ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਰੱਤੀਆਂ: ਤਿਕੋਣੇ ਮੁਕਾਬਲੇ ’ਚ ਆਜ਼ਾਦ ਉਮੀਦਵਾਰ ਨੇ ਮਾਰੀ ਬਾਜ਼ੀ

07:50 AM Oct 18, 2024 IST
ਸਰਪੰਚ ਨਿਰਮਲ ਸਿੰਘ ਸੰਧੂ ਤੇ ਪੰਚਾਂ ਦਾ ਸਵਾਗਤ ਕਰਦੇ ਹੋਏ ਸੋਮ ਸਿੰਘ ਰਾਠੌਰ ਤੇ ਹੋਰ।

ਮਹਿੰਦਰ ਸਿੰਘ ਰੱਤੀਆਂ
ਮੋਗਾ, 17 ਅਕਤੂਬਰ
ਪਿੰਡ ਰੱਤੀਆਂ ’ਚ ਸਰਪੰਚ ਚੋਣ ਲਈ ਸੰਧੂ ਗੋਤੀਆਂ ’ਚ ਹੋਏ ਤਿਕੋਣੇ ਮੁਕਾਬਲੇ ’ਚ ਆਜ਼ਾਦ ਉਮੀਦਵਾਰ ਨਿਰਮਲ ਸਿੰਘ ਸੰਧੂ ਨੀਟਾ ਨੇ ਹਾਕਮ ਧਿਰ ਦੇ ਉਮੀਦਵਾਰ ਸੁਖਦੀਪ ਸਿੰਘ ਸੰਧੂ ਗੋਰਾ ਤੇ ਰਵਾਇਤੀ ਪਾਰਟੀਆਂ ਦੇ ਸਾਂਝੇ ਉਮੀਦਵਾਰ ਹਰਬੰਸ ਸਿੰਘ ਸੰਧੂ ਨੂੰ ਪਛਾੜ ਕੇ ਸਰਪੰਚੀ ਦੀ ਚੋਣ ਜਿੱਤ ਲਈ ਹੈ। ਨੈਸਲੇ ਫੈਕਟਰੀ ਤੋਂ ਸੇਵਾਮੁਕਤ ਅਧਿਕਾਰੀ ਅਤੇ ਪਿੰਡ ਰੱਤੀਆਂ ਦੇ ਨੰਬਰਦਾਰ ਸੋਮ ਸਿੰਘ ਰਾਠੌਰ ਨੇ ਦੱਸਿਆ ਕਿ ਸਰਪੰਚ ਚੁਣੇ ਗਏ ਆਜ਼ਾਦ ਉਮੀਦਵਾਰ ਨਿਰਮਲ ਸਿੰਘ ਸੰਧੂ ਨੀਟਾ ਨੂੰ 404, ਹਾਕਮ ਧਿਰ ਦੇ ਉਮੀਦਵਾਰ ਸੁਖਦੀਪ ਸਿੰਘ ਸੰਧੂ ਗੋਰਾ ਨੂੰ 229 ਅਤੇ ਰਿਵਾਇਤੀ ਪਾਰਟੀਆਂ ਦੇ ਸਾਂਝੇ ਉਮੀਦਵਾਰ ਹਰਬੰਸ ਸਿੰਘ ਸੰਧੂ ਨੂੰ 231ਵੋਟਾਂ ਮਿਲੀਆਂ। ਇਥੇ ਰਵਿੰਦਰ ਕੌਰ ਰਾਠੌਰ, ਕਮਲਜੀਤ ਕੌਰ, ਵੀਰ ਚੰਦ ਤੂਰ, ਮੋਹਨ ਸਿੰਘ ਬਰਾੜ ਸਰਪੰਚ ਨਾਲ ਬਿਨਾਂ ਮੁਕਾਬਲਾ ਅਤੇ ਚਰਨਜੀਤ ਕੌਰ, ਮਨਦੀਪ ਕੌਰ ਅਤੇ ਜਸਵਿੰਦਰ ਕੌਰ ਵਿਰੋਧੀਆਂ ਨਾਲੋਂ ਵੱਧ ਵੋਟਾਂ ਹਾਸਲ ਕਰਕੇ ਪੰਚ ਚੁਣੇ ਗਏ ਹਨ।

Advertisement

Advertisement