ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਏਸ਼ਿਆਈ ਖੇਡਾਂ ਲਈ ਟਰਾਇਲ ’ਚ ਹਾਰਿਆ ਰਵੀ ਦਹੀਆ

11:23 PM Jul 23, 2023 IST
ਟਰਾਇਲਾਂ ਦੌਰਾਨ ਘੂਲਦੇ ਹੋਏ ਅਮਨ ਅਤੇ ਰਾਹੁਲ। -ਫੋਟੋ: ਪੀਟੀਆਈ

ਨਵੀਂ ਦਿੱਲੀ, 23 ਜੁਲਾਈ

Advertisement

ਓਲੰਪਿਕ ਖੇਡਾਂ ਵਿੱਚ ਚਾਂਦੀ ਦਾ ਤਗ਼ਮਾ ਜੇਤੂ ਪਹਿਲਵਾਨ ਰਵੀ ਦਹੀਆ ਏਸ਼ਿਆਈ ਖੇਡਾਂ ’ਚ ਹਿੱਸਾ ਨਹੀਂ ਲੈ ਸਕੇਗਾ ਕਿਉਂਕਿ ਅੱਜ ਇੰਦਰਾ ਗਾਂਧੀ ਸਟੇਡੀਅਮ ’ਚ ਹੋਏ ਟਰਾਇਲਾਂ ਦੌਰਾਨ ਉਹ 57 ਕਿੱਲੋ ਭਾਰ ਵਰਗ ’ਚ ਅਤੀਸ਼ ਟੋਡਕਰ ਤੋਂ ਹਾਰ ਕੇ ਇਸ ਦੌੜ ਵਿੱਚੋਂ ਬਾਹਰ ਹੋ ਗਿਆ। ਇਸ ਭਾਰ ਵਰਗ ’ਚ ਅਮਨ ਸਹਿਰਾਵਤ ਨੇ ਜੇਤੂ ਬਣ ਕੇ ਏਸ਼ਿਆਈ ਖੇਡਾਂ ਲਈ ਟਿਕਟ ਕਟਵਾਈ ਹੈ। ਇਸ ਤੋਂ ਇਲਾਵਾ ਪੰਜਾਬ ਦੇ ਨਰਿੰਦਰ ਚੀਮਾ ਨੇ ਵੀ ਏਸ਼ਿਆਈ ਖੇਡਾਂ ਲਈ ਟਿਕਟ ਕਟਵਾ ਲਈ ਹੈ। ਦਹੀਆ ਅਤੇ ਨਵੀਨ ਦੇ ਹਾਰਨ ਮਗਰੋਂ ਟੋਡਕਰ ਸੈਮੀਫਾਈਨਲ ’ਚ ਤਕਨੀਕੀ ਆਧਾਰ ’ਤੇ 0-4 ਅੰਕਾਂ ਨਾਲ ਹਾਰ ਗਿਆ। ਏਸ਼ਿਆਈ ਚੈਂਪੀਅਨ ਅਮਨ ਸਹਿਰਾਵਤ ਨੇ ਰਾਹੁਲ ਅਵਾਰੇ ਨੂੰ 9-6 ਨਾਲ ਹਰਾਉਣ ਮਗਰੋਂ ਅੰਕਿਤ ਅਤੇ ਸ਼ੁੱਭਮ ਖ਼ਿਲਾਫ਼ ਤਕਨੀਕੀ ਆਧਾਰ ’ਤੇ ਜਿੱਤ ਹਾਸਲ ਕੀਤੀ। ਇਸ ਤੋਂ ਇਲਾਵਾ ਵਿਸ਼ਾਲ ਕਾਲੀਰਮਨ ਨੇ 65 ਕਿੱਲੋ ਭਾਰ ਵਰਗ ਦਾ ਟਰਾਇਲ ਜਿੱਤਿਆ ਅਤੇ ਇਸ ਵਰਗ ’ਚ ਭਾਰਤ ਦੀ ਨੁਮਾਇੰਦਗੀ ਲਈ ਆਪਣਾ ਹੱਕ ਹਾਸਲ ਕਰਨ ਲਈ ਪੂਰਾ ਜ਼ੋਰ ਲਾਉਣ ਦੀ ਗੱਲ ਆਖੀ। ਇਸ ਵਰਗ ’ਚ ਬਜਰੰਗ ਪੂਨੀਆ ਨੂੰ ਪਹਿਲਾਂ ਹੀ ਸਿੱਧਾ ਦਾਖਲਾ ਦਿੱਤਾ ਜਾ ਚੁੱਕਾ ਹੈ। ਫਾਈਨਲ ਵਿੱਚ ਹਿਸਾਰ ਦੇ ਵਿਸ਼ਾਲ ਨੇ ਰੋਹਿਤ ਨੂੰ 9-6 ਨਾਲ ਹਰਾਇਆ। ਦੀਪਕ ਪੂਨੀਆ ਨੇ 86 ਕਿੱਲੋ ਵਰਗ ਦੇ ਫਾਈਨਲ ’ਚ ਜੌਂਟੀ ਭਾਟੀ ਨੂੰ ਹਰਾਇਆ। ਇਸ ਤੋਂ ਇਲਾਵਾ ਸੁਮਿਤ ਮਲਿਕ (125 ਕਿੱਲੋ) ਨੇ ਵੀ ਭਾਰਤੀ ਦਲ ’ਚ ਜਗ੍ਹਾ ਪੱਕੀ ਕਰ ਲਈ ਹੈ। ਵਿੱਕੀ (97 ਕਿੱਲੋ) ਅਤੇ ਯਸ਼ (74 ਕਿੱਲੋ) ਵੀ ਆਪੋ ਆਪਣੇ ਵਰਗ ’ਚ ਜੇਤੂ ਰਹੇ। -ਏਜੰਸੀਆਂ

Advertisement
Advertisement
Advertisement