ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਹੜ੍ਹ ਪੀੜਤਾਂ ਦੀ ਮਦਦ ਲਈ ਰਾਸ਼ਨ ਭੇਜਿਆ

11:24 AM Jul 19, 2023 IST
ਚੰਡੀਗੜ੍ਹ ਤੋਂ ਹੜ੍ਹ ਪੀੜਤਾਂ ਲਈ ਰਾਸ਼ਨ ਭੇਜਣ ਮੌਕੇ ਪ੍ਰਬੰਧਕ ਤੇ ਪਤਵੰਤੇ।

ਚੰਡੀਗੜ੍ਹ: ਚੰਡੀਗੜ੍ਹ ਦੇ ਸਮੂਹ ਗੁਰਦੁਆਰਾ ਪ੍ਰਬੰਧਕਾਂ ਵਲੋਂ ਗੁਰਦੁਆਰਾ ਸਾਹਬਿ ਸੈਕਟਰ-34 ਤੋਂ ਰੋਪੜ ਦੇ ਹੜ੍ਹ ਪੀੜਤਾਂ ਦੀ ਮਦਦ ਲਈ ਰਾਸ਼ਨ ਦੀਆਂ 600 ਕਿੱਟਾਂ ਭੇਜੀਆਂ ਹਨ। ਇਨ੍ਹਾਂ ਕਿੱਟਾਂ ’ਚ ਆਟਾ, ਦਾਲ, ਰਿਫਾਇੰਡ, ਚਾਹ ਪੱਤੀ, ਚੀਨੀ, ਹਲਦੀ, ਮਿਰਚ, ਮਸਾਲੇ, ਬਿਸਕੁੱਟ, ਸੁੱਕਾ ਦੁੱਧ, ਨਮਕ, ਮੋਮਬੱਤੀਆਂ, ਮਾਚਿਸਾਂ, ਦਵਾਈਆਂ ਤੇ ਹੋਰ ਜ਼ਰੂਰੀ ਵਸਤੂਆਂ ਸ਼ਾਮਲ ਹਨ। ਸੰਗਠਨ ਦੇ ਜਨਰਲ ਸਕੱਤਰ ਰਘਬੀਰ ਸਿੰਘ ਰਾਮਪੁਰ ਨੇ ਦੱਸਿਆ ਕਿ ਰੋਪੜ ਦੇ ਡੀਸੀ ਪ੍ਰੀਤੀ ਯਾਦਵ ਦੇ ਸੁਝਾਅ ਅਨੁਸਾਰ ਹੀ ਹੜ੍ਹਾਂ ਦੀ ਮਾਰ ਝੱਲ ਰਹੇ 10 ਪਿੰਡਾਂ ’ਚ ਲੋੜਵੰਦਾਂ ਨੂੰ ਇਹ ਕੀਟਾਂ ਵੰਡੀਆਂ ਗਈਆਂ। ਇਸ ਮੌਕੇ ਸੰਗਠਨ ਦੇ ਪ੍ਰਧਾਨ ਤਾਰਾ ਸਿੰਘ, ਸੈਕਟਰ 34 ਗੁਰਦੁਆਰੇ ਦੇ ਪ੍ਰਧਾਨ ਸਤਨਾਮ ਸਿੰਘ ਅਤੇ ਸੈਕਟਰ 7 ਗੁਰਦੁਆਰੇ ਦੇ ਪ੍ਰਧਾਨ ਰਛਪਾਲ ਸਿੰਘ ਵੀ ਉਨ੍ਹਾਂ ਨਾਲ ਸੇਵਾ ਲਈ ਗਏ ਸਨ। -ਟਨਸ

Advertisement

Advertisement
Tags :
ਹੜ੍ਹਪੀੜਤਾਂਭੇਜਿਆਰਾਸ਼ਨ