰੋਕਿਆ
07:47 AM Nov 16, 2023 IST
Advertisement
ਮੁੰਬਈ, 15 ਨਵੰਬਰ
ਭਾਰਤੀ ਰਜਿ਼ਰਵ ਬੈਂਕ (ਆਰਬੀਆਈ) ਨੇ ਅੱਜ ਬਜਾਜ ਫਾਇਨਾਂਸ ਨੂੰ ਆਪਣੇ ਦੋ ਕਰਜ਼ ਉਤਪਾਦਾਂ ‘ਈਕਾਮ’ ਅਤੇ ‘ਇੰਸਟਾ ਈਐੱਮਆਈ ਕਾਰਡ’ ਤਹਿਤ ਕਰਜ਼ੇ ਦੀ ਮਨਜ਼ੂਰੀ ਤੇ ਵੰਡ ਨੂੰ ਫੌਰੀ ਰੋਕਣ ਦਾ ਨਿਰਦੇਸ਼ ਦਿੱਤਾ ਹੈ। ਕੇਂਦਰੀ ਬੈਂਕ ਵੱਲੋਂ ਜਾਰੀ ਬਿਆਨ ਮੁਤਾਬਕ, ‘‘ਕੰਪਨੀ ਵੱਲੋਂ ਆਰਬੀਆਈ ਦੀਆਂ ਡਜਿੀਟਲ ਕਰਜ਼ ਹਦਾਇਤਾਂ ਦੀਆਂ ਮੌਜੂਦਾਂ ਤਜਵੀਜ਼ਾਂ ਦਾ ਪਾਲਣ ਨਾ ਕਰਨ, ਖਾਸ ਕਰ ਕੇ ਕਰਜ਼ ਉਤਪਾਦਾਂ ਤਹਿਤ ਗਾਹਕਾਂ ਨੂੰ ਮੁੱਖ ਤੱਥਾਂ ਦਾ ਵੇਰਵਾ ਜਾਰੀ ਨਾ ਕਰਨ ਅਤੇ ਕੰਪਨੀ ਵੱਲੋਂ ਮਨਜ਼ੂਰ ਹੋਰ ਡਜਿੀਟਲ ਕਰਜ਼ ਦੇ ਸਬੰਧ ਵਿੱਚ ਜਾਰੀ ਕੀਤੇ ਗਏ ਮੁੱਖ ਵੇਰਵਿਆਂ ਵਿੱਚ ਖ਼ਾਮੀਆਂ ਕਾਰਨ ਇਹ ਕਾਰਵਾਈ ਲਾਜ਼ਮੀ ਹੋ ਗਈ ਹੈ।’’ -ਪੀਟੀਆਈ
Advertisement
Advertisement