ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕੰਗਨਾ ਵੱਲੋਂ ਰਵੀਨਾ ਦਾ ਸਮਰਥਨ

12:29 PM Jun 03, 2024 IST

ਮੁੰਬਈ, 3 ਜੂਨ
ਹਿਮਾਚਲ ਵਿੱਚ ਲੋਕ ਸਭਾ ਚੋਣਾਂ ਲੜ ਰਹੀ ਕੰਗਨਾ ਰਣੌਤ ਰਵੀਨਾ ਟੰਡਨ ਦੇ ਸਮਰਥਨ ’ਚ ਸਾਹਮਣੇ ਆਈ ਹੈ ਅਤੇ ਉਸ ਨੇ ਅਭਿਨੇਤਰੀ ’ਤੇ ਭੀੜ ਵੱਲੋਂ ਕੀਤੇ ਗਏ ਹਮਲੇ ਦੀ ਸਖ਼ਤ ਨਿੰਦਾ ਕੀਤੀ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨੀ ਮੁੰਬਈ ’ਚ ਰਵੀਨਾ ਦੀ ਗੱਡੀ ਨਾਲ ਹੋਏ ਹਾਦਸੇ ਮਗਰੋਂ ਭੀੜ ਵੱਲੋਂ ਰਵੀਨਾ ’ਤੇ ਹਮਲਾ ਕੀਤਾ ਗਿਆ ਸੀ। ਇਸ ਸਬੰਧੀ ਰਵੀਨਾ ਦੀ ਇਕ ਵੀਡੀਓ ਇੰਟਰਨੈੱਟ 'ਤੇ ਵਾਇਰਲ ਹੋਈ ਸੀ ਜਿਸ ਵਿਚ ਰਵੀਨਾ ’ਤੇ ਕੁਝ ਔਰਤਾਂ ਦੁਆਰਾ ਹਮਲਾ ਕਰਦੇ ਹੋਏ ਦੇਖਿਆ ਜਾ ਸਕਦਾ ਹੈ ਅਤੇ ਉਸ (ਰਵੀਨਾ) ਨੂੰ ਇਹ ਕਹਿੰਦੇ ਹੋਏ ਸੁਣਿਆ ਗਿਆ ਕਿ ਉਸ ਨੂੰ ਨਾ ਮਾਰੋ, "ਕਿਰਪਾ ਕਰਕੇ ਮੈਨੂੰ ਨਾ ਮਾਰੋ"। ਹੁਣ ਕੰਗਨਾ ਨੇ ਭੀੜ ਵੱਲੋਂ ਰਵੀਨਾ ਨਾਲ ਕੀਤੇ ਇਸ ਮਾੜੇ ਵਰਤਾਰੇ ਸਬੰਧੀ ਸਖ਼ਤ ਸਜ਼ਾ ਦੀ ਮੰਗ ਕੀਤੀ ਹੈ। ਅਭਿਨੇਤਰੀ ਨੇ ਆਪਣੀ ਇੰਸਟਾਗ੍ਰਾਮ ਸਟੋਰੀਜ਼ 'ਤੇ ਲਿਖਿਆ, ‘‘ਰਵੀਨਾ ਟੰਡਨ ਜੀ ਨਾਲ ਜੋ ਹੋਇਆ ਉਹ ਬਿਲਕੁਲ ਚਿੰਤਾਜਨਕ ਹੈ, ਜੇਕਰ ਹਮਲਾ ਕਰਨ ਵਾਲਿਆਂ ਨਾਲ 5-6 ਹੋਰ ਲੋਕ ਹੁੰਦੇ ਤਾਂ ਉਨ੍ਹਾਂ ਨੂੰ ਮਾਰਿਆ ਗਿਆ ਹੁੰਦਾ।’’ ਅਦਾਕਾਰਾ ਨੇ ਕਿਹਾ ਕਿ ਇਸ ਵਿੱਚ ਸ਼ਾਮਲ ਲੋਕਾਂ ਨੂੰ ਤਾੜਨਾ ਕਰਨੀ ਚਾਹੀਦੀ ਹੈ।

Advertisement

Advertisement
Advertisement